ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਪਿੰਡਾਂ ’ਚ ਮਿਲ ਰਿਹਾ ਭਰਵਾਂ ਹੁੰਗਾਰਾ : ਸੰਦੀਪ ਕੌਰ ਖ਼ਾਲਸਾ
ਬਾਜਾਖਾਨਾ, 3 ਅਗਸਤ (ਜੀਵਨ ਗਰਗ)-ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਪਿੰਡਾਂ ’ਚ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਵਿਧਾਨ ਸਭਾ ਹਲਕਾ ਜੈਤੋ ਤੋਂ ਸੰਭਾਵੀ ਉਮੀਦਵਾਰ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਦੀ ਧਰਮਪਤਨੀ ਬੀਬੀ ਸੰਦੀਪ ਕੌਰ ਖ਼ਾਲਸਾ ਨੇ ਸੇਢਾ ਸਿੰਘ ਵਾਲਾ, ਮੱਲਾ, ਡੋਡ, ਬਾਜਾਖਾਨਾ ਆਦਿ ਪਿੰਡਾਂ ਦਾ ਦੌਰਾ ਕਰਨ ਸਮੇਂ ਗੱਲਬਾਤ ਕਰਦਿਆਂ ਕੀਤਾ।
ਬਾਜਾਖਾਨਾ, 3 ਅਗਸਤ (ਜੀਵਨ ਗਰਗ)-ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਪਿੰਡਾਂ ’ਚ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਵਿਧਾਨ ਸਭਾ ਹਲਕਾ ਜੈਤੋ ਤੋਂ ਸੰਭਾਵੀ ਉਮੀਦਵਾਰ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਦੀ ਧਰਮਪਤਨੀ ਬੀਬੀ ਸੰਦੀਪ ਕੌਰ ਖ਼ਾਲਸਾ ਨੇ ਸੇਢਾ ਸਿੰਘ ਵਾਲਾ, ਮੱਲਾ, ਡੋਡ, ਬਾਜਾਖਾਨਾ ਆਦਿ ਪਿੰਡਾਂ ਦਾ ਦੌਰਾ ਕਰਨ ਸਮੇਂ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲੋਕ ਸਭਾ ਹਲਕੇ ਦੀ ਸੰਗਤ ਨੇ ਭਾਈ ਸਰਬਜੀਤ ਸਿੰਘ ਖ਼ਾਲਸਾ ਨੂੰ ਵੱਡਾ ਮਾਣ ਸਤਿਕਾਰ ਬਖਸ਼ਿਆ ਹੈ ਉਸ ਤਰ੍ਹਾਂ ਹੀ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਵਿਧਾਨ ਸਭਾ ਹਲਕਾ ਜੈਤੋ ਤੋਂ ਪਾਰਟੀ ਉਨ੍ਹਾਂ ਨੂੰ ਹਲਕੇ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪਦੀ ਹੈ ਤਾਂ ਉਨ੍ਹਾਂ ਨੂੰ ਵੀ ਸੰਗਤ ਪੂਰਾ ਮਾਣ ਸਤਿਕਾਰ ਦੇਵੇਗੀ। ਇਸ ਮੌਕੇ ਨਛੱਤਰ ਸਿੰਘ, ਹਰਮੇਲ ਸਿੰਘ, ਸੁੱਖਾ ਸਿੰਘ, ਜੇ.ਈ. ਗੁਰਜੀਤ ਸਿੰਘ, ਸੀਰਤ ਕੌਰ, ਮਨਜੀਤ ਸਿੰਘ, ਦਿਆ ਸਿੰਘ, ਗੁਰਪਿਆਰ ਸਿੰਘ, ਗੁਰਚਰਨ ਸਿੰਘ, ਗੁਰਪਾਲ ਸਿੰਘ, ਜਗਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਮਾਨੂੰ ਸਿੰਘ, ਬਲਕਰਨ ਸਿੰਘ, ਬਲਜੀਤ ਸਿੰਘ, ਬੇਅੰਤ ਸਿੰਘ ਆਦਿ ਆਗੂ ਹਾਜ਼ਰ ਸਨ।