ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੀ ਕਾਰਜਕਾਰਨੀ ਦੀ ਮੀਟਿੰਗ ਹੋਈ
ਅਜੀਤ ਡੈਸਕ
21-01-2026
ਫ਼ਰੀਦਕੋਟ, 20 ਜਨਵਰੀ (ਜਸਵੰਤ ਸਿੰਘ ਪੁਰਬਾ)-ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਕਾਰਜਕਾਰਨੀ ਦੀ ਮੀਟਿੰਗ ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਸਹਿਯੋਗ ਨਾਲ ਕੀਤੀ ਗਈ | ਜਿਸ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਕੀਤੀ | ਪ੍ਰਧਾਨਗੀ ਮੰਡਲ ਵਿਚ ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਭਗਵੰਤ ਸਿੰਘ, ਕਹਾਣੀਕਾਰ ਅਤਰਜੀਤ ਬਠਿੰਡਾ, ਕਰਮ ਸਿੰਘ ਜ਼ਖਮੀ ਆਦਿ ਸ਼ਾਮਿਲ ਸਨ | ਜਰਨਲ ਸਕੱਤਰ ਸੰਧੂ ਵਰਿਆਣਵੀ ਨੇ ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਮੀਟਿੰਗ ਦੇ ਏਜੰਡਿਆਂ ਦੀ ਜਾਣਕਾਰੀ ਦਿੰਦਿਆਂ ਸਭ ਨੂੰ ਜੀ ਆਇਆਂ ਆਖਿਆ ਤੇ ਆਪਣੇ ਵਿਚਾਰ ਪੇਸ਼ ਕੀਤੇ | ਪ੍ਰਧਾਨ ਪਵਨ ਹਰਚੰਦਪੁਰੀ ਨੇ ਮੀਟਿੰਗ ਦੇ ਏਜੰਡਿਆਂ 'ਤੇ ਉੱਠੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਹੋਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੱਤੀ | ਪ੍ਰਧਾਨਗੀ ਮੰਡਲ ਵਲੋਂ ਦਰਸ਼ਨ ਰੋਮਾਣਾ, ਵਤਨਵੀਰ ਜ਼ਖਮੀ ਦੇ ਨਾਲ ਫ਼ਰੀਦਕੋਟ ਤੋਂ ਪਹੁੰਚੇ ਲੇਖਕ ਗਿਆਨੀ ਮੁਖਤਿਆਰ ਸਿੰਘ ਵੰਗੜ ਦੀ ਪੁਸਤਕ 'ਏਸ਼ੀਆ ਦੀ ਧੀ ਡਾ. ਰਸ਼ੀਦ ਜਹਾਂ' ਲੋਕ ਅਰਪਣ ਕੀਤੀ ਗਈ | ਇਸ ਮੌਕੇ ਜਗਦੀਸ਼ ਰਾਣਾ ਦਾ ਕੈਲੰਡਰ ਸਾਲ 2026 ਅਤੇ ਲੋਕ ਪੱਖੀ ਸਿੱਖਿਆ ਨੀਤੀ 2026 ਵੀ ਲੋਕ ਅਰਪਣ ਕੀਤੇ ਗਏ | ਅੰਤ ਵਿਚ ਡਾ. ਜੋਗਿੰਦਰ ਸਿੰਘ ਨਿਰਾਲਾ ਵਲੋਂ ਆਏ ਹੋਏ ਸਾਰੇ ਲੇਖਕਾਂ ਦਾ ਧੰਨਵਾਦ ਕੀਤਾ ਗਿਆ |