21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਵੱਖ-ਵੱਖ ਮਾਮਲਿਆਂ ’ਚ ਪੁਲਿਸ ਚੌਂਕੀ ਦੋਦਾ ਵਲੋਂ ਨਸ਼ੀਲੇ ਪਦਾਰਥ ਬਰਾਮਦ

ਅਜੀਤ ਡੈਸਕ 06-07-2026
ਦੋਦਾ, 5 ਜੁਲਾਈ (ਰਵੀਪਾਲ)-ਪੁਲਿਸ ਚੌਂਕੀ ਦੋਦਾ ਦੇ ਇੰਚਾਰਜ ਅਸ਼ੋਕ ਕੁਮਾਰ ਤੇ ਏ.ਐਸ.ਆਈ ਦਲਬੀਰ ਸਿੰਘ ਵਲੋਂ ਦੌਰਾਨੇ ਗਸ਼ਤ ਤਹਿਤ ਬੀਤੇ ਦਿਨ ਵੱਖ ਵੱਖ ਮੁਕੱਦਮੇ ਦਰਜ ਕੀਤੇ ਗਏ ਹਨ। ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਪਿੰਡ ਗੂੜ੍ਹੀਸੰਘਰ, ਕਾਉਣੀ, ਦੋਦਾ ’ਚ ਸਰਕਾਰੀ ਬਲੈਰੋ ਲੈਪਟੌਪ ਪ੍ਰਿੰਟਰ ਸਿਸਟਮ ’ਚ ਗਸ਼ਤ ਦੌਰਾਨ ਗੂੜ੍ਹੀਸੰਘਰ ਨੇੜੇ ਤਿੰਨ ਨੌਜਵਾਨ ਸ਼ੱਕੀ ਹਾਲਤ ਤੁਰੇ ਆ ਰਹੇ ਸਨ, ਜਦ ਉਨ੍ਹਾਂ ਨੂੰ ਰੋਕ ਕੇ ਉਨ੍ਹਾਂ ਦੇ ਨਾਮ ਪੁੱਛੇ ਤਾਂ ਉਨ੍ਹਾਂ ਨੇ ਆਪਣਾ ਨਾਮ ਅਕਾਸ਼ਦੀਪ ਪੁੱਤਰ ਅਸ਼ੋਕ ਸਿੰਘ ਵਾਸੀ ਦੋਦਾ, ਲਵਦੀਪ ਲਵਲੀ ਪੁੱਤਰ ਗੁਰਮੀਤ ਸਿੰਘ ਵਾਸੀ ਧੂਲਕੋਟ ਤੇ ਮਨਜੀਤ ਸਿੰਘ ਮਨੀ ਪੁੱਤਰ ਗੁਰਮੀਤ ਸਿੰਘ ਕਾਉਣੀ ਦੱਸਿਆਂ। ਪੁੱਛ ਗਿਛ ਤੇ ਹਾਵਭਾਵ ਤੋਂ ਪਤਾ ਲੱਗਾ ਕੇ ਇੰਨ੍ਹਾਂ ਨੇ ਕੋਈ ਨਸ਼ੀਲੀ ਵਸਤੂ ਖਾਦੀ ਹੈ, ਉਨ੍ਹਾਂ ਦਾ ਡੋਪ ਟੈਸਟ ਕਰਵਾ ਕੇ ਪਾਜ਼ੀਟਿਵ ਹੋਣ ਕਰਕੇ ਅਗਲੇਰੀ ਕਾਰਵਾਈ ਕੀਤੀ ਗਈ। ਇਸ ਤਰ੍ਹਾਂ ਸੇਮ ਨਾਲਾ ਕਾਉਣੀ ਨੇੜੇ ਇਕ ਵਿਅਕਤੀ ਨੀਵੀ ਪਾ ਕੇ ਲਿਫਾਫੇ ’ਚੋਂ ਕੁਝ ਕੱਢ ਰਿਹਾ ਸੀ, ਜਿਸ ’ਤੇ ਚੌਕੀ ਇੰਚਾਰਜ਼ ਦੀ ਗਸ਼ਤ ਦੌਰਾਨ ਜਾਂਦੇ ਨਜ਼ਰ ਪਈ ਤਾਂ ਉਨ੍ਹਾਂ ਤੁਰੰਤ ਗੱਡੀ ਰੋਕ ਕੇ ਤਲਾਸ਼ੀ ਲਈ ਤਾਂ ਉਸ ਤੋਂ 30 ਗੋਲੀਆਂ ਦੇ ਪੱਤੇ ਪਾਏ ਗਏ, ਮੁਲਜ਼ਮ ਦੀ ਪਛਾਣ ਅੰਗਰੇਜ਼ ਸਿੰਘ ਪੁੱਤਰ ਮਿਲਖੀ ਸਿੰਘ ਵਜੋਂ ਹੋਈ ਜਿਸ ’ਤੇ ਐਨ.ਡੀ.ਪੀ.ਐਸ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਹੈ। ਇਸੇ ਤਰ੍ਹਾਂ ਗੁਰਜੋਧ ਸਿੰਘ ਉਰਫ ਜੋਤੀ ਪੁੱਤਰ ਤਾਰਾ ਸਿੰਘ ਵਾਸੀ ਹੁਸਨਰ ਪਾਸੋ ਤਲਾਸ਼ੀ ਦੌਰਾਨ 7 ਗਰਾਮ ਹੈਰੋਇਨ ਬਰਾਮਦ ਕਰਕੇ ਕਾਰਵਾਈ ਕੀਤੀ ਗਈ। ਇਕ ਹੋਰ 3 ਵਿਅਕਤੀਆਂ ਖਿਲਾਫ ਅ/ਧ. ਤਹਿਤ 3 ਵਿਅਕਤੀਆਂ ਖਿਲਾਫ਼ ਅ/ਧ 107/151 ਅਧੀਨ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਮੁਜ਼ਰਮ ਨੂੰ ਬਖਸ਼ਿਆ ਨਹੀਂ ਜਾਵੇਗਾ।
ਪਿਛਲੀ ਖ਼ਬਰ ਨਰੇਗਾ ਮੁਲਾਜ਼ਮ ਪੰਚਾਇਤ ਵਿਭਾਗ ’ਚ ਮਰਜ਼ ਦੀ ਮੰਗ ਨੂੰ ਲੈ ਕੇ 33 ਦਿਨਾਂ ਤੋਂ ਹੜਤਾਲ ’ਤੇ ਅਗਲੀ ਖ਼ਬਰ ਹਰਿਆ-ਭਰਿਆ ਵਾਤਾਵਰਨ ਦੇਣ ਲਈ ਵੱਧ ਤੋਂ ਵੱਧ ਰੁੱਖ ਲਗਾਓ- ਪ੍ਰਦੀਪ ਸਿੰਗਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।