05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਕਿ੍ਕਟ ਖਿਡਾਰਨਾਂ ਗੁਣਸਾਖੀ ਕੌਰ ਤੇ ਜਪਨੀਤ ਕੌਰ ਦੀ ਪੰਜਾਬ ਅੰਡਰ-15 ਟੀਮ ਲਈ ਚੋਣ

ਅਜੀਤ ਡੈਸਕ 01-01-2026
ਸ੍ਰੀ ਮੁਕਤਸਰ ਸਾਹਿਬ, 31 ਦਸੰਬਰ (ਹਰਮਹਿੰਦਰ ਪਾਲ)-ਬੀ.ਸੀ.ਸੀ.ਆਈ. ਦੁਆਰਾ ਕਰਵਾਈ ਜਾਣ ਵਾਲੀ ਅੰਤਰ ਜ਼ਿਲ੍ਹਾ (ਨੈਸ਼ਨਲ ਪੱਧਰੀ) ਅੰਡਰ-15 ਲੜਕੀਆਂ ਦੇ ਕਿ੍ਕਟ ਟੀਮ ਲਈ ਪੰਜਾਬ ਕਿ੍ਕਟ ਐਸੋਸੀਏਸ਼ਨ ਦੁਆਰਾ ਲਾਏ ਜਾਣ ਵਾਲੇ ਅਭਿਆਸ ਕੈਂਪ 'ਚ ਚੰਗੇ ਪ੍ਰਦਰਸ਼ਨ ਦੇ ਆਧਾਰ 'ਤੇ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੀਆਂ 2 ਖਿਡਾਰਨਾਂ ਦੀ ਚੋਣ ਹੋਈ | ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਪ੍ਰੈੱਸ ਸਕੱਤਰ ਵਿਜੇ ਕੁਮਾਰ ਨੇ ਦੱਸਿਆ ਕਿ ਲੜਕੀਆਂ ਦੇ ਪੀ.ਸੀ.ਏ. ਅੰਤਰ ਜ਼ਿਲ੍ਹਾ ਅੰਡਰ-15 ਕਿ੍ਕਟ ਟੂਰਨਾਮੈਂਟ ਵਿਚ ਵਧੀਆ ਪ੍ਰਦਰਸ਼ਨ ਕਰਨ 'ਤੇ ਐਸੋਸੀਏਸ਼ਨ ਦੀਆਂ 2 ਖਿਡਾਰਨਾਂ ਗੁਣਸਾਖੀ ਕੌਰ (ਲੱਖੇਵਾਲੀ) ਤੇ ਜਪਨੀਤ ਕੌਰ (ਗਿੱਦੜਬਾਹਾ) ਦੀ ਚੋਣ ਪੰਜਾਬ ਟੀਮ ਲਈ ਹੋਈ ਹੈ, ਜੋਕਿ ਬੜੋਦਾ ਹੈਦਰਾਬਾਦ ਗੋਆ ਆਦਿ ਦੀਆਂ ਟੀਮਾਂ ਨਾਲ ਮੈਚ ਖੇਡਣਗੀਆਂ | ਹੋਰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਜਨਰਲ ਸਕੱਤਰ ਨੇ ਦੱਸਿਆ ਕਿ ਇਨ੍ਹਾਂ ਖਿਡਾਰਨਾਂ ਦੇ ਪੰਜਾਬ ਦੀ ਟੀਮ ਵਿਚ ਖੇਡਣ ਨਾਲ ਲੜਕੀਆਂ ਦੀ ਕਿ੍ਕਟ ਟੀਮ ਨੂੰ ਹੁਲਾਰਾ ਮਿਲੇਗਾ | ਭੂਗੋਲਿਕ ਖੇਤਰ ਅਨੁਸਾਰ ਛੋਟੇ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਵਿਚੋਂ ਦੋ ਖਿਡਾਰਨਾਂ ਦਾ ਇਕ ਟੀਮ ਵਿਚ ਖੇਡਣਾ ਸਮੁੱਚੇ ਇਲਾਕੇ ਲਈ ਮਾਣ ਵਾਲੀ ਗੱਲ ਹੈ | ਇਸ ਸਮੇਂ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਦੇ ਸਾਰੇ ਅਹੁਦੇਦਾਰ, ਮੈਂਬਰਾਂ, ਸਿਲੈਕਟਰ ਤੇ ਕੋਚਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਸ਼ੁੱਭਕਾਮਨਾਵਾਂ ਦਿੱਤੀਆ | ਇਨ੍ਹਾਂ ਲੜਕੀਆਂ ਦੀ ਚੋਣ ਦੀ ਖ਼ੁਸ਼ੀ 'ਚ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਦੇ ਗਰਾਊਾਡ ਵਿਖੇ ਮਾਪਿਆਂ, ਖਿਡਾਰੀਆਂ ਤੇ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਕੇਕ ਕੱਟ ਕੇ ਗੁਣਸਾਖੀ ਕੌਰ ਤੇ ਜਪਨੀਤ ਕੌਰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |
ਪਿਛਲੀ ਖ਼ਬਰ ਸੜਕ ਬਣਾਉਣ ਦਾ ਕੰਮ ਲਟਕਿਆ, ਦੁਕਾਨਦਾਰਾਂ ਦਾ ਕਾਰੋਬਾਰ ਠੱਪ ਅਗਲੀ ਖ਼ਬਰ ਧਾਰਮਿਕ ਸਮਾਗਮ ਕਰਵਾਉਣਾ ਸ਼ਲਾਘਾਯੋਗ ਕਦਮ-ਹਨੀ ਫ਼ੱਤਣਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।