04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਬਾਬਾ ਨਾਮਦੇਵ ਸਭਾ ਜੈਤੋ ਵਲੋਂ 37ਵਾਂ ਮੁਫ਼ਤ ਹੋਮਿਓਪੈਥੀ ਕੈਂਪ ਲਗਾਇਆ

ਜੈਤੋ, 3 ਅਗਸਤ (ਗੁਰਚਰਨ ਸਿੰਘ ਗਾਬੜੀਆ)-ਬਾਬਾ ਨਾਮਦੇਵ ਸਭਾ ਜੈਤੋ ਦੇ ਜਰਨਲ ਸਕੱਤਰ ਤੇ ਨਗਰ ਕੌਂਸਲ ਜੈਤੋ ਦੇ ਮੀਤ ਪ੍ਰਧਾਨ ਨਰਿੰਦਰ ਪਾਲ ਸਿੰਘ ਰਾਮੇਆਣਾ ਨੇ ਦੱਸਿਆ ਕਿ ਬਾਬਾ ਨਾਮਦੇਵ ਸਭਾ ਜੈਤੋ ਵਲੋਂ ਹਰਿਗੁਨ ਹੋਮੀਓ ਕਲੀਨਿਕ (102 ਬੀ, ਕਮਲਾ ਨਹਿਰੂ ਕਾਲੋਨੀ, ਨੇੜੇ ਬੀਬੀ ਵਾਲਾ ਚੌਂਕ) ਬਠਿੰਡਾ ਦੇ ਸਹਿਯੋਗ ਨਾਲ 37ਵਾਂ ਮੁਫ਼ਤ ਹੋਮੀਓਪੈਥੀ ਕੈਂਪ ਸਥਾਨਕ ਬਾਬਾ ਨਾਮ ਦੇਵ ਭਵਨ ਬਠਿੰਡਾ ਰੋਡ ਵਿਖੇ ਬਾਬਾ ਨਾਮਦੇਵ ਸਭਾ (ਰਜਿ:) ਜੈਤੋ ਦੇ ਪ੍ਰਧਾਨ ਮਾਸਟਰ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ। ਕੈਂਪ ਵਿਚ ਹਰਿਗੁਨ ਹੋਮੀਓ ਕਲੀਨਿਕ (102 ਬੀ, ਕਮਲਾ ਨਹਿਰੂ ਕਲੌਨੀ, ਨੇੜੇ ਬੀਬੀ ਵਾਲਾ ਚੌਂਕ) ਬਠਿੰਡਾ ਦੇ ਡਾਕਟਰ ਸਿਮਰਨਜੀਤ ਸਿੰਘ, ਡਾਕਟਰ ਪਰਮਿੰਦਰ ਕੌਰ ਬੇਦੀ ਅਤੇ ਸਹਾਇਕ ਮੁਕਸਾਨ ਦੀ ਟੀਮ ਨੇ 101 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਸਾਰੇ ਹੀ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ।

ਅਜੀਤ ਡੈਸਕ 04-08-2026
ਜੈਤੋ, 3 ਅਗਸਤ (ਗੁਰਚਰਨ ਸਿੰਘ ਗਾਬੜੀਆ)-ਬਾਬਾ ਨਾਮਦੇਵ ਸਭਾ ਜੈਤੋ ਦੇ ਜਰਨਲ ਸਕੱਤਰ ਤੇ ਨਗਰ ਕੌਂਸਲ ਜੈਤੋ ਦੇ ਮੀਤ ਪ੍ਰਧਾਨ ਨਰਿੰਦਰ ਪਾਲ ਸਿੰਘ ਰਾਮੇਆਣਾ ਨੇ ਦੱਸਿਆ ਕਿ ਬਾਬਾ ਨਾਮਦੇਵ ਸਭਾ ਜੈਤੋ ਵਲੋਂ ਹਰਿਗੁਨ ਹੋਮੀਓ ਕਲੀਨਿਕ (102 ਬੀ, ਕਮਲਾ ਨਹਿਰੂ ਕਾਲੋਨੀ, ਨੇੜੇ ਬੀਬੀ ਵਾਲਾ ਚੌਂਕ) ਬਠਿੰਡਾ ਦੇ ਸਹਿਯੋਗ ਨਾਲ 37ਵਾਂ ਮੁਫ਼ਤ ਹੋਮੀਓਪੈਥੀ ਕੈਂਪ ਸਥਾਨਕ ਬਾਬਾ ਨਾਮ ਦੇਵ ਭਵਨ ਬਠਿੰਡਾ ਰੋਡ ਵਿਖੇ ਬਾਬਾ ਨਾਮਦੇਵ ਸਭਾ (ਰਜਿ:) ਜੈਤੋ ਦੇ ਪ੍ਰਧਾਨ ਮਾਸਟਰ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ। ਕੈਂਪ ਵਿਚ ਹਰਿਗੁਨ ਹੋਮੀਓ ਕਲੀਨਿਕ (102 ਬੀ, ਕਮਲਾ ਨਹਿਰੂ ਕਲੌਨੀ, ਨੇੜੇ ਬੀਬੀ ਵਾਲਾ ਚੌਂਕ) ਬਠਿੰਡਾ ਦੇ ਡਾਕਟਰ ਸਿਮਰਨਜੀਤ ਸਿੰਘ, ਡਾਕਟਰ ਪਰਮਿੰਦਰ ਕੌਰ ਬੇਦੀ ਅਤੇ ਸਹਾਇਕ ਮੁਕਸਾਨ ਦੀ ਟੀਮ ਨੇ 101 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਸਾਰੇ ਹੀ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਕੈਂਪ ਵਿਚ ਡਾਕਟਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਹਰਿਗੁਨ ਹੋਮੀਓ ਕਲੀਨਿਕ ਬਠਿੰਡਾ ਵਲੋਂ ਲੋੜਵੰਦਾਂ ਦੀ ਮੱਦਦ ਲਈ ਸਮੇਂ-ਸਮੇਂ ’ਤੇ ਮੁਫ਼ਤ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਕਿ ਗਰੀਬ ’ਤੇ ਜ਼ਰੂਰਤਮੰਦ ਦੀ ਮੱਦਦ ਹੋ ਸਕੇ। ਉਨ੍ਹਾਂ ਕਿਹਾ ਕਿ ਹਰ ਲੋੜਵੰਦ ਵਿਅਕਤੀ ਨੂੰ ਚਾਹੀਦਾ ਹੈ ਕੀ ਉਹ ਅਜਿਹੇ ਕੈਂਪ ਦਾ ਲਾਭ ਪ੍ਰਾਪਤ ਕਰਨ। ਇਸ ਮੌਕੇ ਬਾਬਾ ਨਾਮਦੇਵ ਸਭਾ ਜੈਤੋ ਹਰਿਗੁਨ ਹੋਮੀਓ ਕਲੀਨਿਕ ਬਠਿੰਡਾ ਦੇ ਡਾਕਟਰਾਂ ਦੀ ਟੀਮ ਨੂੰ ਯਾਦਗਿਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸੰਸਥਾ ਦੇ ਪ੍ਰਧਾਨ ਮਾ. ਜੋਗਿੰਦਰ ਸਿੰਘ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦੇ ਮੀਤ ਪ੍ਰਧਾਨ ਹਰਚਰਨ ਸਿੰਘ, ਪਿ੍ਰਤਪਾਲ ਸਿੰਘ ਰੈਡ ਰੋਜ਼ ਜੈਤੋ, ਜੁਆਇੰਟ ਸਕੱਤਰ ਡਾ. ਰਾਜਿੰਦਰ ਸਿੰਘ ਸਾਗੂ, ਦਵਿੰਦਰ ਸਿੰਘ ਪਿੰਕੀ, ਮਾ. ਦਵਿੰਦਰ ਪਾਲ ਸਿੰਘ, ਜਸਵਿੰਦਰ ਸਿੰਘ ਜੋਨੀ, ਪ੍ਰਦੀਪ ਸਿੰਘ ਅਤੇ ਰਿੰਪਲ ਸਿੰਘ ਆਦਿ ਆਗੂ ਤੇ ਮੈਂਬਰ ਮੌਜੂਦ ਸਨ।
ਪਿਛਲੀ ਖ਼ਬਰ ਪੰਜਾਬੀ ਸਾਹਿਤ ਸਭਾ ਰਜਿ (ਸੇਖੋਂ) ਵਲੋਂ ਰੂਬਰੂ ਅਤੇ ਸਨਮਾਨ ਸਮਾਰੋਹ ਕਰਵਾਇਆ ਅਗਲੀ ਖ਼ਬਰ ਲਾਇਨਜ਼ ਕਲੱਬ ਜੈਤੋ ਗੰਗਸਰ ਵਲੋਂ ਮੁਫ਼ਤ ਅੱਖਾਂ ਦੀ ਜਾਂਚ ਦਾ ਲਗਾਇਆ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।