14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਤੀਆਂ ਦਾ ਤਿਉਹਾਰ ਮਨਾਇਆ

ਬਰਗਾੜੀ, 13 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਲੋਕ ਗਾਇਕ ਗੁਰਸੇਵਕ ਸਿੰਘ ਵਲੋਂ ਚਲਾਏ ਜਾ ਰਹੇ ਗਰੀਬ ਤੇ ਲੋੜਵੰਦ ਬੱਚਿਆਂ ਦੇ ਮੁਫ਼ਤ ਟਿਊਸ਼ਨ ਸੈਂਟਰ ’ਤੇ ਪੜ੍ਹ ਰਹੇ ਬੱਚਿਆਂ ਵਲੋਂ ਤੀਆਂ ਦਾ ਤਿਉਹਾਰ ਬੜੇ ਹੀ ਵਧੀਆ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਖਾਸਕਰ ਲੜਕੀਆਂ ਨੇ ਰਿਵਾਇਤੀ ਪੰਜਾਬੀ ਪਹਿਰਾਵੇ ਪਹਿਨੇ ਹੋਏ ਸਨ ਅਤੇ ਪੰਡਾਲ ’ਚ ਪੁਰਾਤਨ ਸੱਭਿਆਚਾਰ ਨੂੰ ਦਰਸਾਉਂਦੇ ਬਾਗ, ਫ਼ੁਲਕਾਰੀਆਂ, ਖੇਸ, ਦਰੀਆਂ, ਪੱਖੀਆਂ, ਚਰਖੇ ਆਦਿ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ’ਚ ਬੱਚਿਆਂ ਨੇ ਕਾਫ਼ੀ ਦਿਲਚਸਪੀ ਦਿਖਾਈ।

ਅਜੀਤ ਡੈਸਕ 14-08-2026
ਬਰਗਾੜੀ, 13 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਲੋਕ ਗਾਇਕ ਗੁਰਸੇਵਕ ਸਿੰਘ ਵਲੋਂ ਚਲਾਏ ਜਾ ਰਹੇ ਗਰੀਬ ਤੇ ਲੋੜਵੰਦ ਬੱਚਿਆਂ ਦੇ ਮੁਫ਼ਤ ਟਿਊਸ਼ਨ ਸੈਂਟਰ ’ਤੇ ਪੜ੍ਹ ਰਹੇ ਬੱਚਿਆਂ ਵਲੋਂ ਤੀਆਂ ਦਾ ਤਿਉਹਾਰ ਬੜੇ ਹੀ ਵਧੀਆ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਖਾਸਕਰ ਲੜਕੀਆਂ ਨੇ ਰਿਵਾਇਤੀ ਪੰਜਾਬੀ ਪਹਿਰਾਵੇ ਪਹਿਨੇ ਹੋਏ ਸਨ ਅਤੇ ਪੰਡਾਲ ’ਚ ਪੁਰਾਤਨ ਸੱਭਿਆਚਾਰ ਨੂੰ ਦਰਸਾਉਂਦੇ ਬਾਗ, ਫ਼ੁਲਕਾਰੀਆਂ, ਖੇਸ, ਦਰੀਆਂ, ਪੱਖੀਆਂ, ਚਰਖੇ ਆਦਿ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ’ਚ ਬੱਚਿਆਂ ਨੇ ਕਾਫ਼ੀ ਦਿਲਚਸਪੀ ਦਿਖਾਈ। ਬੱਚੀਆਂ ਨੇ ਨੱਚ ਕਿ ਬੋਲੀਆਂ ’ਤੇ ਗਿੱਧਾ ਪਾ ਕਿ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਅਲਾਇੰਸ ਕਲੱਬ ਬਰਗਾੜੀ ਦੇ ਚੇਅਰਮੈਨ ਸੁਖਜੰਤ ਸਿੰਘ ਸਦਿਉੜਾ , ਵਾਈਸ ਗਵਰਨਰ ਅਤੇ ਉੱਘੇ ਸਮਾਜਸੇਵੀ ਡਾ. ਬਲਵਿੰਦਰ ਸਿੰਘ ਸਿਵੀਆਂ ਵਿਸ਼ੇਸ ਤੌਰ ’ਤੇ ਸ਼ਾਮਿਲ ਹੋਏ। ਉਨ੍ਹਾਂ ਗੁਰਸੇਵਕ ਸਿੰਘ ਵਲੋਂ ਚਲਾਏ ਜਾ ਰਹੇ ਸੈਂਟਰ ਦੀ ਖੂਬ ਪ੍ਰਸੰਸਾ ਕਰਦਿਆਂ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਅਤੇ ਮਠਿਆਈਆਂ ਵੰਡ ਕੇ ਬੱਚਿਆਂ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਡਾ. ਜਗਦੇਵ ਸਿੰਘ ਚਹਿਲ, ਡਾ. ਹਰਵਿੰਦਰ ਸਿੰਘ ਧਾਲੀਵਾਲ, ਸਤਿੰਦਰ ਸਿੰਘ ਪੱਪੂ ਢਿੱਲੋਂ, ਜੋਗਿੰਦਰ ਸਿੰਘ ਦਬੜੀਖਾਨਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਿਰਮਲ ਸਿੰਘ ਨਿੰਮਾ ਵੜਿੰਗ ਬਾਜਾਖਾਨਾ ਦੇ ਸਰਕਲ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਦੀ ਵਿਦਿਆਰਥਣ ਨੇ ਹਾਸਿਲ ਕੀਤਾ ਦੂਜਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।