05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਸਪੀਕਰ ਸੰਧਵਾਂ ਨੇ ਮਨੀ ਧਾਲੀਵਾਲ ਦੇ ਗ੍ਰਹਿ ਵਿਖੇ ਪਰਿਵਾਰਕ ਮਿਲਣੀ ਕੀਤੀ

ਅਜੀਤ ਡੈਸਕ 02-02-2026
ਕੋਟਕਪੂਰਾ, 1 ਫ਼ਰਵਰੀ (ਮੇਘਰਾਜ)-ਬੀਤੇ ਦਿਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਮਨੀ ਧਾਲੀਵਾਲ ਦੇ ਗ੍ਰਹਿ ਵਿਖੇ ਪਰਿਵਾਰਕ ਮਿਲਣੀ ਦੌਰਾਨ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ¢ ਉਨ੍ਹਾਂ ਬਿਜਲੀ, ਪਾਣੀ, ਸੜਕਾਂ, ਸਿਹਤ, ਸਿੱਖਿਆ, ਰੁਜ਼ਗਾਰ ਅਤੇ ਹੋਰ ਨਾਗਰਿਕ ਸੁਵਿਧਾਵਾਂ ਨਾਲ ਸੰਬੰਧਿਤ ਮਸਲਿਆਂ 'ਤੇ ਲੋਕਾਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕੀਤੇ ¢ ਉਨ੍ਹਾਂ ਭਰੋਸਾ ਦਿਵਾਇਆ ਕਿ ਹਰ ਨਾਗਰਿਕ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ¢ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰ ਪਰਿਵਾਰ ਨੂੰ ਮੁਫ਼ਤ ਅਤੇ ਗੁਣਵੱਤਾ ਵਾਲਾ ਇਲਾਜ ਉਪਲਬਧ ਕਰਵਾਉਣ ਦੀ ਵਚਨਬੱਧਤਾ ਦੁਹਰਾਈ ¢ ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਿਲਾਫ਼ ਸਰਕਾਰ ਵਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸਮਾਜ ਦੇ ਹਰ ਵਰਗ ਨੂੰ ਇਸ ਲੜਾਈ 'ਚ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਪੇਟ ਤੋਂ ਬਚਾਇਆ ਜਾ ਸਕੇ¢ ਇਸ ਮੌਕੇ ਲੈਕਚਰਾਰ ਮਨਜੀਤ ਸਿੰਘ ਧਾਲੀਵਾਲ, ਗੈਰੀ ਵੜਿੰਗ, ਸੁਤੰਤਰ ਜੋਸ਼ੀ, ਰਾਜਾ ਵੜਿੰਗ, ਸ਼ਿਵਜੀਤ ਸਿੰਘ ਸੰਘਾ, ਸਰਪੰਚ ਜਗਸੀਰ ਸਿੰਘ, ਸਰਪੰਚ ਦਿਲਬਾਗ ਸਿੰਘ ਚਮੇਲੀ, ਮਿਹਰ ਸਿੰਘ ਚਾਨੀ, ਬੂਟਾ ਸਿੰਘ ਬਰਾੜ, ਜਸ਼ਨ ਧਾਲੀਵਾਲ, ਹਰਲੀਨ ਧਾਲੀਵਾਲ, ਅਰਸ਼ ਸਿੰਘ, ਨਰਾਇਣ ਸਿੰਘ, ਮਨਪ੍ਰੀਤ ਸਿੰਘ ਚੌਹਾਨ, ਦਵਿੰਦਰ ਸਿੰਘ ਰਾਜਾ, ਜਸਵਿੰਦਰ ਕੌਰ ਧਾਲੀਵਾਲ, ਅੰਗਰੇਜ ਕੌਰ, ਜਸਵੀਰ ਕੌਰ ਧਾਲੀਵਾਲ, ਪਰਮਜੀਤ ਕੌਰ ਬਰਾੜ, ਸੋਨੀ ਬਰਾੜ ਸਮੇਤ ਵੱਡੀ ਗਿਣਤੀ 'ਚ ਇਲਾਕਾ ਵਾਸੀ ਤੇ ਪਾਰਟੀ ਵਰਕਰ ਹਾਜ਼ਰ ਸਨ¢
ਪਿਛਲੀ ਖ਼ਬਰ ਮਾਤਾ ਅਮਰ ਕੌਰ ਚੈਰੀਟੇਬਲ ਹਸਪਤਾਲ 'ਚ ਮੁਫ਼ਤ ਅੱਖਾਂ ਦਾ ਲੈਂਜ ਕੈਂਪ ਲਗਾਇਆ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।