ਸਾਦਿਕ, 17 ਅਗਸਤ (ਆਰ.ਐਸ.ਧੁੰਨਾ)-ਪਿੰਡਾਂ ਵਿਚ ਜ਼ਰੂਰਤਮੰਦ ਅਤੇ ਬਜ਼ੁਰਗ ਵਿਅਕਤੀਆਂ ਲਈ ਵੱਖ-ਵੱਖ ਸਹੂਲਤਾਂ ਦੇਣ ਦੀ ਮੁਹਿੰਮ ਤਹਿਤ ਸੂਰਵੀਰ ਮਹਾਰਣਾ ਪ੍ਰਤਾਪ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਜਸਪਾਲ ਸਿੰਘ ਪੰਜਗਰਾਈਂ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐਸ.ਸੀ ਮੋਰਚਾ ਵਲੋਂ ਪਿੰਡ ਮਾਨ ਸਿੰਘ ਵਾਲਾ ਬਾਵਰੀਆ ਸਮਾਜ ਦੀ ਧਰਮਸ਼ਾਲਾ ਵਿਚ ਕਰੀਬ 11 ਲੱਖ ਰੁਪਏ ਦਾ ਜ਼ਰੂਰੀ ਸਾਮਾਨ ਜ਼ਰੂਰਤਮੰਦ ਅਤੇ ਬਜ਼ੁਰਗਾਂ ਵਿਚ ਵੰਡਿਆ ਗਿਆ। ਜਿਸ ਵਿਚ ਗੋਡੇ, ਬੈਲਟਾਂ, ਵਾਕਰ, ਵੀਲ ਚੇਅਰ, ਕੰਨਾਂ ਵਾਲੀਆਂ ਮਸ਼ੀਨਾਂ, ਟਰਾਈ ਸਾਈਕਲ, ਡੈਸਕ, ਖੂੰਡੀਆਂ ਆਦਿ ਸ਼ਾਮਿਲ ਸਨ। ਚੇਅਰਮੈਨ ਜਸਪਾਲ ਸਿੰਘ ਪੰਜਗਰਾਈਂ ਨੇ ਦੱਸਿਆ ਕਿ ਹੁਣ ਤੱਕ ਵੱਖ ਵੱਖ ਪਿੰਡਾਂ ਵਿਚ ਬਜ਼ੁਰਗਾਂ ਅਤੇ ਅੰਗਹੀਣ ਵਿਅਕਤੀਆਂ ਤੱਕ ਪਹੁੰਚ ਕਰਕੇ ਕਰੀਬ 6 ਕਰੋੜ ਰੁਪਏ ਦੀ ਲਾਗਤ ਵਾਲਾ ਇਸ ਤਰ੍ਹਾਂ ਦਾ ਸਮਾਨ ਕੇਂਦਰ ਸਰਕਾਰ ਸਮਾਜਿਕ ਅਤੇ ਨਿਆਂ ਵਿਭਾਗ ਤੋਂ ਲਿਆ ਕੇ ਜ਼ਰੂਰਤਮੰਦਾਂ ਵਿਚ ਵੰਡਿਆ ਜਾ ਚੁੱਕਿਆ ਹੈ। ਇਸ ਮੌਕੇ ਸਰਪੰਚ ਦਰਸ਼ਨ ਸਿੰਘ ਮਾਨ ਸਿੰਘ ਵਾਲਾ, ਧਰਮ ਸਿੰਘ, ਸਤਪਾਲ ਸਿੰਘ, ਛਿੰਦਰ ਸਿੰਘ, ਨਿਰੰਜਨ ਸਿੰਘ, ਵੀਰ ਸਿੰਘ ਆਦਿ ਹਾਜ਼ਰ ਸਨ।