ਡਾ . ਸਤਨਾਮ ਸਿੰਘ ਸਿੱਧੂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ , ਹਰਮਨਪ੍ਰੀਤ ਸਿੰਘ ਬਾਸੀ ਤੇ ਅਮਨਦੀਪ ਸਿੰਘ ਮੰਨੂ ਜੂਨੀਅਰ ਮੀਤ ਪ੍ਰਧਾਨ ਨਿਯੁਕਤ
ਜੈਤੋ, 29 ਅਗਸਤ (ਗੁਰਚਰਨ ਸਿੰਘ ਗਾਬੜੀਆ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਡਾ. ਸਤਨਾਮ ਸਿੰਘ ਸਿੱਧੂ ਨਿਆਮੀਵਾਲਾ ਨੂੰ ਜ਼ਿਲ੍ਹਾ ਫ਼ਰੀਦਕੋਟ ਦਾ ਸੀਨੀਅਰ ਮੀਤ ਪ੍ਰਧਾਨ, ਹਰਮਨਪ੍ਰੀਤ ਸਿੰਘ ਬਾਸੀ ਭਗਤੂਆਣਾ ਨੂੰ ਜ਼ਿਲ੍ਹਾ ਫ਼ਰੀਦਕੋਟ ਦਾ ਜੂਨੀਅਰ ਮੀਤ ਪ੍ਰਧਾਨ ਅਤੇ ਅਮਨਦੀਪ ਸਿੰਘ ਮੰਨੂ ਵਾੜਾ ਭਾਈ ਕਾ ਨੂੰ ਜ਼ਿਲ੍ਹਾ ਫ਼ਰੀਦਕੋਟ ਦਾ ਜੂਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਜੈਤੋ, 29 ਅਗਸਤ (ਗੁਰਚਰਨ ਸਿੰਘ ਗਾਬੜੀਆ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਡਾ. ਸਤਨਾਮ ਸਿੰਘ ਸਿੱਧੂ ਨਿਆਮੀਵਾਲਾ ਨੂੰ ਜ਼ਿਲ੍ਹਾ ਫ਼ਰੀਦਕੋਟ ਦਾ ਸੀਨੀਅਰ ਮੀਤ ਪ੍ਰਧਾਨ, ਹਰਮਨਪ੍ਰੀਤ ਸਿੰਘ ਬਾਸੀ ਭਗਤੂਆਣਾ ਨੂੰ ਜ਼ਿਲ੍ਹਾ ਫ਼ਰੀਦਕੋਟ ਦਾ ਜੂਨੀਅਰ ਮੀਤ ਪ੍ਰਧਾਨ ਅਤੇ ਅਮਨਦੀਪ ਸਿੰਘ ਮੰਨੂ ਵਾੜਾ ਭਾਈ ਕਾ ਨੂੰ ਜ਼ਿਲ੍ਹਾ ਫ਼ਰੀਦਕੋਟ ਦਾ ਜੂਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਨਵੇਂ ਨਿਯੁਕਤ ਅਹੁਦੇਦਾਰਾਂ ਨੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਸੀਨੀਅਰ ਹਾਈ ਕਮਾਨ, ਸਾਬਕਾ ਸੰਸਦੀ ਮੈਂਬਰ ਮਨਤਾਰ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ਜਥੇਦਾਰ ਸ਼ੇਰ ਸਿੰਘ ਮੰਡਵਾਲਾ, ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ ਅਤੇ ਹਲਕਾ ਜੈਤੋ ਦੇ ਕੋਆਰਡੀਨੇਟਰ ਬਲਕਾਰ ਸਿੰਘ ਗੋਨਿਆਣਾ ਆਦਿ ਪਾਰਟੀ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਉਣਗੇ। ਨਵਨਿਯੁਕਤ ਅਹੁਦੇਦਾਰਾਂ ਦਾ ਪਾਰਟੀ ਵਰਕਰਾਂ ਵਲੋਂ ਸਵਾਗਤ ਕੀਤਾ ਗਿਆ ਹੈ। ਇਸ ਮੌਕੇ ਵਰਕਿੰਗ ਕਮੇਟੀ ਮੈਂਬਰ ਗੁਰਚੇਤ ਸਿੰਘ ਢਿੱਲੋਂ ਬਰਗਾੜੀ, ਜ਼ੈਲਦਾਰ ਯਾਦਵਿੰਦਰ ਸਿੰਘ ਯਾਦੀ, ਬਾਜਾਖਾਨਾ ਸਰਕਲ ਦਾ ਪ੍ਰਧਾਨ ਨਿਰਮਲ ਸਿੰਘ ਵੜਿੰਗ ਡੋਡ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਹਰਚਰਨ ਸਿੰਘ ਬਾਠ ਕਰੀਰਵਾਲੀ, ਕੁਲਵੰਤ ਸਿੰਘ ਬਰਾੜ ਸਾਬਕਾ ਸਰਪੰਚ ਰੋੜੀਕਪੂਰਾ, ਸੁਖਪਾਲ ਸਿੰਘ ਬਰਾੜ ਆੜ੍ਹਤੀਆ (ਮੱਤਾ), ਜੈਤੋ ਸ਼ਹਿਰ ਦੇ ਬਲਾਕ-2 ਦਾ ਪ੍ਰਧਾਨ ਜਸਪਾਲ ਸਿੰਘ ਕਾਂਟਾ ਸਾਬਕਾ ਕੌਂਸਲਰ, ਤਰਲੋਚਨ ਸਿੰਘ ਦੁੱਲਟ ਭਗਤੂਆਣਾ, ਜਥੇਦਾਰ ਬੂਟਾ ਸਿੰਘ ਬਰਾੜ ਸਰਾਵਾਂ, ਪ੍ਰਗਟ ਸਿੰਘ ਡੋਡ, ਬੀਬੀ ਅਮਰਜੀਤ ਕੌਰ ਪੰਜਗਰਾਈਂ, ਸੰਗੀਤ ਮਹਿੰਦਰ ਸਿੰਘ ਜ਼ੈਲਦਾਰ, ਸਤਵਿੰਦਰ ਸਿੰਘ ਬਰਾੜ ਰੋੜੀਕਪੂਰਾ, ਜਗਰੂਪ ਸਿੰਘ ਬਰਾੜ, ਗੁਰਮੀਤ ਸਿੰਘ ਬਰਾੜ ਕਰੀਰਵਾਲੀ, ਬਲਵੰਤ ਸਿੰਘ ਬਰਾੜ ਕਰੀਰਵਾਲੀ, ਗੁਰਮੀਤ ਸਿੰਘ ਬਰਾੜ ਜੈਤੋ, ਰਾਜਪਾਲ ਸਿੰਘ ਬਰਾੜ ਡੇਲਿਆਂਵਾਲੀ, ਸਿਕੰਦਰ ਸਿੰਘ ਰਾਮੇਆਣਾ, ਸੁਖਜਿੰਦਰ ਸਿੰਘ ਰਾਮੇਆਣਾ, ਮਨਦੀਪ ਸਿੰਘ ਰੂਬੀ ਪੰਜਗਰਾਈਂ, ਅਮਰੀਕ ਸਿੰਘ ਬਰਾੜ ਰਾਮੇਆਣਾ, ਲਖਵਿੰਦਰ ਸਿੰਘ ਲੱਖਾ ਜੈਤੋ, ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ, ਬਲਵਿੰਦਰ ਸਿੰਘ ਮਲਹੋਤਰਾ ਰਾਮੇਆਣਾ, ਜਗਸੀਰ ਸਿੰਘ ਢਿੱਲੋਂ ਬਾਜਾਖਾਨਾ , ਜਗਜੀਤ ਸਿੰਘ ਸੰਧੂ ਮੱਤਾ, ਪਿ੍ਰਥੀਪਾਲ ਸਿੰਘ ਗਿੱਲ ਰਾਮੇਆਣਾ, ਡਾ. ਜਸਪਾਲ ਸਿੰਘ ਦਲ ਸਿੰਘ ਵਾਲਾ, ਮੈਨੇਜਰ ਜਸਪਾਲ ਸਿੰਘ ਗੁਰੂ ਕੀ ਢਾਬ, ਡਾ. ਗੁਰਨੈਬ ਸਿੰਘ ਬਰਾੜ ਮੱਲ੍ਹਾ, ਗੁਰਤੇਗਪਾਲ ਸਿੰਘ ਸੀਰਾ ਕੋਠੇ ਕੇਹਰ ਸਿੰਘ ਵਾਲੇ, ਹਰਿੰਦਰ ਸਿੰਘ ਮੱਕੜ, ਅਮਰਜੀਤ ਸਿੰਘ ਮੱਕੜ, ਗੁਰਮੀਤ ਸਿੰਘ ਕਾਲੂ, ਅਮਰਜੀਤ ਸਿੰਘ ਮੱਕੜ ਅਤੇ ਗੁਰਪ੍ਰੀਤ ਸਿੰਘ ਟੋਜੀ ਮੱਕੜ ਆਦਿ ਆਗੂਆਂ ਨੇ ਨਵਨਿਯੂਕਤ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ।