12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਲਾਇਨਜ਼ ਕਲੱਬ ਕੋਟਕਪੂਰਾ ਗਰੇਟਰ ਦੇ ਸਿਮਰਨ ਸਿੰਘ ਮੱਕੜ ਨਵੇਂ ਪ੍ਰਧਾਨ ਚੁਣੇ

ਅਜੀਤ ਡੈਸਕ 04-07-2026
ਕੋਟਕਪੂਰਾ, 3 ਜੁਲਾਈ (ਮੋਹਰ ਸਿੰਘ ਗਿੱਲ)-ਲਾਇਨਜ ਕਲੱਬ ਕੋਟਕਪੂਰਾ ਗਰੇਟਰ ਦੀ ਜਨਰਲ ਮੀਟਿੰਗ ’ਚ ਸਰਬਸੰਮਤੀ ਨਾਲ ਲਾਇਨ ਸਿਮਰਨ ਸਿੰਘ ਮੱਕੜ ਪ੍ਰਧਾਨ, ਲਾਇਨ ਇੰਦਰਜੀਤ ਸਿੰਘ ਮਦਾਨ ਸਕੱਤਰ, ਲਾਇਨ ਮਨਿੰਦਰ ਸਿੰਘ ਖ਼ਜ਼ਾਨਚੀ, ਲਾਇਨ ਰਾਜ ਨਾਰੰਗ ਪੀ.ਆਰ.ਓ. ਨਿਯੁਕਤ ਕੀਤਾ ਗਿਆ। ਸਾਬਕਾ ਪ੍ਰਧਾਨ ਉਪਿੰਦਰ ਸਿੰਘ ਅਤੇ ਹਾਜ਼ਰ ਮੈਂਬਰਾਂ ਵਲੋਂ ਨਵੀਂ ਟੀਮ ਨੂੰ ਚਾਰਜ ਦਿੰਦੇ ਹੋਏ ਮੁਬਾਰਕਬਾਦ ਦਿੱਤੀ ਗਈ, ਹਾਰ ਪਾ ਕੇ ਸਵਾਗਤ ਕਰਦਿਆਂ ਆਉਣ ਵਾਲੇ ਸਮੇਂ ਵਿਚ ਸਮਾਜ ਸੇਵਾ ਦੇ ਕੰਮ ਵੱਧ ਤੋਂ ਵੱਧ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਮੀਟਿੰਗ ਦੌਰਾਨ ਲਾਇਨ ਗੁਰਮੀਤ ਸਿੰਘ ਬੱਧਣ ਜੋ ਕਿ ਰਿਜਨ ਦੀ ਪੀ.ਆਰ.ਓ. ਦੀ ਪੋਸਟ ਜ਼ਿਲ੍ਹਾ 321 ਐਫ ਵਲੋਂ ਨਿਵਾਜੇ ਗਏ, ਨੂੰ ਵੀ ਮੁਬਾਰਕਬਾਦ ਦਿੱਤੀ ਗਈ। ਮੀਟਿੰਗ ਵਿਚ ਲਾਇਨਜ ਕਲੱਬ ਕੋਟਕਪੂਰਾ ਗਰੇਟਰ ਦੇ ਪ੍ਰਧਾਨ ਲਾਇਨ ਉਪਿੰਦਰ ਸਿੰਘ ਵਲੋਂ ਪਿਛਲੇ ਸਾਲ ਦੇ ਕੀਤੇ ਕੰਮਾਂ ਦਾ ਵੇਰਵਾ ਦਿੱਤਾ ਗਿਆ ਅਤੇ ਕਲੱਬ ਦਾ ਪੂਰੇ ਸਾਲ ਦਾ ਹਿਸਾਬ ਕਿਤਾਬ ਵੀ ਪੇਸ਼ ਕੀਤਾ ਗਿਆ, ਜਿਸ ਦੀ ਕਲੱਬ ਦੇ ਹਾਜ਼ਰ ਮੈਂਬਰਾਂ ਵਲੋਂ ਭਰਪੂਰ ਪ੍ਰਸੰਸਾ ਕੀਤੀ ਗਈੇ। ਮੀਟਿੰਗ ’ਚ ਚੇਅਰਮੈਨ ਲਾਇਨ ਸੁਰਿੰਦਰ ਸਿੰਘ ਵਕੀਲ, ਸੀਨੀਅਰ ਮੈਂਬਰ ਲਾਇਨ ਜਸਵਿੰਦਰ ਪਾਲ ਸਿੰਘ ਮੱਕੜ, ਪ੍ਰਧਾਨ ਲਾਇਨ ਉਪਿੰਦਰ ਸਿੰਘ, ਲਾਇਨ ਅਰੁਣ ਮਖੀਜਾ, ਲਾਇਨ, ਡਾ. ਪ੍ਰਮੋਦ ਲਾਇਨ ਜਗਸੀਰ ਸਿੰਘ, ਲਾਇਨ ਤਰਲੋਚਨ ਸਿੰਘ, ਲਾਇਨ ਜਤਿੰਦਰ ਚਾਵਲਾ, ਲਾਇਨ ਗੁਰਮੀਤ ਸਿੰਘ ਬੱਧਣ ਹਾਜ਼ਰ ਸਨ।
ਪਿਛਲੀ ਖ਼ਬਰ ਸਹੁਰਾ ਪਰਿਵਾਰ ਵਲੋਂ ਵਿਆਹੁਤਾ ਦੀ ਕੁੱਟਮਾਰ ਕਰਨ ਦੇ ਦੋਸ਼ ਅਗਲੀ ਖ਼ਬਰ ਸ਼ਿਵ ਹਨੁੰਮਾਨ ਪ੍ਰਾਚੀਨ ਮੰਦਿਰ ਆਨੰਦੇਆਨਾ ਗਊਸ਼ਾਲਾ ਵਿਖੇ ਵਿਸ਼ਾਲ ਸ੍ਰੀ ਸ਼ਿਵ ਕਥਾ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।