28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਬਾਬਾ ਸਾਦਿਕ ਸ਼ਾਹ ਦੀ ਬਰਸੀ ’ਤੇ ਪੂੜੀਆਂ ਛੋਲਿਆਂ ਦਾ ਲੰਗਰ ਲਗਾਇਆ

ਅਜੀਤ ਡੈਸਕ 10-07-2026
ਸਾਦਿਕ, 9 ਜੁਲਾਈ (ਆਰ.ਐਸ.ਧੁੰਨਾ)-ਟਰੱਕ ਯੂਨੀਅਨ ਸਾਦਿਕ ਵਲੋਂ ਬਾਬਾ ਸਾਦਿਕ ਸ਼ਾਹ ’ਤੇ ਬਾਬਾ ਈਸ਼ਾ ਗਾੜ੍ਹਾ ਦੀ ਸਾਲਾਨਾ ਬਰਸੀ ’ਤੇ ਸੰਗਤ ਦੇ ਸਹਿਯੋਗ ਨਾਲ ਪੂੜੀਆਂ ਛੋਲਿਆਂ ਦਾ ਲੰਗਰ ਲਗਾਇਆ ਗਿਆ। ਸੰਗਤਾਂ ਵਿਚ ਲੰਗਰ ਵਰਤਾਉਣ ਦੀ ਰਸਮੀਂ ਸ਼ੁਰੂਆਤ ਯੂਨੀਅਨ ਦੇ ਪ੍ਰਧਾਨ ਸੁਖਰਾਜ ਸਿੰਘ ਰਾਜਾ ਸੰਧੂ ਨੇ ਕੀਤੀ। ਸੇਵਾਦਾਰਾਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਸੰਗਤਾਂ ਨੂੰ ਲੰਗਰ ਛਕਾਇਆ। ਇਸ ਮੌਕੇ ਪ੍ਰਧਾਨ ਰਾਜਾ ਸੰਧੂ ਨੇ ਕਿਹਾ ਕਿ ਪੀਰਾਂ ਦੀ ਯਾਦ ਵਿਚ ਸੰਗਤ ਦੇ ਸਹਿਯੋਗ ਨਾਲ ਲੰਗਰ ਸੇਵਾ ਇਸੇ ਤਰ੍ਹਾਂ ਚਲਦੀ ਰਹੇਗੀ। ਇਸ ਮੌਕੇ ਬਿੱਟੂ ਸਿੰਘ, ਨਿੰਦੂ ਸਿੰਘ, ਮੁਨਸ਼ੀ ਧਰਮਪ੍ਰੀਤ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਹਰਦੀਪ ਸਿੰਘ, ਸੁਭਾਸ਼ ਸਿੰਘ, ਕਰਿਸ਼ਨ ਸੰਧੂ, ਸੱਤਪਾਲ ਸਿੰਘ, ਡੋਗਰ ਸਿੰਘ, ਭੋਲਾ ਸਿੰਘ, ਬੇਅੰਤ ਸਿੰਘ, ਮੋਹਨ ਸਿੰਘ, ਬ੍ਰਹਮ ਸਿੰਘ, ਲਵਪ੍ਰੀਤ ਸਿੰਘ ਲਵਲੀ, ਜਸ਼ਨਦੀਪ ਸਿੰਘ, ਕਾਕਾ ਡੋਡ, ਬਿੰਦਰਪਾਲ ਸਿੰਘ ਅਤੇ ਸ਼ਿੰਦਰਪਾਲ ਸਿੰਘ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸ਼੍ਰੋ. ਅਕਾਲੀ ਦਲ (ਬ) ਵਲੋਂ ਨਵ-ਨਿਯੁਕਤ ਕੀਤੇ ਆਬਜ਼ਰਵਰ ਨੇ ਸਰਕਲ ਪ੍ਰਧਾਨਾਂ ਤੇ ਅਹੁਦੇਦਾਰਾਂ ਨਾਲ ਕੀਤੀ ਅਹਿਮ ਮੀਟਿੰਗ ਅਗਲੀ ਖ਼ਬਰ ਪੀ.ਏ.ਸੀ.ਐਲ. ਲਿਮਟਿਡ ਦੇ ਯੋਗ ਨਿਵੇਸ਼ਕ ਰਿਫੰਡ ਪ੍ਰਾਪਤ ਕਰਨ ਦਾ ਲਾਭ ਲੈਣ -ਡਿਪਟੀ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।