22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਕੁਲਤਾਰ ਸਿੰਘ ਬਰਾੜ ਅਤੇ ਪ੍ਰਤਾਪ ਸਿੰਘ ਨੰਗਲ ਦਾ ਵਿਸ਼ੇਸ਼ ਸਨਮਾਨ

ਫ਼ਰੀਦਕੋਟ , 21 ਅਗਸਤ ( ਜਸਵੰਤ ਸਿੰਘ ਪੁਰਬਾ , ਹਰਮਿੰਦਰ ਸਿੰਘ ਮਿੰਦਾ )- ਅੱਜ ਕੌਮੀ ਇਨਸਾਫ਼ ਮੋਰਚਾ ਵਲੋਂ ਪੰਜਾਬ ਬੰਦ ਨੂੰ ਜ਼ਿਲ੍ਹਾ ਫ਼ਰੀਦਕੋਟ ਵਿਚ ਵੀ ਭਰਪੂਰ ਹੁੰਗਾਰਾ ਮਿਲਿਆ । ਜ਼ਿਲ੍ਹੇ ਦੇ ਤਿੰਨੇ ਸ਼ਹਿਰਾਂ ਫ਼ਰੀਦਕੋਟ , ਕੋਟਕਪੂਰਾ ਤੇ ਜੈਤੋ ਅੰਦਰ ਇਹ ਸ਼ਾਂਤੀ ਪੂਰਵਕ ਰਿਹਾ ।

ਅਜੀਤ ਡੈਸਕ 22-08-2026
ਫ਼ਰੀਦਕੋਟ , 21 ਅਗਸਤ ( ਜਸਵੰਤ ਸਿੰਘ ਪੁਰਬਾ , ਹਰਮਿੰਦਰ ਸਿੰਘ ਮਿੰਦਾ )- ਅੱਜ ਕੌਮੀ ਇਨਸਾਫ਼ ਮੋਰਚਾ ਵਲੋਂ ਪੰਜਾਬ ਬੰਦ ਨੂੰ ਜ਼ਿਲ੍ਹਾ ਫ਼ਰੀਦਕੋਟ ਵਿਚ ਵੀ ਭਰਪੂਰ ਹੁੰਗਾਰਾ ਮਿਲਿਆ । ਜ਼ਿਲ੍ਹੇ ਦੇ ਤਿੰਨੇ ਸ਼ਹਿਰਾਂ ਫ਼ਰੀਦਕੋਟ , ਕੋਟਕਪੂਰਾ ਤੇ ਜੈਤੋ ਅੰਦਰ ਇਹ ਸ਼ਾਂਤੀ ਪੂਰਵਕ ਰਿਹਾ । ਜ਼ਿਲ੍ਹੇ ਵਿਚ ਸਰਕਾਰੀ ਅਦਾਰੇ ਸਕੂਲ ਅਤੇ ਕਾਲਜ ਖੁੱਲ੍ਹੇ ਰਹੇ , ਪਰ ਵਪਾਰਕ ਅਦਾਰੇ ਪੂਰੀ ਤਰ੍ਹਾਂ ਬੰਦ ਰਹੇ । ਸਿੱਖ ਜਥੇਬੰਦੀਆਂ ਅਤੇ ਕਿਸਾਨ ਯੂਨੀਅਨਾਂ ਨੇ ਇਕ ਰੋਸ ਮਾਰਚ ਕਰਕੇ ਲੰਬੇ ਸਮੇਂ ਤੋਂ ਜੇਲ੍ਹਾਂ ਅੰਦਰ ਬੰਦ ਕੀਤੇ ਗਏ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕਰਦਿਆਂ ਰੋਸ ਮਾਰਚ ਕੀਤੇ । ਫ਼ਰੀਦਕੋਟ ਵਿਖੇ ਰੋਸ ਮਾਰਚ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਦਲੇਰ ਸਿੰਘ ਡੋਡ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਤਾਮਿਲਨਾਡੂ ਸਰਕਾਰ ਦੀ ਤਰਜ਼ ’ ਤੇ ਪੰਜਾਬ ਵਿਧਾਨ ਸਭਾ ਅੰਦਰ ਬੰਦੀ ਸਿੰਘਾਂ ਦੀ ਰਿਹਾਈ ਲਈ ਇਕ ਮਤਾ ਪਾਵੇ ਤਾਂ ਜੋ ਕੇਂਦਰ ਸਰਕਾਰ ’ ਤੇ ਦਬਾਅ ਬਣਾਇਆ ਜਾਵੇ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਤਾਮਿਲਨਾਡੂ ਦੀ ਸਰਕਾਰ ਨੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਕਾਂਡ ਵਿਚ ਸ਼ਾਮਿਲ ਲਿਟੇ ਤਾਮਿਲਾ ਨੂੰ ਰਿਹਾਅ ਕਰਵਾਉਣ ਲਈ ਮਤਾ ਪਵਾ ਕਿ ਰਿਹਾਅ ਕਰਵਾਇਆ ਸੀ । ਉਨ੍ਹਾਂ ਅੱਗੇ ਕਿਹਾ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਗੰਭੀਰ ਬਿਮਾਰ ਹਨ , ਪਰ ਸਰਕਾਰ ਵਲੋਂ ਉਨ੍ਹਾਂ ਨੂੰ ਕੇਵਲ 10 ਦਿਨ ਦੀ ਪੈਰੋਲ ਨਹੀਂ ਦਿੱਤੀ ਜਾ ਰਹੀ । ਜਿਹੜੀ ਕਿ ਸਿੱਖ ਕੌਮ ਨਾਲ ਵੱਡੀ ਬੇਇੰਨਸਾਫ਼ੀ ਹੈ । ਇਸ ਮੌਕੇ ਵਾਰਿਸ ਪੰਜਾਬ ਦੇ ਮਨਪ੍ਰੀਤ ਸਿੰਘ ਭੋਲੂਵਾਲਾ ਨੇ ਸ਼ਹਿਰ ਦੇ ਸਮੂਹ ਵਪਾਰਕ ਸੰਗਠਨਾਂ ਦਾ ਵਿਸ਼ੇਸ਼ ਤੌਰ ’ ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਬੰਦ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਇਆ । ਬੰਦ ਦੌਰਾਨ ਸ਼ਹਿਰ ਅੰਦਰ ਆਵਾਜਾਈ ਆਮ ਵਾਂਗ ਰਹੀ , ਸਰਕਾਰੀ ਦਫ਼ਤਰ ਅਤੇ ਸਰਕਾਰੀ ਸਕੂਲ ਕਾਲਜ ਖੁੱਲ੍ਹੇ ਰਹੇ । ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਜ਼ਿਲ੍ਹੇ ਅੰਦਰ ਕੋਈ ਘਟਨਾ ਵਾਪਰਨ ਦੀ ਸੂਚਨਾ ਨਹੀਂ ਮਿਲੀ । ਜ਼ਿਲ੍ਹੇ ਅੰਦਰ ਅਜੀਤ ਦੇ ਪ੍ਰਤੀਨਿਧਾਂ ਵਲੋਂ ਭੇਜੀਆਂ ਗਈਆਂ ਰਿਪੋਰਟਾਂ ਵਿਚ ਵੀ ਸਪੱਸ਼ਟ ਹੈ ਕਿ ਇਹ ਬੰਦ ਪੂਰੀ ਤਰ੍ਹਾਂ ਸਫ਼ਲ ਅਤੇ ਅਮਨ ਅਮਾਨ ਨਾਲ ਪੂਰਾ ਹੋਇਆ । ਸਾਦਿਕ ਵਿਖੇ ਵਪਾਰਕ ਅਦਾਰੇ ਰਹੇ ਬੰਦ , ਟ੍ਰੈਫ਼ਿਕ ਚੱਲਦਾ ਰਿਹਾ ਸਾਦਿਕ , ( ਆਰ . ਐਸ . ਧੁੰਨਾ )- ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵਲੋਂ ਦੁਪਹਿਰ 2 ਵਜੇ ਤੱਕ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ’ ਤੇ ਸਾਦਿਕ ਦੇ ਸਮੂਹ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਆਪਣਾ ਯੋਗਦਾਨ ਪਾਇਆ । ਸਾਦਿਕ ਚੌਂਕ ’ ਚ ਇਕੱਠੀਆਂ ਹੋਈਆਂ ਸਿੱਖ ਜਥੇਬੰਦੀਆਂ , ਕਿਸਾਨ ਜਥੇਬੰਦੀਆਂ ਦੇ ਆਗੂਆਂ , ਦੁਕਾਨਦਾਰਾਂ ਅਤੇ ਇਨਸਾਫ਼ ਪਸੰਦ ਲੋਕਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਨਾਅਰੇਬਾਜ਼ੀ ਕੀਤੀ ਅਤੇ ਸਾਦਿਕ ਦੀਆਂ ਵੱਖ - ਵੱਖ ਸੜਕਾਂ ’ ਤੇ ਆਪਣਾ ਰੋਸ ਪ੍ਰਗਟ ਕੀਤਾ । ਬੰਦ ਦੌਰਾਨ ਮੋਰਚੇ ਦੇ ਆਗੂਆਂ ਨੇ ਲੋਕਾਂ ਨੂੰ ਸਫ਼ਰ ਸਹੂਲਤ ਦੇਣ ਲਈ ਸਾਦਿਕ ਵਿਖੇ ਆਵਾਜਾਈ ਆਮ ਵਾਂਗ ਚੱਲਦੀ ਰੱਖੀ ਤਾਂ ਜੋ ਕਿਸੇ ਨੂੰ ਆਉਣ ਜਾਣ ’ ਚ ਪ੍ਰੇਸ਼ਾਨੀ ਨਾ ਆਵੇ ਪਰ ਬਾਜ਼ਾਰ ਪੂਰਨ ਤੌਰ ’ ਤੇ ਬੰਦ ਸੀ । ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਫ਼ਰੀਦਕੋਟ ਦੇ ਇੰਚਾਰਜ ਦਲੇਰ ਸਿੰਘ ਡੋਡ ਨੇ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਨੂੰ ਰਿਹਾਅ ਕਰਨਾ ਤਾਂ ਦੂਰ ਦੀ ਗੱਲ ਹੈ ਉਨ੍ਹਾਂ ਨੂੰ ਜ਼ਮਾਨਤ ਤੱਕ ਨਹੀਂ ਦਿੱਤੀ ਜਾ ਰਹੀ ਜਦਕਿ ਘਿਨੌਣੇ ਅਪਰਾਧਾਂ ’ ਚ ਸ਼ਾਮਿਲ ਅਪਰਾਧੀਆਂ ਨੂੰ ਵਾਰ ਵਾਰ ਜ਼ਮਾਨਤ ਦਿੱਤੀ ਜਾ ਰਹੀ ਹੈ । ਉਨ੍ਹਾਂ ਨੇ ਕਿਹਾ ਕਿ 15 ਅਗਸਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀ ਸੰਗਤ ’ ਤੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਜਿਸ ਦੇ ਵਿਰੋਧ ’ ਚ ਕੌਮੀ ਇਨਸਾਫ਼ ਮੋਰਚੇ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ । ਉਨ੍ਹਾਂ ਸਾਦਿਕ ਦੇ ਦੁਕਾਨਦਾਰਾਂ ਦਾ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਿੱਖ ਜਥੇਬੰਦੀਆਂ ਕਿਸੇ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੀਆਂ ਪਰ ਸਰਕਾਰ ਦੀ ਨਾਲਾਇਕੀ ਕਾਰਨ ਇਹ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਕੌਮੀ ਇਨਸਾਫ਼ ਮੋਰਚੇ ਵਲੋਂ ਅੱਗੇ ਜੋ ਵੀ ਰਣਨੀਤੀ ਬਣਾਈ ਜਾਵੇਗੀ ਦਾ ਅਕਾਲੀ ਦਲ ਵਾਰਿਸ ਪੰਜਾਬ ਦੇ ਪੂਰਨ ਸਹਿਯੋਗ ਦੇਵੇਗੀ । ਇਸ ਮੌਕੇ ਵੱਡੀ ਗਿਣਤੀ ’ ਚ ਸੰਗਤ ਹਾਜ਼ਰ ਸੀ । ਸਾਦਿਕ ’ ਚ ਮਿਲਿਆ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ ਸਾਦਿਕ , ( ਗੁਰਭੇਜ ਸਿੰਘ ਚੌਹਾਨ )- ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਕੌਮੀ ਇਨਸਾਫ਼ ਮੋਰਚੇ ਵਲੋਂ ਪੂਰੇ ਪੰਜਾਬ ’ ਚ ਦਿੱਤੀ ਬੰਦ ਦੀ ਕਾਲ ਨੂੰ ਕਸਬਾ ਸਾਦਿਕ ’ ਚ ਭਰਵਾਂ ਹੁੰਗਾਰਾ ਮਿਲਿਆ ਹੈ । ਇਹ ਬੰਦ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਰੱਖਣ ਦਾ ਸਮਾਂ ਤਹਿ ਕੀਤਾ ਗਿਆ ਸੀ । ਸਾਦਿਕ ’ ਚ ਇਸ ਬੰਦ ਨੂੰ ਸਫ਼ਲ ਬਣਾਉਣ ਲਈ ਕਿਰਤੀ ਕਿਸਾਨ ਯੂਨੀਅਨ , ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ , ਭਾਰਤੀ ਕਿਸਾਨ ਯੂਨੀਅਨ ਮਾਲਵਾ , ਅਕਾਲੀ ਦਲ ਵਾਰਿਸ ਪੰਜਾਬ ਦੇ , ਵਪਾਰ ਮੰਡਲ ਸਾਦਿਕ ਅਤੇ ਹੋਰ ਭਰਾਤਰੀ ਜਥੇਬੰਦੀਆਂ ਵਲੋਂ ਮਿਲਕੇ ਸਭ ਨੂੰ ਅਪੀਲ ਕੀਤੀ ਅਤੇ ਬੰਦ ਨੂੰ ਸਫ਼ਲ ਬਣਾਇਆ । ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਨੇ ਸਾਦਿਕ ਚੌਂਕ ਵਿਚ ਬੈਠਕੇ ਸ਼ਾਂਤਮਈ ਧਰਨਾ ਦਿੱਤਾ ਅਤੇ ਬੰਦੀ ਸਿੰਘ ਰਿਹਾਅ ਕਰੋ ਦੇ ਨਾਅਰੇ ਲਗਾਏ । ਦੁਕਾਨਦਾਰਾਂ ਵਲੋਂ ਜਥੇਬੰਦੀਆਂ ਦਾ ਪੂਰਾ ਸਾਥ ਦਿੱਤਾ ਗਿਆ ਅਤੇ ਕਸਬਾ ਸਾਦਿਕ ਮੁਕੰਮਲ ਬੰਦ ਰਿਹਾ । ਸੜਕਾਂ ਤੇ ਮੋਟਰਸਾਈਕਲ ਅਤੇ ਕਾਰਾਂ ਦੀ ਆਵਾਜਾਈ ਟਾਵੀਂ ਟਾਵੀਂ ਚੱਲਦੀ ਰਹੀ । ਜਥੇਬੰਦੀਆਂ ਵਲੋਂ ਐਮਰਜੈਂਸੀ ਸੇਵਾਵਾਂ ਨੂੰ ਪੂਰੀ ਤਰ੍ਹਾਂ ਛੋਟ ਦਿੱਤੀ ਗਈ । ਜਥੇਬੰਦੀਆਂ ਦੇ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਸਰਕਾਰ ਨੂੰ ਅਪੀਲ ਕੀਤੀ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਭਾਈ ਹਵਾਰਾ ਨੂੰ ਆਪਣੀ ਬਿਮਾਰ ਮਾਤਾ ਦੀ ਸੇਵਾ ਕਰਨ ਲਈ ਲੰਮੀਂ ਪੈਰੋਲ ਦਿੱਤੀ ਜਾਵੇ । ਜੈਤੋ ਨਿਵਾਸੀਆਂ ਨੇ ਬੰਦ ਨੂੰ ਦਿੱਤਾ ਵੱਡਾ ਹੁੰਗਾਰਾ ਜੈਤੋ , ( ਗੁਰਚਰਨ ਸਿੰਘ ਗਾਬੜੀਆ )- ਕੌਮੀ ਇਨਸਾਫ਼ ਮੋਰਚੇ ਵਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਬੰਦ ਦੇ ਸੱਦੇ ਨੂੰ ਜੈਤੋ ਨਿਵਾਸੀਆਂ ਵਲੋਂ ਵੱਡਾ ਹੁੰਗਾਰਾ ਮਿਲਿਆ ’ ਤੇ ਬੰਦ ਨੂੰ ਪੂਰੀ ਸਫ਼ਲਤਾ ਮਿਲੀ ਹੈ । ਦੁਕਾਨਾਦਾਰਾਂ ਨੇ ਆਪਣੀਆਂ ਦੁਕਾਨਾਂ ਨੂੰ ਪੂਰੀ ਤਰ੍ਹਾਂ ਬੰਦ ਰੱਖੀਆਂ ਹੋਈਆਂ ਹੈ । ਸਥਾਨਕ ਸ਼ਹਿਰ ਦੇ ਅੰਦਰ ਪੰਜਾਬ ਬੰਦ ਨੂੰ ਸਫਲ ਬਣਾਉਣ ਵਿਚ ਯੂਨਾਈਟਡ ਅਕਾਲੀ ਦਲ ਅਤੇ ਕਿਸਾਨ ਜਥੇਬੰਦੀਆਂ ਆਦਿ ਜਥੇਬੰਦੀਆਂ ਦੇ ਨਾਲ ਹਰੇਕ ਵਰਗ ਅਤੇ ਸ਼ਹਿਰ ਵਾਸੀਆਂ ਦਾ ਅਹਿਮ ਸਹਿਯੋਗ ਮਿਲ ਰਿਹਾ ਹੈ । ਇਥੇ ਦੱਸਣਾ ਜ਼ਰੂਰੀ ਹੈ ਕਿ ਸਵੇਰੇ ਦੇ ਸਮੇਂ ਕੁਝ ਕੁ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਸਨ । ਜਦ ਜਥੇਬੰਦੀਆਂ ਨੇ ਜੈਤੋ ਦੇ ਕੋਟਕਪੂ ਰਾ ਚੌਂਕ ਵਿਚ ਧਰਨਾ ਲਗਾਇਆ ਤਾਂ ਇਹ ਬੱਸਾਂ ਦਾ ਆਉਣਾ ਜਾਣ ਬੰਦ ਹੋ ਗਿਆ । ( ਬਾਕੀ ਸਫਾ 6 ’ ਤੇ ) ‘ ਪੰਜਾਬ ਬੰਦ ’ ਦੇ ਸੱਦੇ ਨੂੰ ਕੋਟਕਪੂਰਾ ’ ਚ ਮਿਲਿਆ ਭਰਵਾਂ ਸਮਰਥਨ ਕੋਟਕਪੂਰਾ , ( ਮੋਹਰ ਸਿੰਘ ਗਿੱਲ )- ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ਗਏ ‘ ਪੰਜਾਬ ਬੰਦ ’ ਦੇ ਸੱਦੇ ਨੂੰ ਭਰਵਾਂ ਸਮਰਥਨ ਮਿਲਿਆ ਹੈ । ਇਸ ਦੌਰਾਨ ਸ਼ਹਿਰ ’ ਚ ਮੁਕੰਮਲ ਸ਼ਾਂਤੀ ਦਾ ਮਾਹੌਲ ਵੇਖਣ ਨੂੰ ਮਿਲਿਆ । ਦੁਕਾਨਦਾਰਾਂ ਅਤੇ ਰੇਹੜੀਆਂ ਵਾਲਿਆਂ ਨੇ ਬਿਨ੍ਹਾਂ ਕਿਸੇ ਦੇ ਕਹਿਣ ਤੋਂ ਹੀ ਆਪਣਾ ਕੰਮ ਬੰਦ ਰੱਖਿਆ , ਜਦਕਿ ਸੜਕਾਂ ’ ਤੇ ਵਾਹਨਾਂ ਦੀ ਆਵਾਜਾਈ ਜਾਰੀ ਰਹੀ । ਟਰਾਂਸਪੋਰਟ ਸੇਵਾਵਾਂ ਬੰਦ ਰਹਿਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਇਸ ਦੌਰਾਨ ਬੱਤੀਆਂ ਵਾਲਾ ਚੌਕ ਵਿਖੇ ਸਿੱਖ ਜਥੇਬੰਦੀਆਂ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਗਈ । ਇਸ ਮੌਕੇ ਗੱਲਬਾਤ ਕਰਦਿਆਂ ‘ ਅਕਾਲੀ ਦਲ ਵਾਰਿਸ ਪੰਜਾਬ ਦੇ ’ ਦੇ ਸੀਨੀਅਰ ਆਗੂ ਰਛਪਾਲ ਸਿੰਘ ਸੋਸਣ ਨੇ ਕਿਹਾ ਕਿ ਕੌਮੀ ਇਨਸਾਫ਼ ਮੋਰਚੇ ਦੀਆਂ ਮੁੱਖ ਮੰਗਾਂ ਵਿਚ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਤੁਰੰਤ ਪੰਜ ਦਿਨ ਦੀ ਪੈਰੋਲ ਦੇਣਾ ਸ਼ਾਮਿਲ ਹੈ । ਉਨ੍ਹਾਂ ਕਿਹਾ ਕਿ ਪਹਿਲਾਂ 10 ਦਿਨ ਦੀ ਪੈਰੋਲ ਦੀ ਮੰਗ ਕੀਤੀ ਜਾ ਰਹੀ ਸੀ , ਪਰ ਗੱਲਬਾਤ ਤੋਂ ਬਾਅਦ ਪੰਜ ਦਿਨ ਦੀ ਪੈਰੋਲ ’ ਤੇ ਸਹਿਮਤੀ ਬਣੀ ਹੈ । ਇਸ ਤੋਂ ਇਲਾਵਾ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਅਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਖ਼ਾਲਸਾ ਸਮੇਤ ਹੋਰ ਸਿੱਖ ਆਗੂਆਂ ’ ਤੇ ਦਰਜ ਝੂਠੇ ਮਾਮਲੇ ਰੱਦ ਕਰਕੇ ਉਨ੍ਹਾਂ ਨੂੰ ਰਿਹਾਅ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ । ਉਨ੍ਹਾਂ ਇਨਸਾਫ਼ ਮੋਰਚੇ ਵਲੋਂ ‘ ਪੰਜਾਬ ਬੰਦ ’ ਦੇ ਸੱਦੇ ਦੀ ਹਮਾਇਤ ਕਰਨ ’ ਤੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਵੀ ਕੀਤਾ । ‘ ਪੰਜਾਬ ਬੰਦ ’ ਦੇ ਸੱਦੇ ਤੇ ਪੰਜਗਰਾਈਂ ਕਲਾਂ ਮੁਕੰਮਲ ਬੰਦ ਰਿਹਾ ਪੰਜਗਰਾਈਂ ਕਲਾਂ , ( ਸੁਖਮੰਦਰ ਸਿੰਘ ਬਰਾੜ )- ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ਗਏ ‘ ਪੰਜਾਬ ਬੰਦ ’ ਦੇ ਸੱਦੇ ਦੌਰਾਨ ਪੰਜਗਰਾਈਂ ਕਲਾਂ ਅਤੇ ਇਸ ਦੇ ਆਲ਼ੇ - ਦੁਆਲੇ ਦਾ ਇਲਾਕਾ ਮੁਕੰਮਲ ਬੰਦ ਰਿਹਾ । ਸਵੇਰ 7 ਵਜੇ ਤੋਂ 2 ਵਜੇ ਤੱਕ ਬੰਦ ਦੇ ਸੱਦੇ ਨੂੰ ਕਬੂਲ ਕਰਦਿਆਂ ਸਮੁੱਚੇ ਬਜ਼ਾਰ ਦੇ ਦੁਕਾਨਦਾਰਾਂ ਵਲੋਂ ਦੁਕਾਨਾਂ ਬੰਦ ਰੱਖੀਆਂ ਜਦਕਿ ਜ਼ਰੂਰੀ ਵਸਤੂਆਂ ਅਤੇ ਮੈਡੀਕਲ ਸਟੋਰ ਆਮ ਵਾਂਗ ਖੁੱਲੇ੍ਹ ਰਹੇ । ਇਸ ਦੌਰਾਨ ਨਿੱਜੀ ਸਕੂਲ ਵੀ ਮੁਕੰਮਲ ਰੂਪ ਵਿਚ ਬੰਦ ਰਹੇ ਜਦਕਿ ਸਰਕਾਰੀ ਸਕੂਲਾਂ ਵਿਚ ਵੀ ਵਿਦਿਆਰਥੀਆਂ ਦੀ ਹਾਜ਼ਰੀ ਘੱਟ ਰਹੀ । ਬੰਦ ਦੇ ਚੱਲਦਿਆਂ ਪਿੰਡ ਵਿਚਕਾਰ ਦੀ ਲੰਘਦੇ ਰਾਜ ਮਾਰਗ ਉਪਰ ਇੱਕਾ ਦੁੱਕਾ ਸਰਕਾਰੀ ਅਤੇ ਨਿੱਜੀ ਵਾਹਨ ਵੀ ਚਲਦੇ ਨਜ਼ਰ ਆਏ । ਇਲਾਕੇ ਅੰਦਰ ਕਿਸੇ ਅਣਸੁਖਾਵੀਂ ਘਟਨਾ ਦੇ ਵਾਪਰਨ ਦੇ ਇਤਿਆਤ ਵਜੋਂ ਪੁਲਿਸ ਮੁੱਖ ਮਾਰਗ ਉੱਪਰ ਮੁਸਤੈਦ ਰਹੀ ।
ਪਿਛਲੀ ਖ਼ਬਰ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਵਲੋਂ ਹਲਕੇ ਦੇ ਪਿੰਡਾਂ ਦਾ ਦੌਰਾ ਅਗਲੀ ਖ਼ਬਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਨੇ ਸਕੂਲਾਂ ਦਾ ਮੂੰਹ ਮੁਹਾਂਦਰਾ ਬਦਲਿਆ : ਡਾ. ਪ੍ਰਭਦੇਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।