06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸ਼ਿਵ ਮੰਦਰ ਭਾਲਾ ਬੱਧਨੀ ਕਲਾਂ ਵਿਖੇ ਸ਼੍ਰੀ ਰਾਮ ਕਥਾ ਸ਼ਰਧਾ ਪੂਰਵਕ ਸਮਾਪਤ

ਅਜੀਤ ਡੈਸਕ 01-01-2026
ਬੱਧਨੀ ਕਲਾਂ, 31 ਦਸੰਬਰ (ਸੰਜੀਵ ਕੋਛੜ)-ਨੀਲ ਕੰਠ ਮਹਾਦੇਵ ਭਜਨ ਮੰਡਲੀ ਬੱਧਨੀ ਕਲਾਂ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਸਬਾ ਬੱਧਨੀ ਕਲਾਂ ਦੇ ਪ੍ਰਾਚੀਨ ਸ਼ਿਵ ਮੰਦਰ ਭਾਲਿਆਂ ਵਾਲਾ ਵਿਖੇ 3 ਦਿਨਾਂ ਸ਼੍ਰੀ ਰਾਮ ਕਥਾ ਦਾ ਆਯੋਜਨ ਸ਼ਰਧਾਪੂਰਵਕ ਸਮਾਪਤ ਹੋਇਆ | ਇਸ ਮੌਕੇ ਪ੍ਰਬੰਧਕਾਂ ਵਲੋਂ ਮੰਦਰ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਤੇ ਮਾਤਾ ਜਵਾਲਾ ਜੀ ਤੋਂ ਲਿਆਂਦੀ ਗਈ ਜੋਤ ਤੇ ਕਲਸ਼ ਸ਼ਿਵ ਮੰਦਰ 'ਚ ਸਥਾਪਤ ਕਰਨ ਉਪਰੰਤ ਸੁਆਮੀ ਪਿਊਸ਼ ਜੀ ਮਹਾਰਾਜ, ਨਿਰੰਜਨੀ ਅਖਾੜਾ ਜੰਮੂ ਵਾਲਿਆਂ ਵਲੋਂ 3 ਦਿਨ ਪ੍ਰਭੂ ਰਾਮ ਕਥਾ ਸੰਗਤਾਂ ਨੂੰ ਸਰਵਣ ਕਰਵਾਉਂਦੇ ਹੋਏ ਜਿੱਥੇ ਕਸਬੇ ਵਿਚ ਰਾਮ ਨਾਮ ਦੀ ਵਰਖਾ ਕੀਤੀ, ਉੱਥੇ ਭਗਵਾਨ ਦਾ ਨਾਮ ਜਪਣ ਲਈ ਪੇ੍ਰਰਿਤ ਵੀ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਨਸਾਨ ਆਪਣੇ ਗੁਰੂ ਦੇ ਉਪਦੇਸ਼ ਅਨੁਸਾਰ ਪ੍ਰਭੂ ਦਾ ਨਾਮ ਸਿਮਰਨ ਕਰੇ ਤਾਂ ਜੋ ਉਸ ਦੇ ਦੁੱਖ ਕੱਟੇ ਜਾ ਸਕਣ ਤੇ ਉਹ ਪ੍ਰਮਾਤਮਾ ਦੇ ਚਰਨਾਂ 'ਚ ਆਪਣਾ ਸਥਾਨ ਬਣਾ ਸਕੇ | ਇਸ ਮੌਕੇ ਕੜਾਕੇ ਦੀ ਠੰਢ ਹੋਣ ਦੇ ਬਾਵਜੂਦ ਵੀ ਸੰਗਤਾਂ ਵਲੋਂ ਵੱਡੀ ਗਿਣਤੀ 'ਚ ਹਾਜ਼ਰੀਆਂ ਭਰੀਆਂ ਗਈਆਂ | ਤਿੰਨ ਦਿਨ ਚੱਲੇ ਇਸ ਸਮਾਗਮ ਵਿਚ ਪ੍ਰਬੰਧਕਾਂ ਵਲੋਂ ਸੰਗਤਾਂ ਲਈ ਹੀਟਰਾਂ ਤੇ ਲੰਗਰ ਦਾ ਪ੍ਰਬੰਧ ਵੀ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਗਿਆ | ਇਸ ਮੌਕੇ ਡਾ. ਨਰੇਸ਼ ਜੋਸ਼ੀ, ਬਿੰਦਰ ਜੋਸ਼ੀ, ਰਵੀ ਸ਼ਰਮਾ ਐਮ.ਸੀ., ਰਿੰਕੂ ਮਿੱਤਲ, ਸਤਨਾਮ ਬੱਧਨੀ, ਜਗਜੀਵਨ ਗੋਇਲ, ਸਰਬਜੀਤ ਗੋਇਲ, ਪਿ੍ਆਸ਼ੂ ਗੋਇਲ, ਦੇਵਿੰਦਰ ਕੁਮਾਰ ਭੋਲਾ ਗੋਇਲ, ਅਸ਼ੋਕ ਕੋਛੜ, ਸੰਦੀਪ ਕੋਛੜ, ਵਿਕਰਮਜੀਤ ਅਗਰਵਾਲ, ਰਾਜਨ ਸਿੰਗਲਾ, ਸੁਰਿੰਦਰ ਮਿੱਤਲ, ਮਨੀਸ਼ ਮਿੱਤਲ, ਰਘੂਨਾਥ ਬਾਂਸਲ, ਸਤਭੂਸ਼ਨ ਗੋਇਲ, ਨਰਿੰਦਰ ਤਾਇਲ, ਸਾਹਿਲ ਬਾਂਸਲ, ਸਤ ਪਾਲ, ਉਸਤਾਦ ਰੁਲੀਆ ਰਾਮ, ਗੌਰਵ ਕੁਮਾਰ, ਪੇਂਟਰ ਰਾਮ ਕੁਮਾਰ, ਹਰਦੀਪ ਕਮਲ ਤਾਇਲ, ਚੰਦਨਦੀਪ ਗੋਇਲ, ਰਾਮ ਨਿਵਾਸ ਗੋਇਲ, ਸ਼ਾਮ ਲਾਲ ਗੋਇਲ, ਕਿ੍ਸ਼ਨ ਕੁਮਾਰ ਗੋਇਲ, ਪਵਨ ਤਾਇਲ, ਬਲਰਾਜ ਗੁਪਤਾ, ਨਵੀਨ ਗੋਇਲ, ਗੁਰੂ ਦੱਤ, ਸੁਰਿੰਦਰ ਸ਼ਰਮਾ, ਬਲਰਾਜ ਸ਼ਰਮਾ, ਭਾਰਤ ਭੂਸ਼ਨ ਗੋਲਡੀ, ਚੰਨਪ੍ਰੀਤ ਚੰਨੀ ਤਾਇਲ, ਧਰਮਿੰਦਰ ਸ਼ਰਮਾ, ਗੌਰਵ ਪੁਰੀ, ਰਜਿੰਦਰ ਜੋਸ਼ੀ, ਗਗਨ ਗੋਇਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਾਘੀ ਜੋੜ ਮੇਲੇ 'ਤੇ ਅਕਾਲੀ ਕਾਨਫ਼ਰੰਸ 'ਚ ਵੱਡਾ ਇਕੱਠ ਹੋਵੇਗਾ-ਲਾਡਾ ਬਰਾੜ ਸੀਰਵਾਲੀ ਅਗਲੀ ਖ਼ਬਰ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਪੰਜਾਬ ਵਾਸੀਆਂ ਲਈ ਨਵੇਂ ਸਾਲ ਦਾ ਤੋਹਫ਼ਾ-ਖ਼ਾਲਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।