13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਅਕਾਲ ਕਾਲਜ ਕੌਂਸਲ ਤੇ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨ ਸੁਸਾਇਟੀ ਦੀ ਮਿਲਣੀ

ਫ਼ਰੀਦਕੋਟ, 12 ਅਗਸਤ (ਜਸਵੰਤ ਸਿੰਘ ਪੁਰਬਾ)-ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਅਤੇ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨ ਸੁਸਾਇਟੀ ਫ਼ਰੀਦਕੋਟ ਵਿਚਕਾਰ ਆਪਸੀ ਤਾਲਮੇਲ ਅਤੇ ਵਿਚਾਰ ਵਟਾਂਦਰੇ ਨੂੰ ਲੈ ਕੇ ਇਕ ਮਿਲਣੀ ਹੋਈ। ਜਿਸ ਵਿਚ ਦੋਵਾਂ ਸੰਸਥਾਵਾਂ ਦੇ ਪ੍ਰਬੰਧਕਾਂ ਨੇ ਆਪਣੇ ਆਪਣੇ ਤਜ਼ਰਬੇ ਸਾਂਝੇ ਕੀਤੇ।

ਫ਼ਰੀਦਕੋਟ ਵਿਖੇ ਸੁਸਾਇਟੀ ਦੇ ਦਫ਼ਤਰ ਵਿਚ ਆਪਸੀ ਗੱਲਬਾਤ ਕਰਦੇ ਹੋਏ ਸੰਸਥਾਵਾਂ ਦੇ ਪ੍ਰਬੰਧਕ ਡਾ. ਗੁਰਸੇਵਕ ਸਿੰਘ, ਜਸਬੀਰ ਸਿੰਘ ਸੰਧੂ, ਸਵਰਨਜੀਤ ਸਿੰਘ ਗਿੱਲ ਤੇ ਇੰਜੀ. ਜਸਵੰਤ ਸਿੰਘ ਖਹਿਰਾ ਅਤੇ ਹੋਰ। ਅਜੀਤ ਤਸਵੀਰ ਰਾਈਸ ਮਿੱਲਰਜ਼ ਐਸੋਸੀਏਸ਼ਨ ਦੀ ਇਕੱਤਰਤਾ ’ਚ ਕੌਮੀ ਪ੍ਰਧਾਨ ਤਰਸੇਮ ਸੈਣੀ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਹਰਪਾਲ ਸਿੰਘ ਸੰਧੂ ਅਤੇ ਹੋਰ ਸੀਨੀਅਰ ਅਹੁਦੇਦਾਰ। ਤਸਵੀਰ : ਮੋਹਰ ਗਿੱਲ 13-08-2026
ਫ਼ਰੀਦਕੋਟ, 12 ਅਗਸਤ (ਜਸਵੰਤ ਸਿੰਘ ਪੁਰਬਾ)-ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਅਤੇ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨ ਸੁਸਾਇਟੀ ਫ਼ਰੀਦਕੋਟ ਵਿਚਕਾਰ ਆਪਸੀ ਤਾਲਮੇਲ ਅਤੇ ਵਿਚਾਰ ਵਟਾਂਦਰੇ ਨੂੰ ਲੈ ਕੇ ਇਕ ਮਿਲਣੀ ਹੋਈ। ਜਿਸ ਵਿਚ ਦੋਵਾਂ ਸੰਸਥਾਵਾਂ ਦੇ ਪ੍ਰਬੰਧਕਾਂ ਨੇ ਆਪਣੇ ਆਪਣੇ ਤਜ਼ਰਬੇ ਸਾਂਝੇ ਕੀਤੇ। ਇਸ ਮੌਕੇ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨ ਸੁਸਾਇਟੀ ਤੇ ਪ੍ਰਬੰਧਕਾਂ ਵਿਚ ਡਾ. ਗੁਰਸੇਵਕ ਸਿੰਘ, ਜਸਬੀਰ ਸਿੰਘ ਸੰਧੂ, ਸਵਰਨਜੀਤ ਸਿੰਘ ਗਿੱਲ, ਗੁਰਮੀਤ ਸਿੰਘ ਢਿੱਲੋਂ, ਗੁਰਬੀਰ ਸਿੰਘ ਬਰਾੜ, ਜਦੋਂਕਿ ਅਕਾਲ ਕਾਲਜ ਕੌਂਸਲ ਮਸਤੂਆਣਾ ਦੇ ਨੁਮਾਇੰਦਿਆਂ ਵਿਚ ਇੰਜ. ਜਸਵੰਤ ਸਿੰਘ ਖਹਿਰਾ, ਡਾ. ਨਿਰਪਜੀਤ ਸਿੰਘ ਸਿੱਧੂ, ਡਾ. ਮਨਪ੍ਰੀਤ ਸਿੰਘ ਗਿੱਲ ਅਤੇ ਡਾ. ਹਰਜਿੰਦਰ ਸਿੰਘ ਗਿੱਲ ਨੇ 180 ਸਾਲਾਂ ਤੋਂ ਚੱਲ ਰਹੀਆਂ 22 ਤੋਂ ਵੱਧ ਸੰਸਥਾਵਾਂ ਜਿਸ ਵਿਚ 26 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਸਰਵਪੱਖੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਦਾ ਸਾਂਝਾ ਗਿਆਨ ਭੰਡਾਰ, ਅਥਾਹ ਤਜ਼ਰਬਾ ਅਤੇ ਸੋਝ ਬੋਝ ਨੂੰ ਲੈ ਕੇ ਚਰਚਾ ਹੋਈ। ਦੋਵਾਂ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਵਿਚਾਰਾਂ ਦੇ ਇਸ ਅਦਾਨ ਪ੍ਰਦਾਨ ਨੇ ਦੋਵਾਂ ਵਿਚ ਉਤਸ਼ਾਹ ਪੈਦਾ ਕੀਤਾ ਅਤੇ ਭਵਿੱਖ ਵਿਚ ਲਗਾਤਾਰ ਇਕ ਦੂਸਰੇ ਦੇ ਸੰਪਰਕ ਵਿਚ ਰਹਿ ਕੇ ਸਿੱਖਣ ਅਤੇ ਅੱਗੇ ਵੱਧਣ ਦਾ ਵਾਅਦਾ ਕੀਤਾ।
ਪਿਛਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਦੇ ਦੋਸ਼ਾਂ ਤਹਿਤ ਏਜੰਟ ਪਤੀ ਪਤਨੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਰਾਈਸ ਮਿਲਰਜ਼ ਐਸੋਸੀਏਸ਼ਨ ਦੀ ਇਕੱਤਰਤਾ ’ਚ ਕੌਮੀ ਪ੍ਰਧਾਨ ਸੈਣੀ ਪੁੱਜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।