06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 110 ਪਰਿਵਾਰਾਂ ਦੇ ਸਿਹਤ ਬੀਮਾ ਕਾਰਡ ਬਣਾਏ <br/>

ਅਜੀਤ ਡੈਸਕ 19-04-2026
ਗਿੱਦੜਬਾਹਾ, 18 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ)-ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਅੱਜ ਸਥਾਨਕ ਡੇਰਾ ਬਾਬਾ ਸ੍ਰੀ ਗੰਗਾ ਰਾਮ ਜੀ ਸੇਵਾ ਸੰਮਤੀ ਦੇ ਸਹਿਯੋਗ ਨਾਲ ਡੇਰਾ ਵਿਖੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਨਾਲ ਸੰਬੰਧਿਤ ਲਗਪਗ 110 ਪਰਿਵਾਰਾਂ ਦੇ ਸਿਹਤ ਬੀਮਾ ਕਾਰਡ ਅਪਲਾਈ ਕਰਵਾਏ ਗਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੇਰਾ ਬਾਬਾ ਸ੍ਰੀ ਗੰਗਾ ਰਾਮ ਜੀ ਸੇਵਾ ਸੰਮਤੀ ਦੇ ਪ੍ਰਧਾਨ ਵਿਨੇ ਗੋਇਲ ਵੀਨੂੰ ਨੇ ਦੱਸਿਆ ਕਿ ਅੱਜ ਸਿਵਲ ਹਸਪਤਾਲ ਗਿੱਦੜਬਾਹਾ ਦੀ ਟੀਮ ਹਰਪ੍ਰੀਤ ਸਿੰਘ, ਵਿਪਨ ਕੁਮਾਰ, ਬੇਅੰਤ ਕਰ, ਵੀਰਪਾਲ ਕੌਰ, ਕਿਰਨ ਰਾਣੀ, ਰਾਜ ਰਾਣੀ, ਪਿ੍ਯੰਕਾ ਰਾਣੀ ਤੇ ਸੋਨੂੰ ਰਾਣੀ ਵਲੋਂ 110 ਪਰਿਵਾਰਾਂ ਦੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਬੀਮਾ ਕਾਰਡ ਬਣਾਉਣ ਲਈ ਪ੍ਰਕਿਰਿਆ ਪੂਰੀ ਕੀਤੀ ਗਈ ਅਤੇ ਇਨ੍ਹਾਂ ਪਰਿਵਾਰਾਂ ਦੇ ਕਾਰਡ ਜਲਦੀ ਹੀ ਉਨ੍ਹਾਂ ਤੱਕ ਪੁੱਜਦੇ ਹੋ ਜਾਣਗੇ | ਉਨ੍ਹਾਂ ਕਿਹਾ ਕਿ ਇਹ ਯੋਜਨਾ ਗ਼ਰੀਬ ਤੇ ਮੱਧ ਵਰਗ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੋ ਰਹੀ ਹੈ | ਇਸ ਮੌਕੇ ਡੇਰਾ ਸੰਮਤੀ ਦੇ ਪ੍ਰਧਾਨ ਵਿਨੇ ਗੋਇਲ, ਅਸ਼ੋਕ ਸ਼ਰਮਾ, ਰਾਜਪਾਲ ਸਿੰਘ, ਰਾਜਿੰਦਰ ਕੁਮਾਰ ਸੰਨਿਆਸੀ ਪਟਵਾਰੀ, ਰਮੇਸ਼ ਮਿੱਤਲ, ਮਹਿੰਦਰ ਬਾਵਾ, ਸੁਖਪਾਲ ਸਿੰਘ, ਸੁਖਦੀਪ ਸਿੰਘ, ਸ਼ੀਤਲ ਬਾਂਸਲ, ਗੋਲਡੀ, ਰਾਜ ਕੁਮਾਰ ਗਰਗ, ਮੇਸ਼ੀ, ਮੋਨੂੰ ਅਤੇ ਰਾਜੂ ਆਦਿ ਵੀ ਮੌਜੂਦ ਸਨ |

ਪਿਛਲੀ ਖ਼ਬਰ ਮਲੋਟ ਵਿਚ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ <br/> ਅਗਲੀ ਖ਼ਬਰ ਪਿੰਡ ਪੱਕੀ ਟਿੱਬੀ, ਕਬਰਵਾਲਾ ਤੇ ਗੁਰੂਸਰ ਯੋਧਾ 'ਚ ਅੱਗ ਨਾਲ ਹੋਏ ਨੁਕਸਾਨ ਦਾ ਅਮੀਤ ਸਿੰਘ ਖੁੱਡੀਆਂ ਨੇ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।