27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਅਲਾਇੰਸ ਕਲੱਬ ਕੋਟਕਪੂਰਾ ਦੀ ਸਾਲਾਨਾ ਮੀਟਿੰਗ 'ਚ ਮਨਦੀਪ ਸਿੰਘ ਸਰਾਂ ਪ੍ਰਧਾਨ ਚੁਣੇ

ਅਜੀਤ ਡੈਸਕ 21-01-2026
ਕੋਟਕਪੂਰਾ, 20 ਜਨਵਰੀ (ਮੇਘਰਾਜ)-ਅਲਾਇੰਸ ਕਲੱਬ ਕੋਟਕਪੂਰਾ ਸਿਟੀ 111 ਨੌਰਥ ਦੀ ਸਾਲਾਨਾ ਮੀਟਿੰਗ ਓਮ ਪ੍ਰਕਾਸ਼ ਗੋਇਲ ਜ਼ਿਲ੍ਹਾ ਮੀਤ ਪ੍ਰਧਾਨ ਦੀ ਅਗਵਾਈ ਹੇਠ ਹੋਈ ¢ ਇਸ ਮੀਟਿੰਗ 'ਚ ਰਾਜ ਕੁਮਾਰ ਨਾਰੰਗ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸਟੇਜ ਦਾ ਸੰਚਾਲਨ ਬਲਜੀਤ ਸਿੰਘ ਖੀਵਾ ਵਲੋਂ ਕੀਤਾ ਗਿਆ | ਖਜ਼ਾਨਚੀ ਵਲੋਂ ਲੈਣ ਦੇਣ ਦਾ ਵੇਰਵਾ ਪੇਸ਼ ਕੀਤਾ ਅਤੇ ਸਾਲਾਨਾ ਬਜਟ ਬਾਰੇ ਦੱਸਿਆ | ਮੀਟਿੰਗ ਦੌਰਾਨ ਪਹੁੰਚੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਆਪਣੇ ਵਿਚਾਰ ਸਾਂਝੇ ਕੀਤੇ ਅਤੇ 2026-27 ਦੀ ਯੋਜਨਾ ਤਿਆਰ ਕੀਤੀ ¢ ਉਪਰੰਤ ਓਮ ਪ੍ਰਕਾਸ਼ ਗੋਇਲ ਵਲੋਂ ਮਨਦੀਪ ਸਿੰਘ ਸਰਾਂ ਨੂੰ 2026-27 ਸਾਲ ਦੇ ਲਈ ਪ੍ਰਧਾਨ ਐਲਾਨਿਆ ਗਿਆ ਅਤੇ ਮਨਦੀਪ ਸਿੰਘ ਸਰਾਂ ਨੂੰ ਅਗਲੀ ਟੀਮ ਦੀ ਚੋਣ ਦੇ ਅਧਿਕਾਰ ਦਿੱਤੇ | ਇਸ ਮੌਕੇ ਬਸੰਤ ਨਰੂਲਾ ਨੂੰ ਸੈਕਟਰੀ, ਅਜੇ ਗੁਪਤਾ ਖਜ਼ਾਨਚੀ, ਅਜੇ ਮਨਚੰਦਾ ਪੀ.ਆਰ.ਓ, ਗਗਨਦੀਪ ਜਿੰਦਲ ਵਾਈਸ ਪ੍ਰਧਾਨ, ਬਲਜੀਤ ਸਿੰਘ ਖੀਵਾ ਵਾਈਸ ਪ੍ਰਧਾਨ, ਬਿੱਟਾ ਨਰੂਲਾ ਵਾਈਸ ਪ੍ਰਧਾਨ, ਰਮੇਸ਼ ਅਹੂਜਾ, ਦਰਸ਼ਨ ਅਹੂਜਾ, ਰਾਜੇਸ਼ ਮਿੱਤਲ, ਯਸ਼ਵਿੰਦਰ ਸੇਠੀ ਤੇ ਵਿਜੈ ਬਾਂਸਲ ਬੋਰਡ ਆਫ਼ ਡਾਇਰੈਕਟਰ, ਰਾਕੇਸ਼ ਸੇਠੀ ਪ੍ਰੋਜੈਕਟ ਇੰਚਾਰਜ, ਚੰਦਰ ਪ੍ਰਕਾਸ਼ ਅਰੋੜਾ ਸਲਾਹਕਾਰ ਪ੍ਰਧਾਨ ਅਤੇ ਜ਼ਿਲ੍ਹਾ ਗਵਰਨਰ, ਵਿਸ਼ੇਸ਼ ਬੁੱਧੀਰਾਜਾ, ਕਰਨ ਚੋਪੜਾ ਤੇ ਰੋਹਿਤ ਮੋਂਗਾ ਮੈਡੀਕਲ ਪ੍ਰੋਜੈਕਟ ਇੰਚਾਰਜ, ਅਸ਼ੋਕ ਸੇਠੀ ਜੁਆਇੰਟ ਸੈਕਟਰੀ, ਗੋਪਾਲ ਵੋਹਰਾ ਪ੍ਰੋਜੈਕਟ ਇੰਚਾਰਜ ਅਤੇ ਸੁਰਿੰਦਰ ਸ਼ਿੰਦਾ ਸਹਾਇਕ ਖਜ਼ਾਨਚੀ ਵਜੋਂ ਚੁਣੇ ਗਏ | ਇਸ ਮੌਕੇ ਨਿਰੋਗ ਬਾਲ ਆਸ਼ਰਮ ਦੇ ਮੁਖੀ ਸਤਪਾਲ ਅਰੋੜਾ, ਵਰਿੰਦਰ ਪਾਲ ਸਿੰਘ ਅਰਨੇਜਾ ਸੈਕਟਰੀ, ਕੋਸ਼ ਕਾਲੜਾ, ਬਲਜਿੰਦਰ ਸਿੰਘ ਬੱਲੀ, ਕਮਲ ਰਾਜਪੂਤ, ਅਲਾਇੰਸ ਕਲੱਬ ਕੋਟਕਪੂਰਾ ਮਹਿਲਾ ਸ਼ਹਿਰੀ ਤੋਂ ਅਮਨਦੀਪ ਕੌਰ ਸਰਾਂ, ਮੋਨਿਕਾ ਗੋਇਲ ਸਮੇਤ ਹੋਰ ਵੀ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 22 ਨੂੰ ਅਗਲੀ ਖ਼ਬਰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।