04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਬਾਬਾ ਢੋਡਾ ਖਾਨ ਪੀਰ ਦੀ ਯਾਦ ’ਚ ਸਾਲਾਨਾ ਮੇਲਾ 8 ਨੂੰ

ਬਰਗਾੜੀ, 3 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਬਾਬਾ ਢੋਡਾ ਖਾਨ ਪੀਰ ਦੀ ਯਾਦ ’ਚ ਸਾਲਾਨਾ ਮੇਲਾ ਬਾਬਾ ਢੋਡਾ ਖਾਨ ਪੀਰ ਪ੍ਰਬੰਧਕ ਕਮੇਟੀ, ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ 8 ਅਗਸਤ (24 ਸਾਉਣ) ਦਿਨ ਸ਼ਨੀਵਾਰ ਨੂੰ ਬਾਬਾ ਢੋਡਾ ਖਾਨ ਪੀਰ ਦੀ ਦਰਗਾਹ ’ਤੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਡਾ.

ਅਜੀਤ ਡੈਸਕ 04-08-2026
ਬਰਗਾੜੀ, 3 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਬਾਬਾ ਢੋਡਾ ਖਾਨ ਪੀਰ ਦੀ ਯਾਦ ’ਚ ਸਾਲਾਨਾ ਮੇਲਾ ਬਾਬਾ ਢੋਡਾ ਖਾਨ ਪੀਰ ਪ੍ਰਬੰਧਕ ਕਮੇਟੀ, ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ 8 ਅਗਸਤ (24 ਸਾਉਣ) ਦਿਨ ਸ਼ਨੀਵਾਰ ਨੂੰ ਬਾਬਾ ਢੋਡਾ ਖਾਨ ਪੀਰ ਦੀ ਦਰਗਾਹ ’ਤੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਡਾ. ਰਾਮ ਦਾਸ ਸਕਸੈਨਾ ਅਤੇ ਹਰਭਗਵਾਨ ਸ਼ਰਮਾ ਨੇ ਦੱਸਿਆ ਕਿ ਮੇਲੇ ਦੀ ਸ਼ੁਰੂਆਤ ਸਵੇਰ ਸਮੇਂ ਬਾਬਾ ਢੋਡਾ ਖਾਨ ਪੀਰ ਦੀ ਦਰਗਾਹ ’ਤੇ ਸਮੂਹ ਨਗਰ ਪੰਚਾਇਤ ਅਤੇ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਵਲੋਂ ਚਾਦਰ ਚੜਾਉਣ ਉਪਰੰਤ ਨਗਰ ਦੀ ਸੁਖਸ਼ਾਂਤੀ ਲਈ ਪੀਰਾਂ ਦੇ ਚਰਨਾਂ ’ਚ ਫ਼ਰਿਆਦ ਕੀਤੀ ਜਾਵੇਗੀ। ਇਸ ਤੋਂ ਬਾਅਦ ਵੱਖ-ਵੱਖ ਥਾਵਾਂ ਤੋਂ ਆਏ ਪ੍ਰਸਿੱਧ ਕਵਾਲ, ਲੋਕ ਗਾਇਕ, ਢਾਡੀ ਅਤੇ ਕਵੀਸ਼ਰ ਪੀਰਾਂ ਦਾ ਗੁਣਗਾਣ ਕਰਕੇ ਆਈ ਹੋਈ ਸੰਗਤ ਨੂੰ ਨਿਹਾਲ ਕਰਨਗੇ। ਇਸ ਤੋਂ ਇਲਾਵਾ ਸਾਰਾ ਦਿਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਉਨ੍ਹਾਂ ਸਮੂਹ ਨਗਰ ਨਿਵਾਸੀਆਂ ਤੇ ਇਲਾਕੇ ਭਰ ਦੀ ਸੰਗਤ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਮੇਲੇ ’ਚ ਹਾਜ਼ਰੀਆਂ ਭਰ ਕੇ ਪੀਰਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਪਿਛਲੇ ਸਮੇਂ ਸਮਾਜਸੇਵਾ ਤੇ ਲੋਕ ਭਲਾਈ ਦੇ ਕਾਰਜ ਕਰਨ ਵਾਲੇ ਵਿਅਕਤੀਆਂ ਤੇ ਸੰਸਥਾਵਾਂ ਨੂੰ ਬਾਬਾ ਢੋਡਾ ਖਾਨ ਪੀਰ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ ਜਾਵੇਗਾ।
ਪਿਛਲੀ ਖ਼ਬਰ ਘਰੇਲੂ ਐਲ.ਪੀ.ਜੀ ਉਪਭੋਗਤਾ ਈ.ਕੇ.ਵਾਈ.ਸੀ ਜ਼ਰੂਰ ਕਰਵਾਉਣ : ਗੁਰਿੰਦਰ ਸਿੰਘ ਬਾਵਾ ਅਗਲੀ ਖ਼ਬਰ ਸਵ. ਰਾਜਿੰਦਰ ਸਿੰਘ ਬਰਾੜ ਨੰਬਰਦਾਰ ਦੀ ਯਾਦ ’ਚ ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫੇ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।