06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਐਚ.ਆਈ.ਵੀ. /ਏਡਜ਼ ਜਾਗਰੂਕਤਾ ਸੈਸ਼ਨ ਕਰਵਾਇਆ <br/>

ਅਜੀਤ ਡੈਸਕ 17-05-2026
ਫ਼ਰੀਦਕੋਟ, 16 ਮਈ (ਜਸਵੰਤ ਸਿੰਘ ਪੁਰਬਾ)-ਸਿਵਲ ਸਰਜਨ ਫ਼ਰੀਦਕੋਟ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਟੀ.ਬੀ. ਅਫ਼ਸਰ ਕਮ-ਏਡਜ਼ ਕਟਰੋਲ ਅਫ਼ਸਰ ਡਾ. ਸਰਵਦੀਪ ਸਿੰਘ ਰੋਮਾਣਾ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਅਧੀਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਪ੍ਰੋਫੈਸਰ ਡਾ. ਸਮੀਰ ਕੁਮਾਰ ਦੀ ਯੋਗ ਅਗਵਾਈ ਵਿਚ ਖੇਤੀਬਾੜੀ ਯੂਨੀਵਰਸਿਟੀ ਦੇ ਡਾ. ਕੁਲਦੀਪ ਸਿੰਘ, ਡਾਕਟਰ ਲਖਵੀਰ ਸਿੰਘ, ਡਾ. ਕੁਲਵੰਤ ਸਿੰਘ ਅਤੇ ਡਾ. ਗੁਰਪ੍ਰੀਤ ਸਿੰਘ ਦੇ ਸਹਿਯੋਗ ਨਾਲ ਫ਼ਰੀਦਕੋਟ ਵਿਚ ਐਚ.ਆਈ.ਵੀ./ ਏਡਜ਼ ਜਾਗਰੂਕਤਾ 'ਤੇ ਸੈਸ਼ਨ ਲਿਆ ਗਿਆ | ਜਿਸ ਵਿਚ ਗੁਰੂ ਗੋਬਿੰਦ ਸਿੰਘ ਮੈਡੀਕਲ ਦੇ ਡਾ. ਦਮਨਪ੍ਰੀਤ ਕੌਰ, ਐਸ.ਟੀ.ਆਈ. ਦੇ ਕੌਂਸਲਰ ਪਾਇਲ ਅਤੇ ਆਈਸੀਟੀਸੀ ਦੇ ਕੌਂਸਲਰ ਅਮਨਦੀਪ ਕੌਰ ਅਤੇ ਸੰਪੂਰਨ ਸੁਰੱਖਿਆ ਕੇਂਦਰ ਦੇ ਪ੍ਰੋਜੈਕਟ ਮੈਨੇਜਰ ਅੰਜੂ ਬਾਲਾ ਤੇ ਸੁਖਜਿੰਦਰ ਸਿੰਘ ਅਤੇ ਸ਼ੇਪ ਇੰਡੀਆ (ਲਿੰਕ ਵਰਕਰ ਸਕੀਮ) ਦੇ ਜੋਨਲ ਸੁਪਰਵਾਈਜਰ, ਜਤਿੰਦਰਪਾਲ ਸਿੰਘ ਅਤੇ ਲਖਵੀਰ ਸਿੰਘ ਵੀ ਸ਼ਾਮਿਲ ਸਨ | ਇਸ ਮੌਕੇ ਐਚ.ਆਈ.ਵੀ./ਏਡਜ਼ ਬਾਰੇ ਦੱਸਿਆ ਗਿਆ ਕਿ ਐਚ.ਆਈ.ਵੀ. ਕੀ ਹੈ ਇਸ ਦੇ ਫੈਲਣ ਦੇ ਕਿਹੜੇ-ਕਿਹੜੇ ਕਾਰਨ ਹਨ ਅਤੇ ਐਸ.ਟੀ.ਆਈ. ਬਾਰੇ ਜਾਣਕਾਰੀ ਦਿੱਤੀ ਚਮੜੀ ਦੇ ਰੋਗਾਂ ਅਤੇ ਇਸਦੇ ਇਲਾਜ ਬਾਰੇ ਜਾਗਰੂਕ ਗਿਆ, ਇਸਤੋਂ ਇਲਾਵਾ ਟੀ.ਬੀ. ਦੀ ਰੋਕਥਾਮ ਅਤੇ ਇਲਾਜ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ |

ਪਿਛਲੀ ਖ਼ਬਰ ਸੀ.ਬੀ.ਐਸ.ਈ 12ਵੀਂ ਜਮਾਤ ਦੇ ਨਤੀਜਿਆਂ 'ਚ ਡੀ.ਸੀ.ਐਮ. ਸਕੂਲ ਨੇ ਬਾਜ਼ੀ ਮਾਰੀ <br/> ਅਗਲੀ ਖ਼ਬਰ ਬਾਬਾ ਫ਼ਰੀਦ ਪਬਲਿਕ ਸਕੂਲ ਦੇ ਦਸਵੀਂ ਤੇ ਬਾਰ੍ਹਵੀਂ ਜਮਾਤ 'ਚ ਟਾਪਰ ਵਿਦਿਆਰਥੀ ਨਕਦ ਇਨਾਮਾਂ ਨਾਲ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।