07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸੇਵਾ ਮੁਕਤ ਪਿ੍ੰਸੀਪਲ ਪਰਮਜੀਤ ਕੌਰ ਬਰਾੜ ਨੂੰ ਗ਼ਮਗੀਨ ਮਾਹੌਲ 'ਚ ਅੰਤਿਮ ਵਿਦਾਇਗੀ <br/>

ਅਜੀਤ ਡੈਸਕ 05-04-2026
ਕੋਟਕਪੂਰਾ, 4 ਅਪ੍ਰੈਲ (ਮੋਹਰ ਸਿੰਘ ਗਿੱਲ)-ਸਥਾਨਕ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਮੈਂਬਰ, ਮੁਹੱਲਾ ਅਨੰਦ ਨਗਰ ਕੋਟਕਪੂਰਾ ਦੇ ਵਸਨੀਕ ਸੇਵਾ ਮੁਕਤ ਲੈਕਚਰਾਰ ਹਰਦੀਪ ਸਿੰਘ ਬਰਾੜ ਉਰਫ਼ ਫਿੱਡੂ ਭਲਵਾਨ ਦੇ ਧਰਮ ਪਤਨੀ ਸਰਦਾਰਨੀ ਪਰਮਜੀਤ ਕੌਰ ਬਰਾੜ (64) ਸੇਵਾ ਮੁਕਤ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ, ਸੰਖੇਪ ਬਿਮਾਰੀ ਉਪਰੰਤ ਸਦੀਵੀ ਵਿਛੋੜਾ ਦੇ ਗਏ ਹਨ | ਉਹ ਆਪਣੇ ਪਿੱਛੇ ਪਤੀ ਹਰਦੀਪ ਸਿੰਘ ਬਰਾੜ, ਪੁੱਤਰ ਯਸ਼ਨਜੋਤ ਸਿੰਘ ਬਰਾੜ, ਨੂੰ ਹ ਰਸਮੀਤ ਕੌਰ ਬਰਾੜ ਅਤੇ ਇਕ ਪੋਤਰੀ ਛੱਡ ਗਏ ਹਨ | ਉਨ੍ਹਾਂ ਦਾ ਅੰਤਿਮ ਸਸਕਾਰ ਸਿੱਖਾਂ ਵਾਲਾ ਰੋਡ 'ਤੇ ਸਥਿਤ ਰਾਮਬਾਗ਼ ਦੇ ਸਮਸ਼ਾਨਘਾਟ 'ਚ ਕੀਤਾ ਗਿਆ ਹੈ | ਇਸ ਮੌਕੇ ਬੇਹੱਦ ਗ਼ਮਗੀਨ ਮਾਹੌਲ 'ਚ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਨੇਹੀਆਂ ਅਤੇ ਸ਼ਹਿਰ ਦੇ ਪਤਵੰਤੇ ਵਿਅਕਤੀ ਨੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ | ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਡਾ. ਮਨਜੀਤ ਸਿੰਘ ਢਿੱਲੋਂ, ਹਰਗੋਬਿੰਦ ਸਿੰਘ, ਰਾਜਿੰਦਰ ਸਿੰਘ ਸਰਾਂ, ਕੁਲਵੰਤ ਸਿੰਘ ਚਾਨੀ, ਸੋਮ ਨਾਥ ਸੁਨਾਮੀ, ਕੁਲਦੀਪ ਮਾਣੂਕੇ, ਹਰਪ੍ਰੀਤ ਸਿੰਘ ਮੜ੍ਹਾਕ, ਨਛੱਤਰ ਸਿੰਘ, ਪ੍ਰੋ. ਅਮਨਦੀਪ ਸਿੰਘ, ਡਾ. ਸੰਦੀਪ ਰਾਣਾ, ਡਾ. ਪਰਮਜੀਤ ਸਿੰਘ ਬਰਾੜ, ਨਛੱਤਰ ਸਿੰਘ, ਵਿਵੇਕ ਕਪੂਰ, ਨਰੇਸ਼ ਭਲਵਾਨ, ਮਨਜਿੰਦਰ ਸਿੰਘ ਗੋਲ੍ਹੀ, ਕੁਲਵਿੰਦਰ ਕੰਵਲ, ਕਰਮ ਸਿੰਘ ਢਿੱਲੋਂ, ਵਿਸਾਖਾ ਸਿੰਘ ਸਰਾਂ, ਪ੍ਰੋ. ਹਰਬੰਸ ਸਿੰਘ ਪਦਮ, ਜੁਗਰਾਜ ਜੋਗਾ ਭੱਠੇ ਵਾਲਾ, ਸੁਖਬੀਰ ਸਿੰਘ ਸੰਧੂ, ਗੁਰਮੀਤ ਸਿੰਘ ਬਰਾੜ, ਸੁਰਜੀਤ ਸਿੰਘ ਘੁਲਿਆਣੀ ਅਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਡਾਕਟਰ ਮੇਜਰ ਸਿੰਘ ਗੱਗੜ ਦਾ ਦਿਹਾਂਤ <br/> ਅਗਲੀ ਖ਼ਬਰ ਬੀ.ਕੇ.ਯੂ. ਲੱਖੋਵਾਲ ਦੇ ਸ਼ੁਭਮ ਮਲਿਕ ਇਕਾਈ ਪ੍ਰਧਾਨ ਬਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।