04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਹੈਰੋਇਨ ਦਾ ਨਸ਼ਾ ਕਰਦਾ ਇਕ ਕਾਬੂ

ਅਜੀਤ ਡੈਸਕ 02-02-2026
ਦੋਦਾ, 1 ਫ਼ਰਵਰੀ (ਰਵੀਪਾਲ)- ਥਾਣਾ ਕੋਟਭਾਈ ਪੁਲਿਸ ਨੇ ਇਕ ਵਿਅਕਤੀ ਨੂੰ ਹੈਰੋਇਨ ਦਾ ਨਸ਼ਾ ਕਰਦੇ ਹੋਏ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਚੌਂਕੀ ਦੋਦਾ ਦੇ ਇੰਚਾਰਜ ਗੁਰਤੇਜ ਸਿੰਘ ਸਬ ਇੰਸਪੈਕਟਰ ਜਦੋਂ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਦੋਦਾ ਦੀ ਦਾਣਾ ਮੰਡੀ ਪੁੱਜੇ ਤਾਂ ਦਾਣਾ ਮੰਡੀ ਦੇ ਸ਼ੈੱਡਾਂ ਹੇਠ ਇਕ ਨੌਜਵਾਨ ਨੂੰ ਹੈਰੋਇਨ ਦਾ ਨਸ਼ੇ ਕਰਦੇ ਹੋਏ ਕਾਬੂ ਕੀਤਾ | ਕਾਬੂ ਕੀਤੇ ਗਏ ਵਿਅਕਤੀ ਦੀ ਪਹਿਚਾਣ ਗੁਰਪਿਆਰ ਸਿੰਘ ਉਰਫ ਗੋਪੀ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਸੁਰੇਵਾਲਾ ਵਜੋਂ ਹੋਈ ਹੈ | ਉਕਤ ਵਿਅਕਤੀ ਪਾਸੋਂ ਪੁਲਿਸ ਨੂੰ ਤਲਾਸ਼ੀ ਦੌਰਾਨ ਇਕ ਸਿਲਵਰ ਪੰਨੀ, ਇਕ ਅੱਗ ਜਲਾਉਣ ਵਾਲਾ ਲਾਇਟਰ ਅਤੇ 10 ਰੁਪਏ ਦਾ ਇਕ ਪਾਇਪਨੁਮਾ ਕਰੰਸੀ ਨੋਟ ਬਰਾਮਦ ਹੋਇਆ | ਪੁਲਿਸ ਨੇ ਗੁਰਪਿਆਰ ਸਿੰਘ ਦੇ ਵਿਰੁੱਧ ਐਨ.ਡੀ.ਪੀ.ਐਸ. ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਗੁਰੂ ਰਵਿਦਾਸ ਜੈਅੰਤੀ ਮੌਕੇ ਸੁਖਬੀਰ ਸਿੰਘ ਬਾਦਲ ਮਲੋਟ ਪੁੱਜੇ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।