08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

30 ਲੀਟਰ ਲਾਹਣ ਸਮੇਤ ਪੁਲਿਸ ਵਲੋਂ ਦੋ ਗਿ੍ਫ਼ਤਾਰ

ਅਜੀਤ ਡੈਸਕ 25-01-2026
ਕੋਟਕਪੂਰਾ, 24 ਜਨਵਰੀ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿਚ ਨੇੜੇ ਬੱਸ ਅੱਡਾ ਪਿੰਡ ਢਿੱਲਵਾਂ ਕਲਾਂ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਨੂਰਦੀਪ ਸਿੰਘ ਵਾਸੀ ਪਿੰਡ ਢਿੱਲਵਾਂ ਕਲਾਂ ਅਤੇ ਨਵਜੋਤ ਸਿੰਘ ਵਾਸੀ ਪਿੰਡ ਕੋਟਸੁਖੀਆ ਜੋ ਅੱਜ ਇਕ ਡਰੰਮੀ ਪਲਾਸਟਿਕ ਜਿਸ ਵਿਚ ਲਾਹਣ ਪਾਈ ਹੋਈ ਹੈ ਨੂੰ ਕਸ਼ੀਦ ਕਰਨ ਦੀ ਤਾਂਘ ਵਿਚ ਨੈਸ਼ਨਲ ਹਾਈਵੇ ਨੰਬਰ 54 ਢਿੱਲਵਾਂ ਕਲਾਂ ਤੋਂ ਲਿੰਕ ਰੋਡ ਕੋਠੇ ਦਰਜੀਆਂ ਵਾਲੇ ਸਾਈਡ 'ਤੇ ਨਹਿਰ ਦੀ ਪੱਟੜੀ 'ਤੇ ਲੱਗੇ ਦਰੱਖ਼ਤਾਂ ਕੋਲ ਖੜੇ ਹਨ | ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਉਨ੍ਹਾਂ ਦੇ ਕਬਜ਼ੇ ਵਿਚਲੀ ਡਰੰਮੀ ਪਲਾਸਟਿਕ ਲਾਹਣ ਕਾਫੀ ਮਾਤਰਾ ਵਿਚ ਬਰਾਮਦ ਹੋ ਸਕਦੀ ਹੈ | ਪੁਲਿਸ ਪਾਰਟੀ ਨੇ ਤੁਰੰਤ ਛਾਪਾਮਾਰੀ ਦੋਹਾਂ ਮੁਲਜ਼ਮਾਂ ਨੂੰ 30 ਲੀਟਰ ਲਾਹਣ ਸਮੇਤ ਗਿ੍ਫ਼ਤਾਰ ਕਰਕੇ ਇਨ੍ਹਾਂ ਵਿਰੁੱਧ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
ਪਿਛਲੀ ਖ਼ਬਰ ਪ੍ਰਾਇਮਰੀ ਸਕੂਲ ਲਾਜਪਤ ਨਗਰ 'ਚ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਅਗਲੀ ਖ਼ਬਰ ਪੰਚਾਇਤ ਵਿਕਾਸ ਸਕੱਤਰਾਂ ਨੇ ਨੋਟੀਫਿਕੇਸ਼ਨ ਜਾਰੀ ਹੋਣ 'ਤੇ ਸੂਬਾ ਸਰਕਾਰ ਦਾ ਕੀਤਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।