18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਤਿੰਨ ਦਿਨਾਂ 'ਬਨੀ ਕੈਂਪ' ਸਫ਼ਲਤਾ ਪੂਰਵਕ ਸਮਾਪਤ

ਅਜੀਤ ਡੈਸਕ 01-02-2026
ਫ਼ਰੀਦਕੋਟ, 31 ਜਨਵਰੀ (ਜਸਵੰਤ ਸਿੰਘ ਪੁਰਬਾ)-ਮੇਜਰ ਅਜੈਬ ਸਿੰਘ ਕਾਨਵੈਂਟ ਸਕੂਲ ਜਿਊਣਵਾਲਾ ਦੇ ਉਪ ਪਿ੍ੰਸੀਪਲ ਟੀ.ਕੇ ਬਰਾੜ ਦੀ ਅਗਵਾਈ ਹੇਠ ਨੈਸ਼ਨਲ ਐਜੂਕੇਸ਼ਨ ਪੋਲਿਸੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰੀ-ਪ੍ਰਾਈਮਰੀ ਵਿਭਾਗ ਦੇ 103 ਵਿਦਿਆਰਥੀਆਂ ਨੇ ਤੀਜੇ ਤਿੰਨ ਦਿਨਾਂ 'ਬਨੀ ਕੈਂਪ' ਵਿਚ ਉਤਸਾਹ ਪੂਰਵਕ ਹਿੱਸਾ ਲਿਆ, ਜੋ ਸਕਾਊਟ ਅਤੇ ਗਾਈਡ ਪ੍ਰੋਗਰਾਮ ਦਾ ਪਹਿਲਾ ਪੜਾਅ ਹੈ | ਇਸ ਮੌਕੇ ਬਨੀ ਮਾਂ ਕੁਮੁਦ ਗਰਗ ਲੋਅਰ ਅਤੇ ਅਪਰ ਪ੍ਰਾਇਮਰੀ ਵਿੰਗ ਅਕਾਦਮਿਕ ਕੋਆਰਡੀਨੇਟਰ ਅਤੇ ਮੀਨੂ ਖੁਰਾਨਾ ਸਹਿ ਪਾਠਕ੍ਰਮ ਗਤੀਵਿਧੀਆਂ ਕੋਆਰਡੀਨੇਟਰ ਅਤੇ ਪੂਰਾ ਸਟਾਫ ਮੌਜੂਦ ਰਿਹਾ | ਜੋਸ਼ ਅਤੇ ਉਤਸਾਹ ਨਾਲ ਭਰੇ ਮਾਹੌਲ ਵਿਚ ਤਿੰਨ ਤੋਂ ਛੇ ਸਾਲ ਦੀ ਉਮਰ ਦੇ ਬੱਚਿਆਂ ਨੇ ਤਨ ਮਨ ਨਾਲ ਰਚੇ ਹੋਏ ਵਿੱਦਿਅਕ ਅਨੁਭਵਾਂ ਵਿਚ ਹਿੱਸਾ ਲਿਆ | ਛੋਟੇ ਵਿਦਿਆਰਥੀਆਂ ਨੇ ਆਪਣੀਆਂ ਰਚਨਾਤਮਕ ਕਲਾਵਾਂ ਨੂੰ ਪ੍ਰਦਰਸ਼ਿਤ ਕੀਤਾ | ਕੈਂਪ ਦੌਰਾਨ ਬੱਚਿਆਂ ਨੂੰ ਹਮੇਸ਼ਾ ਹੱਸਣ, ਰੱਬ ਨਾਲ ਪਿਆਰ ਕਰਨ, ਕੁਦਰਤ ਨਾਲ ਜੁੜੇ ਰਹਿਣ ਅਤੇ ਹੋਰਾਂ ਨਾਲ ਮਿਲ ਜੁਲ ਕੇ ਜਿਊਣ ਦੀ ਪ੍ਰੇਰਨਾ ਦਿੱਤੀ | ਬੱਚਿਆਂ ਵਿਚ ਸਵੈ ਨਿਰਭਰਤਾ, ਸਿਰਜਨਾਤਮਕਤਾ ਅਤੇ ਸਮਾਜਿਕ ਮੇਲ ਮਿਲਾਪ ਨੂੰ ਵਧਾਉਣ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਟੀ.ਕੇ. ਬਰਾੜ ਨੇ ਬੱਚਿਆਂ ਨੂੰ ਆਤਮ ਨਿਰਭਰਤਾ ਅਤੇ ਜ਼ਿੰਮੇਵਾਰੀ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ | ਕੈਂਪ ਦੀ ਸਮਾਪਤੀ ਤੀਜੇ ਦਿਨ ਭਰਪੂਰ ਮਨੋਰੰਜਕ ਗਤੀਵਿਧੀਆਂ ਨਾਲ ਹੋਈ | ਸਰਟੀਫ਼ਿਕੇਟ ਵੰਡ ਸਮਾਰੋਹ ਦੇ ਨਾਲ ਵਿਦਿਆਰਥੀਆਂ ਦੀ ਭਾਗੀਦਾਰੀ ਦਾ ਜਸ਼ਨ ਮਨਾਇਆ ਗਿਆ |
ਪਿਛਲੀ ਖ਼ਬਰ ਸੜਕ ਕਿਨਾਰੇ (ਬਰਮ) ਨਾ ਹੋਣ ਕਾਰਨ ਗੰਨੇ ਦੀ ਭਰੀ ਟਰਾਲੀ ਪਲਟੀ ਅਗਲੀ ਖ਼ਬਰ ਲੋੜਵੰਦ ਵਿਦਿਆਰਥੀਆਂ ਨੂੰ ਬੂਟ, ਜੁਰਾਬਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।