17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸਟੱਡੀ ਵੀਜ਼ੇ 'ਤੇ ਗਏ ਫ਼ਰੀਦਕੋਟ ਦੇ ਨੌਜਵਾਨ ਨੂੰ ਇੰਗਲੈਂਡ ਏਅਰਪੋਰਟ ਤੋਂ ਕੀਤਾ ਡਿਪੋਰਟ

ਅਜੀਤ ਡੈਸਕ 31-01-2026
• ਜਾਅਲੀ ਡਿਗਰੀ ਬਣਾ ਲਗਵਾਇਆ ਸੀ ਸਟੱਡੀ ਵੀਜ਼ਾ, ਏਜੰਟ ਅਤੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ
ਫ਼ਰੀਦਕੋਟ, 30 ਜਨਵਰੀ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੇ ਪਿੰਡ ਡੱਲੇਵਾਲਾ ਦੇ ਇਕ ਨੌਜਵਾਨ ਸੁਖਪ੍ਰੀਤ ਸਿੰਘ ਨੂੰ ਇੰਗਲੈਂਡ ਏਅਰਪੋਰਟ ਤੋਂ ਹੀ ਡਿਪੋਰਟ ਕਰ ਦਿੱਤਾ ਗਿਆ ਜੋ ਸਟੱਡੀ ਵੀਜ਼ਾ ਲੈ ਕੇ ਇੰਗਲੈਂਡ ਪੜ੍ਹਾਈ ਕਰਨਾ ਚਾਹੁੰਦਾ ਸੀ | ਜਿਸ ਨੂੰ ਡਿਪੋਰਟ ਹੋਣ ਤੋਂ ਬਾਅਦ ਏਅਰਪੋਰਟ ਅਥਾਰਟੀ ਵਲੋਂ ਫ਼ਰੀਦਕੋਟ ਪੁਲਿਸ ਨੂੰ ਸੌਂਪਿਆ ਗਿਆ | ਡੀ.ਐਸ.ਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਸੁਖਪ੍ਰੀਤ ਸਿੰਘ ਜਿਹੜਾ ਕਿ ਫ਼ਰੀਦਕੋਟ ਦੇ ਪਿੰਡ ਡੱਲੇਵਾਲਾ ਦਾ ਰਹਿਣ ਵਾਲਾ ਹੈ, ਉਸ ਵਲੋਂ ਸਟੱਡੀ ਵੀਜ਼ਾ ਤਹਿਤ ਇੰਗਲੈਂਡ ਦਾ ਵੀਜ਼ਾ ਲਿਆ ਗਿਆ ਸੀ ਅਤੇ ਜੋ ਪੁੱਛਗਿੱਛ ਦੌਰਾਨ ਇੰਗਲੈਂਡ ਏਅਰਪੋਰਟ 'ਤੇ ਗਲਤ ਪਾਏ ਜਾਣ ਤੇ ਇੰਗਲੈਂਡ ਅੰਬੈਸੀ ਵਲੋਂ ਉਸ ਨੂੰ ਉੱਥੋਂ ਡਿਪੋਰਟ ਕਰਕੇ ਵਾਪਸ ਇੰਡੀਆ ਭੇਜ ਦਿੱਤਾ ਗਿਆ, ਜਿੱਥੇ ਏਅਰਪੋਰਟ ਅਥਾਰਟੀ ਵਲੋਂ ਫ਼ਰੀਦਕੋਟ ਪੁਲਿਸ ਦੇ ਹਵਾਲੇ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਸੁਖਪ੍ਰੀਤ ਸਿੰਘ ਨੇ ਫ਼ਰੀਦਕੋਟ ਦੇ ਇਕ ਟਰੈਵਲ ਏਜੰਟ ਇੰਦਰਬੀਰ ਸਿੰਘ ਜੋ ਕਰੋਸ ਲਿੰਕ ਨਾਮ ਇੰਮੀਗ੍ਰੇਸ਼ਨ ਨਾਮ 'ਤੇ ਆਪਣਾ ਸੈਂਟਰ ਚਲਾਉਂਦਾ ਹੈ, ਵਲੋਂ 19 ਲੱਖ ਰੁਪਏ ਲੈ ਕੇ ਸੁਖਪ੍ਰੀਤ ਦਾ ਵੀਜ਼ਾ ਲਗਵਾ ਕੇ ਦਿੱਤਾ ਸੀ ਅਤੇ ਜਿਸ ਦੌਰਾਨ ਉਸ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇਕ ਜਾਅਲੀ ਡਿਗਰੀ ਬਣਾ ਕੇ ਉਸ ਦੇ ਡਾਕੂਮੈਂਟ ਤਿਆਰ ਕੀਤੇ ਗਏ ਸਨ | ਜਿਸ ਦੇ ਅਧਾਰ 'ਤੇ ਹੀ ਉਸ ਨੂੰ ਇੰਗਲੈਂਡ ਅੰਬੈਸੀ ਵਲੋਂ ਉਸ ਨੂੰ ਡਿਪੋਰਟ ਕਰ ਦਿੱਤਾ ਅਤੇ ਵਾਪਸ ਇੰਡੀਆ ਭੇਜ ਦਿੱਤਾ ਗਿਆ | ਫਿਲਹਾਲ ਪੁਲਿਸ ਵਲੋਂ ਸਟੂਡੈਂਟਸ ਸੁਖਪ੍ਰੀਤ ਸਿੰਘ ਅਤੇ ਕਰੋਸ ਲਿੰਕ ਇੰਮੀਗ੍ਰੇਸ਼ਨ ਦੇ ਮਾਲਕ ਇੰਦਰ ਬੀਜ ਸਿੰਘ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਦੀ ਅੱਗੇ ਕਾਰਵਾਈ ਜਾਰੀ ਹੈ |
ਪਿਛਲੀ ਖ਼ਬਰ ਪੁਲਿਸ ਵਲੋਂ ਪੀੜਤ ਪਰਿਵਾਰਾਂ ਨੂੰ ਧਮਕਾਉਣ ਅਤੇ ਧੱਕੇਸ਼ਾਹੀ ਵਿਰੁੱਧ ਧਰਨਾ 9 ਨੂੰ ਅਗਲੀ ਖ਼ਬਰ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਪੰਥਕ ਸਰਕਾਰ ਜ਼ਰੂਰੀ-ਰਣਸੀਂਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।