12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਮਾਤਾ ਕਰਤਾਰ ਕੌਰ ਕੋਟਕਪੂਰਾ ਨਮਿਤ ਸ਼ਰਧਾਂਜਲੀ ਸਮਾਗਮ

ਬਰਗਾੜੀ, 11 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਕੋਟਕਪੂਰਾ ਨਿਵਾਸੀ ਸਤਬੀਰ ਸਿੰਘ ਅਤੇ ਹਰਬੀਰ ਸਿੰਘ ਦੇ ਸਤਿਕਾਰਤ ਮਾਤਾ ਕਰਤਾਰ ਕੌਰ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ। ਉਨ੍ਹਾਂ ਨਮਿੱਤ ਰਖਵਾਏ ਗਏ ਸ੍ਰੀ ਆਖੰਡ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਉਪਰੰਤ ਸ਼ਰਧਾਂਜ਼ਲੀ ਸਮਾਗਮ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਕੋਟਕਪੂਰਾ ਵਿਖੇ ਹੋਇਆਂ।

ਅਜੀਤ ਡੈਸਕ 12-08-2026
ਬਰਗਾੜੀ, 11 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਕੋਟਕਪੂਰਾ ਨਿਵਾਸੀ ਸਤਬੀਰ ਸਿੰਘ ਅਤੇ ਹਰਬੀਰ ਸਿੰਘ ਦੇ ਸਤਿਕਾਰਤ ਮਾਤਾ ਕਰਤਾਰ ਕੌਰ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ। ਉਨ੍ਹਾਂ ਨਮਿੱਤ ਰਖਵਾਏ ਗਏ ਸ੍ਰੀ ਆਖੰਡ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਉਪਰੰਤ ਸ਼ਰਧਾਂਜ਼ਲੀ ਸਮਾਗਮ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਕੋਟਕਪੂਰਾ ਵਿਖੇ ਹੋਇਆਂ। ਇਸ ਮੌਕੇ ਰਾਗੀ ਸਿੰਘਾਂ ਨੇ ਗੁਰਬਾਣੀ ਦੇ ਰਸਭਿੰਨੇ ਤੇ ਕਥਾ ਵਿਚਾਰਾਂ ਰਾਹੀਂ ਹਾਜ਼ਰ ਸੰਗਤ ਨੂੰ ਜ਼ਿੰਦਗੀ ਦੇ ਫਲਸਫੇ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਮਾਤਾ ਗੁਰਬਾਣੀ ਕੀਰਤਨ ਦੇ ਪੱਕੇ ਨਿੱਤਨੇਮੀ ਸਨ ਤੇ ਰੋਜ਼ਾਨਾ ਗੁਰਦੁਆਰਾ ਸਾਹਿਬ ਆਉਣ ਤੇ ਸੇਵਾ ਸਿਮਰਨ ਕਰਨਾ ਉਨ੍ਹਾਂ ਦੇ ਜੀਵਨ ਦਾ ਅਟੁੱਟ ਅੰਗ ਸੀ। ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਲਿਆਂ ’ਚ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਹਲਕਾ ਇੰਚ. ਅਜੈਪਾਲ ਸਿੰਘ ਸੰਧੂ, ਚੇਅਰਮੈਨ ਦਰਸ਼ਨਪਾਲ ਸ਼ਰਮਾ, ਗੈਰੀ ਵੜਿੰਗ ਪ੍ਰਧਾਨ ਨਗਰ ਕੌਂਸਲ, ਰਾਜ ਥਾਪਰ, ਬਲਜੀਤ ਸਿੰਘ ਹਰੀਨੌ, ਸੰਦੀਪ ਸ਼ਰਮਾ, ਭੁਪਿੰਦਰ ਸਿੰਘ ਮੱਕੜ, ਅਸ਼ੋਕ ਬਰਗਾੜੀ, ਰਾਕੇਸ਼ ਸ਼ਰਮਾ, ਪਿ੍ਰੰਸੀਪਲ ਪ੍ਰਭਜੋਤ ਸਿੰਘ, ਸੇਵਾ ਮੁਕਤ ਪਿ੍ਰੰਸੀਪਲ ਬਾਜ ਸਿੰਘ, ਹਰਮਨ ਸਿੰਘ ਬਰਾੜ, ਸੰਦੀਪ ਫ਼ਰੀਦਕੋਟ, ਰਾਜਿੰਦਰ ਸਿੰਘ, ਹਰਪਿੰਦਰ ਸਿੰਘ, ਜਸਵੰਤ ਸਿੰਘ ਝੱਖੜਵਾਲਾ, ਨਛੱਤਰ ਢੈਪਈ, ਅਵਤਾਰ ਸਿੰਘ ਸਹੋਤਾ, ਅਧਿਆਪਕ ਆਗੂ ਪ੍ਰੇਮ ਚਾਵਲਾ, ਕੁਲਵੰਤ ਸਿੰਘ ਚਾਨੀ, ਪ੍ਰੀਤ ਭਗਵਾਨ ਸਿੰਘ, ਗੁਰਮੀਤ ਬੱਧਣ, ਜਗਸੀਰ ਸਿੰਘ ਵਾੜਾ ਦਰਾਕਾ, ਵਿਵੇਕ ਕਪੂਰ, ਇੰਟਰਨੈਸ਼ਨਲ ਲਾਇਨਜ਼ ਕਲੱਬ ਦੇ ਸਾਬਕਾ ਚੇਅਰਮੈਨ ਰਵਿੰਦਰ ਗੱਸੜ, ਪਵਨ ਗੋਇਲ, ਐਡਵੋਕੇਟ ਸੁਰਿੰਦਰ ਸਿੰਘ, ਵਿਕਾਸ ਕਾਂਸਲ, ਰਾਜਿੰਦਰ ਸਿੰਘ ਸਰਾਂ, ਗੁਰਮੀਤ ਬੱਧਣ, ਪ੍ਰਧਾਨ ਸਿਮਰਨਜੀਤ ਸਿੰਘ ਮੱਕੜ, ਉਪਿੰਦਰ ਸਿੰਘ, ਅਮਨਦੀਪ ਸਿੰਘ ਮੱਕੜ, ਅਜੇ ਪਸਰੀਚਾ, ਸੰਜੀਵ ਗੋਇਲ, ਜਤਿੰਦਰ ਚਾਵਲਾ, ਕਰਨ ਮਖੀਜਾ, ਅਰੋੜ ਬੰਸ ਸਭਾ ਦੇ ਪ੍ਰਧਾਨ ਮਨਿੰਦਰ ਸਿੰਘ, ਕਰਨੈਲ ਸਿੰਘ ਮੱਕੜ, ਆਪ ਆਗੂ ਮਨਦੀਪ ਸਿੰਘ ਮਿੰਟੂ ਗਿੱਲ, ਨਾਇਬ ਤਹਿਸੀਲ ਗੁਰਚਰਨ ਸਿੰਘ ਬਰਾੜ, ਯੁਗਵੀਰ ਕੁਮਾਰ ਡੀ.ਐਮ.ਓ, ਡਾ. ਸੋਨੂੰ ਗਰਗ, ਕੁਲਬੀਰ ਸਿੰਘ ਮੱਤਾ, ਬੀ.ਪੀ.ਓ ਸੁਰਜੀਤ ਸਿੰਘ, ਜਗਤਾਰ ਸਿੰਘ, ਮੁਹੇਸ਼ ਜੈਨ, ਪ੍ਰਦੀਪ ਕੁਮਾਰ, ਨਵਦੀਪ ਕੱਕੜ, ਲੈਕ. ਪ੍ਰੇਮ ਕੁਮਾਰ, ਅਮਨਦੀਪ ਸ਼ਰਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ।
ਪਿਛਲੀ ਖ਼ਬਰ ਐਸ.ਬੀ.ਆਰ.ਐਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਘੁੱਦੂਵਾਲਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਫ਼੍ਰੀਡਮ ਫ਼ਾਈਟਰ ਉੱਤਰਾਧਿਕਾਰੀ ਸੰਸਥਾ ਦੀ ਏ.ਡੀ.ਸੀ ਫ਼ਰੀਦਕੋਟ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।