15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਵਿਖੇ ਪ੍ਰਾਸਪੈਕਟ ਜਾਰੀ

ਅਜੀਤ ਡੈਸਕ 20-06-2026

ਕੋਟਕਪੂਰਾ, 19 ਜੂਨ (ਮੇਘਰਾਜ)-ਸਥਾਨਕ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਦੇ ਪਿ੍ਰੰਸੀਪਲ ਡਾ. ਗੁਲਸ਼ਨ ਕੁਮਾਰ ਅਹੂਜਾ ਦੀ ਅਗਵਾਈ ‘ਚ ਅਕਾਦਮਿਕ ਸੈਸ਼ਨ 2026-27 ਲਈ ਕਾਲਜ ਦਾ ਪ੍ਰਾਸਪੈਕਟਸ ਜਾਰੀ ਕੀਤਾ ਗਿਆ। ਇਸ ਪ੍ਰਾਸਪੈਕਟਸ ‘ਚ ਕਾਲਜ ‘ਚ ਚਲਾਏ ਜਾ ਰਹੇ ਵੱਖ-ਵੱਖ ਕੋਰਸਾਂ, ਦਾਖ਼ਲਾ ਪ੍ਰਕਿਰਿਆ, ਫੀਸ ਢਾਂਚੇ, ਸਕਾਲਰਸ਼ਿਪ, ਸਹਿ-ਪਾਠਕ੍ਰਮ ਗਤੀਵਿਧੀਆਂ ਅਤੇ ਕਾਲਜ ਦੀਆਂ ਹੋਰ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਪਿ੍ਰੰਸੀਪਲ ਡਾ. ਗੁਲਸ਼ਨ ਅਹੂਜਾ ਨੇ ਦੱਸਿਆ ਗਿਆ ਕਿ ਉਕਤ ਪ੍ਰਾਸਪੈਕਟਸ ਵਿਦਿਆਰਥੀਆਂ ਤੇ ਮਾਪਿਆਂ ਲਈ ਇਕ ਮਾਰਗ ਦਰਸ਼ਕ ਵਜੋਂ ਕੰਮ ਕਰੇਗਾ ਅਤੇ ਉਨ੍ਹਾਂ ਨੂੰ ਉਚੇਰੀ ਸਿੱਖਿਆ ਨਾਲ ਸੰਬੰਧਿਤ ਸਹੀ ਜਾਣਕਾਰੀ ਪ੍ਰਦਾਨ ਕਰੇਗਾ। ਇਸ ਮੌਕੇ ਡਾ. ਸਤਨਾਮ ਸਿੰਘ, ਡਾ. ਵਰਿੰਦਰ ਸਿੰਘ, ਕੁਲਵਿੰਦਰ ਸ਼ਰਮਾ, ਗੁਰਤੇਜ ਸਿੰਘ, ਰਣਜੀਤ ਸਿੰਘ, ਪੂਨਮ ਅਰੋੜਾ, ਅਜੈ ਕੁਮਾਰ, ਮਨਤਾਰ ਸਿੰਘ, ਮਾਨਕ ਸ਼ਾਹ, ਵੀਰਦੀਪ ਕੌਰ, ਸੋਹਣ ਸਿੰਘ, ਮੋਤੀ ਲਾਲ, ਗੁਰਵਿੰਦਰ ਸਿੰਘ ਅਤੇ ਮਨਪ੍ਰੀਤ ਕੌਰ ਸਮੇਤ ਹੋਰ ਵੀ ਕਰਮਚਾਰੀ ਹਾਜ਼ਰ ਸਨ।

 

ਪਿਛਲੀ ਖ਼ਬਰ ਰਾਣਾ ਗੁਰਮੀਤ ਸਿੰਘ ਸੋਢੀ ਵੱਖ-ਵੱਖ ਸਮਾਗਮਾਂ ਵਿਚ ਹੋਏ ਸ਼ਾਮਿਲ ਅਗਲੀ ਖ਼ਬਰ ਭਾਰਤ ਦੀ ਕਲਚਰ ਮਨਿਸਟਰੀ ਵਲੋਂ ਨਿੰਦਰ ਘੁਗਿਆਣਵੀ ਨੂੰ ਮਿਲੀ ਫੈਲੋਸ਼ਿਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।