18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਨਵਦੀਪ ਸਿੰਘ ਬੱਬੂ ਬਰਾੜ ਨੇ ਹਾਕੀ ਖਿਡਾਰੀਆਂ ਨਾਲ ਕੀਤੀ ਜਾਣ ਪਛਾਣ

ਅਜੀਤ ਡੈਸਕ 01-02-2026
ਫ਼ਰੀਦਕੋਟ, 31 ਜਨਵਰੀ (ਜਸਵੰਤ ਸਿੰਘ ਪੁਰਬਾ)-ਪੰਜਾਬ ਦੇ ਇਤਿਹਾਸਕ ਪਿੰਡ ਢੁੱਡੀ ਕੇ ਵਿਖੇ ਲਾਲਾ ਲਾਜਪਤ ਰਾਏ ਦੇ ਜਨਮ ਦਿਵਸ 'ਤੇ ਰਾਸ਼ਟਰੀ ਪੱਧਰ ਦਾ ਹਾਕੀ ਦਾ ਮੁਕਾਬਲਾ ਕਰਵਾਇਆ ਗਿਆ | ਇਸ ਟੂਰਨਾਮੈਂਟ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਉਨ੍ਹਾਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਮੇਰੇ ਲਈ ਇਸ ਟੂਰਨਾਮੈਂਟ ਵਿਚ ਹਾਜ਼ਰੀ ਭਰਨਾ ਬਹੁਤ ਵਿਲੱਖਣ ਅਤੇ ਮਾਣਮੱਤਾ ਸਮਾਂ ਰਿਹਾ ਕਿਉਂਕਿ ਪ੍ਰਬੰਧਕਾਂ ਵਿਚ ਬਹੁਤ ਸਾਰੀਆ ਸ਼ਖ਼ਸੀਅਤਾਂ ਉਨ੍ਹਾਂ ਦੇ ਸਵ. ਪਿਤਾ ਅਵਤਾਰ ਸਿੰਘ ਬਰਾੜ ਸਾਬਕਾ ਮੰਤਰੀ ਪੰਜਾਬ ਨਾਲ ਨਿੱਜੀ ਵਰਤ ਵਰਤਾਵੇ ਅਤੇ ਉਨ੍ਹਾਂ ਦੇ ਸਾਫ਼ ਸੁਥਰੇ ਜੀਵਨ ਤੋਂ ਜਾਣੂ ਸਨ | ਉਨ੍ਹਾਂ ਦੀ ਜੀਵਨ ਭਰ ਦੀ ਕਮਾਈ ਦਾ ਸੁਖਦ ਅਹਿਸਾਸ ਮੈਨੂੰ ਪਿੰਡ ਢੁੱਡੀ ਕੇ ਦੀ ਪਾਵਨ ਧਰਤੀ ਤੋਂ ਉਦੋਂ ਹੋਇਆ ਜਦੋਂ ਪ੍ਰਬੰਧਕਾਂ/ਕੁਮੈਂਟੇਟਰ ਨੇ ਸਵ: ਬਰਾੜ ਨਾਲ ਆਪਣੀ ਨਿੱਜੀ ਸਾਂਝ ਦਾ ਵਾਰ ਵਾਰ ਜ਼ਿਕਰ ਕੀਤਾ | ਇਸ ਮੌਕੇ ਮਿਲੇ ਪਿਆਰ/ਸਤਿਕਾਰ ਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ ਮੇਰੇ ਵੱਸ ਤੋਂ ਬਾਹਰੀ ਵਰਤਾਰਾ ਹੈ | ਇਸ ਮੌਕੇ ਮੈਨੂੰ ਮੇਰੇ ਨਿੱਜੀ ਦੋਸਤਾਂ ਕਰਮਜੀਤ ਸਿੰਘ ਗਿੱਲ 'ਕਰਮਾ', ਮਾਲਕ ਫ਼ਾਰਮਿੰਗ ਕਰਮਾ ਫ਼ਰੂਟ ਕੰਪਨੀ, ਖ਼ੁਸਵੰਤ ਸਿੰਘ ਹਾਕੀ ਖਿਡਾਰੀ ਸੀਨੀਅਰ ਮੀਤ ਪ੍ਰਧਾਨ ਬਾਬਾ ਫ਼ਰੀਦ ਹਾਕੀ ਕਲੱਬ ਫ਼ਰੀਦਕੋਟ, ਇੰਦਰਪਾਲ ਸਿੰਘ ਗਿੱਲ ਯੂ.ਐਸ.ਏ, ਮਹਿੰਦਰ ਸਿੰਘ ਗਿੱਲ ਯੂ.ਐਸ.ਏ, ਕੁਲਵੰਤ ਸਿੰਘ ਪੰਨੂੰ ਹਾਕੀ ਕੋਚ, ਬਲਜੀਤ ਸਿੰਘ ਡੀ.ਪੀ.ਈ., ਰਾਕੇਸ਼ ਕੁਮਾਰ ਡੀ.ਪੀ.ਈ, ਰਾਜਜੰਗ ਸਿੰਘ ਪੰਜਾਬੀ ਲੈਕ. ਦਾ ਸਾਥ ਅਤੇ ਅਗਵਾਈ ਅਹਿਮ ਭੂਮਿਕਾ ਵਿਚ ਰਹੀ |
ਪਿਛਲੀ ਖ਼ਬਰ ਆਧਾਰ ਕਾਰਡ ਬਣਾਉਣ ਅਤੇ ਨਵਿਆਉਣ ਦਾ ਕੈਂਪ 5 ਨੂੰ ਅਗਲੀ ਖ਼ਬਰ ਅਚੀਵਰ ਪੁਆਇੰਟ ਕੋਟਕਪੂਰਾ ਦੀ ਵਿਦਿਆਰਥਣ ਨੇ ਆਈਲਟਸ 'ਚ 8 ਬੈਂਡ ਹਾਸਿਲ ਕੀਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।