28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਵਿਵੇਕ ਸਕੂਲ ਬਰਗਾੜੀ ਵਿਖੇ ਨੈਤਿਕ ਸਿੱਖਿਆ ਦਾ ਇਮਤਿਹਾਨ ਲਿਆ

ਬਰਗਾੜੀ, 26 ਅਗਸਤ (ਲਖਵਿੰਦਰ ਸ਼ਰਮਾ)-ਵਿਵੇਕ ਪਬਲਿਕ ਸਕੂਲ ਬਰਗਾੜੀ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਰਗਾੜੀ ਵਲੋਂ ਹਰ ਸਾਲ ਦੀ ਤਰ੍ਹਾਂ ਨੈਤਿਕ ਸਿੱਖਿਆ ਦਾ ਇਮਤਿਹਾਨ ਲਿਆ ਗਿਆ, ਜਿਸ ਵਿਚ ਸਕੂਲ ਦੇ ਕਰੀਬ 123 ਬੱਚਿਆਂ ਨੇ ਤਿੰਨ ਵਰਗਾਂ ਵਿਚ ਭਾਗ ਲਿਆ। ਇਹ ਇਮਤਿਹਾਨ ਕਿਤਾਬ ਬਾਲ ਵਿਰਸਾ, ਗੁਣਤਾਸ਼, ਮਾਰਿਗ ਮੋਤੀ ਵਿਚੋਂ ਤਿਆਰੀ ਕਰਵਾ ਕੇ ਲਿਆ ਗਿਆ।

ਅਜੀਤ ਡੈਸਕ 27-08-2026
ਬਰਗਾੜੀ, 26 ਅਗਸਤ (ਲਖਵਿੰਦਰ ਸ਼ਰਮਾ)-ਵਿਵੇਕ ਪਬਲਿਕ ਸਕੂਲ ਬਰਗਾੜੀ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਰਗਾੜੀ ਵਲੋਂ ਹਰ ਸਾਲ ਦੀ ਤਰ੍ਹਾਂ ਨੈਤਿਕ ਸਿੱਖਿਆ ਦਾ ਇਮਤਿਹਾਨ ਲਿਆ ਗਿਆ, ਜਿਸ ਵਿਚ ਸਕੂਲ ਦੇ ਕਰੀਬ 123 ਬੱਚਿਆਂ ਨੇ ਤਿੰਨ ਵਰਗਾਂ ਵਿਚ ਭਾਗ ਲਿਆ। ਇਹ ਇਮਤਿਹਾਨ ਕਿਤਾਬ ਬਾਲ ਵਿਰਸਾ, ਗੁਣਤਾਸ਼, ਮਾਰਿਗ ਮੋਤੀ ਵਿਚੋਂ ਤਿਆਰੀ ਕਰਵਾ ਕੇ ਲਿਆ ਗਿਆ। ਸਕੂਲ ਚੇਅਰਮੈਨ ਹਰਜਿੰਦਰ ਸਿੰਘ, ਡਾ. ਚਰਨਜੀਤ ਸਿੰਘ ਅਤੇ ਸਕੂਲ ਮੁਖੀ ਸਪਨਾ ਬਜਾਜ ਨੇ ਸਟੱਡੀ ਸਰਕਲ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਬੱਚਿਆਂ ਵਿਚ ਸਿੱਖੀ ਦੀ ਮਹਾਨ ਵਿਰਾਸਤ ਅਤੇ ਪੰਜਾਬ ਦੇ ਉਸਾਰੂ ਵਿਰਸੇ ਸਬੰਧੀ ਗਿਆਨ ਵਿਚ ਅਥਾਹ ਵਾਧਾ ਹੁੰਦਾ ਹੈ। ਇਸ ਉਪਰਾਲੇ ਨਾਲ ਬੱਚੇ ਸਿੱਖੀ ਨਾਲ ਜੁੜਦੇ ਹਨ ਜੋ ਇਕ ਵਧੀਆ ਸਮਾਜ ਦੀ ਸਿਰਜਨਾ ਵਿਚ ਅਹਿਮ ਯੋਗਦਾਨ ਸਾਬਿਤ ਹੁੰਦਾ ਹੈ। ਸਟੱਡੀ ਸਰਕਲ ਦੇ ਹਾਜ਼ਰ ਨੁਮਾਇੰਦਿਆਂ ਨੇ ਸਕੂਲ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਕੂਲ ਵਲੋਂ ਹਰ ਸਾਲ ਸਰਕਲ ਨੂੰ ਬਹੁਤ ਵਧੀਆ ਸਹਿਯੋਗ ਦਿੱਤਾ ਜਾਂਦਾ ਹੈ, ਜਿਸ ਕਾਰਨ ਸਰਕਲ ਲੰਮੇਂ ਸਮੇਂ ਤੋਂ ਲਗਾਤਾਰ ਅਜਿਹੇ ਉਪਰਾਲੇ ਕਰ ਰਿਹਾ ਹੈ। ਸਰਕਲ ਦਾ ਮੁੱਖ ਮੰਤਵ ਬੱਚਿਆਂ ਨੂੰ ਸਿੱਖੀ ਅਤੇ ਪੰਜਾਬ ਦੇ ਉਸਾਰੂ ਵਿਰਸੇ, ਸੱਭਿਆਚਾਰ ਆਦਿ ਨਾਲ ਜੋੜਨਾ ਹੈ ਤਾਂ ਕਿ ਬੱਚੇ ਚੰਗੀਆਂ ਨੈਤਿਕ ਕਦਰਾਂ ਕੀਮਤਾਂ ਸਿੱਖ ਕੇ ਇਕ ਚੰਗੇ ਸਮਾਜ ਦੀ ਸਿਰਜਨਾ ਵਿਚ ਆਪਣਾ ਅਹਿਮ ਯੋਗਦਾਨ ਪਾ ਸਕਣ। ਇਸ ਮੌਕੇ ਸਰਕਲ ਦੇ ਜਰਨੈਲ ਸਿੰਘ, ਹਰਨਾਮ ਸਿੰਘ, ਬਲਜੀਤ ਸਿੰਘ, ਸਕੂਲ ਕੋਆਰਡੀਨੇਟਰ ਗਗਨਦੀਪ ਕੌਰ, ਅਮਰਜੀਤ ਕੌਰ, ਸਰਬਜੀਤ ਕੌਰ, ਰਮਨਦੀਪ ਕੌਰ, ਕੋਮਲ, ਮੋਨਿਕਾ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਯੂਨੀਵਰਸਿਟੀ ਕਾਲਜ ਵਿਖੇ ਉਤਸ਼ਾਹ ਨਾਲ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਘੁਮਾਣ ਤੋਂ ਆਈ ਸੰਗਤ ਦਾ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।