12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਮੀਂਹ ਪੈਣ ਨਾਲ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਕੁਝ ਰਹਿਤ ਮਿਲੀ

ਅਜੀਤ ਡੈਸਕ 31-05-2026
ਬਰਗਾੜੀ, 30 ਮਈ (ਸੁਖਰਾਜ ਸਿੰਘ ਗੋਂਦਾਰਾ)-ਪਿਛਲੇ ਦਿਨਾਂ ਤੋਂ ਅਤਿ ਦੀ ਗਰਮੀ ਪੈ ਰਹੀ ਸੀ ਜਿਸ ਕਰਕੇ ਮਨੁੱਖ, ਪਸ਼ੂ, ਪੰਛੀ ਤੇ ਬਨਸਪਤੀ ਇਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਸਨ | ਇਸ ਕਰਕੇ ਸਾਰੀ ਸ਼ਿ੍ਸਟੀ ਇਸ ਤਿੱਖੀ ਗਰਮੀ ਤੋਂ ਰਹਿਤ ਚਾਹੁੰਦਾ ਸੀ | ਪਿਛਲੇ ਕੁਝ ਦਿਨਾਂ ਤੋਂ ਤਾਪਮਾਨ 'ਚ ਆਏ ਕੁਝ ਬਦਲਾਅ ਕਾਰਨ ਤਾਪਮਾਨ ਗਿਰਾਗਟ ਆਈ ਸੀ ਤੇ ਅੱਜ ਮੀਂਹ ਨਾਲ ਚੱਲੀਆਂ ਤੇਜ਼ ਹਵਾਵਾਂ ਨਾਲ ਕੁਝ ਰੁੱਖ ਡਿੱਗਣ ਕਾਰਨ ਜਨ ਜੀਵਨ ਪ੍ਰਭਾਵਿਤ ਵੀ ਹੋਇਆ ਅਤੇ ਸਬਜ਼ੀਆਂ ਦਾ ਵੀ ਨੁਕਸਾਨ ਹੋਇਆ ਪ੍ਰੰਤੂ ਇਸ ਨਾਲ ਪੂਰੀ ਕਾਇਨਾਤ 'ਚ ਵਸਦੇ ਮਨੁੱਖ, ਪਸ਼ੂ ਪੰਛੀਆਂ, ਜੀਵ, ਜੰਤੂਆਂ ਅਤੇ ਬਨਸਪਤੀ ਨੂੰ ਵੱਡੀ ਰਾਹਤ ਮਿਲੀ ਹੈ | ਅਤਿ ਦੀ ਗਰਮੀ ਕਾਰਨ ਬਿਜਲੀ ਦੀ ਮੰਗ ਵੱਧਣ ਨਾਲ ਬਿਜਲੀ ਕੱਟ ਲੱਗਣੇ ਸ਼ੁਰੂ ਹੋ ਗਏ ਸਨ ਮੀਂਹ ਪੈਣ ਨਾਲ ਇਨ੍ਹਾਂ 'ਚ ਵੀ ਸੁਧਾਰ ਆਵੇਗਾ ਤੇ ਆਉਣ ਵਾਲੇ ਦਿਨਾਂ 'ਚ ਵੀ ਤਾਪਮਾਨ ਸਥਿਰ ਰਹੇਗਾ ਜੋ ਸਾਉਣੀ ਦੀਆਂ ਫ਼ਸਲਾਂ ਦੇ ਮੁੱਢ ਬੱਝਣ ਲਈ ਲਾਭਦਾਇਕ ਸਾਬਤ ਹੋਵੇਗਾ |
ਪਿਛਲੀ ਖ਼ਬਰ ਤੇਜ਼ ਤੂਫ਼ਾਨ ਕਾਰਨ ਦਰੱਖਤ ਡਿਗਣ ਨਾਲ ਗੋਲੇਵਾਲਾ-ਫ਼ਿਰੋਜ਼ਪੁਰ ਸੜਕ 'ਤੇ ਲੰਮਾਂ ਜਾਮ ਲੱਗਿਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਪ੍ਰਤੀ ਸ਼ਹਿਰੀ ਵੋਟਰਾਂ 'ਚ ਰੁਝਾਨ ਵਧਿਆ-ਲਾਲੀ ਬਾਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।