04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਖੋਹ ਕਰਨ ਦੀ ਯੋਜਨਾ ਬਣਾਉਂਦੇ 4 ਵਿਅਕਤੀ ਮਾਰੂ ਹਥਿਆਰਾਂ ਸਮੇਤ ਗਿ੍ਫ਼ਤਾਰ

ਅਜੀਤ ਡੈਸਕ 01-01-2026
ਕੋਟਕਪੂਰਾ, 31 ਦਸੰਬਰ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਨਵਦੀਪ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ-ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ 'ਚ ਜਲਾਲੇਆਣਾ ਰੋਡ, ਬਾਲਮੀਕ ਚੌਂਕ ਕੋਟਕਪੂਰਾ ਮੌਜੂਦ ਸੀ ਤਾ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਕੁਝ ਵਿਅਕਤੀ ਲੁੱਟਾਂ ਖੋਹਾਂ ਕਰਨ ਦੇ ਆਦੀ ਹਨ | ਜੋ ਰਾਹ ਜਾਂਦਿਆਂ ਤੋਂ ਲੁੱਟ ਕਰਦੇ ਹਨ, ਜਿਨ੍ਹਾਂ 'ਤੇ ਪਹਿਲਾਂ ਵੀ ਸੰਗੀਨ ਅਪਰਾਧ ਦੇ ਪਰਚੇ ਦਰਜ ਹਨ | ਜੋ ਅੱਜ ਬੰਦ ਪਈ ਫੈਕਟਰੀ ਜਲਾਲੇਆਣਾ ਰੋਡ ਕੋਟਕਪੂਰਾ ਵਿਚ ਲੁਕ ਛਿਪ ਕੇ ਸਮੇਤ ਮਾਰੂ ਹਥਿਆਰਾਂ ਦੇ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ, ਰੰਗੇ ਹੱਥੀਂ ਕਾਬੂ ਆ ਸਕਦੇ ਹਨ | ਪੁਲਿਸ ਪਾਰਟੀ ਨੇ ਤੁਰੰਤ ਛਾਪੇਮਾਰੀ ਕਰਦਿਆਂ 1 ਖੰਡਾ ਲੋਹਾ, 2 ਕਿ੍ਪਾਨ ਲੋਹਾ, 2 ਦਾਤਰ ਲੋਹਾ ਸਮੇਤ ਬਲਵਿੰਦਰ ਸਿੰਘ, ਅਕਾਸ਼ਦੀਪ ਸਿੰਘ, ਸਲਮਾਨ ਖ਼ਾਨ ਤੇ ਯੂਸਫ਼ ਖ਼ਾਨ ਸਾਰੇ ਵਾਸੀ ਕੋਟਕਪੂਰਾ ਨੂੰ ਗਿ੍ਫ਼ਤਾਰ ਕਰਕੇ ਇਨ੍ਹਾਂ ਵਿਰੁੱਧ ਥਾਣਾ ਸ਼ਹਿਰੀ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
ਪਿਛਲੀ ਖ਼ਬਰ ਆਈ.ਟੀ.ਆਈਜ਼. ਦੇ ਕੱਚੇ ਇੰਸਟਰੱਕਟਰ ਧੂਰੀ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਨਗੇ ਅਗਲੀ ਖ਼ਬਰ ਭਾਰੀ ਵਾਹਨਾਂ ਦੇ ਲੰਘਣ ਨਾਲ ਹਿੱਲਣ ਲੱਗਾ ਜਲਾਲਾਬਾਦ ਰੋਡ ਦਾ ਓਵਰਬਿ੍ਜ, ਲੋਕਾਂ 'ਚ ਡਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।