28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

‘ ਆਪ’ ਸਰਕਾਰ ਦੇ ਸਿਰਫ ਕੁਝ ਦਿਨ ਹੀ ਬਾਕੀ- ਐਡਵੋਕੇਟ ਯਾਦਵਿੰਦਰਪਾਲ ਸਿੰਘ

ਭਾਦਸੋਂ, 27 ਅਕਤੂਬਰ (ਗੁਰਬਖਸ਼ ਸਿੰਘ ਵੜੈਚ)-ਹਲਕਾ ਨਾਭਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਲਾਅ ਅਫ਼ਸਰ ਐਡਵੋਕੇਟ ਯਾਦਵਿੰਦਰਪਾਲ ਸਿੰਘ ਨੇ ਕਿਹਾ ਕਿ ਸੂਬੇ ਦੇ ਜੋ ਮਾੜੇ ਹਾਲਾਤ ਹੋਏ ਪਏ ਹਨ ਉਨ੍ਹਾਂ ਹਾਲਾਤਾਂ ਲਈ ‘ਆਪ’ ਦੀ ਸਰਕਾਰ ਪੂਰੀ ਤਰ੍ਹਾਂ ਜਿੰਮੇਵਾਰ ਹੈ। ਸੂਬੇ ਵਿਚ ਨਸ਼ਾ ਤਸਕਰੀ, ਭ੍ਰਿਸ਼ਟਾਚਾਰ, ਗੁੰਡਾਗਰਦੀ, ਕਤਲੋਗਾਰਤ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ, ਜੇ ਕੋਈ ਪਰਵਿੰਦਰ ਸਿੰਘ ਝੋਟੇ ਵਾਂਗ ਨਸ਼ਿਆ ਖ਼ਿਲਾਫ਼ ਲੜਾਈ ਲੜਦਾ ਹੈ ਤਾਂ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਜਾਂ ਫਿਰ ਨਸ਼ਿਆ ਖ਼ਿਲਾਫ਼ ਬੋਲਣ ਵਾਲੇ ’ਤੇ ਪਰਚੇ ਕਰ ਦਿੱਤੇ ਜਾਂਦੇ ਹਨ।

ਅਜੀਤ ਡੈਸਕ 28-10-2026
ਭਾਦਸੋਂ, 27 ਅਕਤੂਬਰ (ਗੁਰਬਖਸ਼ ਸਿੰਘ ਵੜੈਚ)-ਹਲਕਾ ਨਾਭਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਲਾਅ ਅਫ਼ਸਰ ਐਡਵੋਕੇਟ ਯਾਦਵਿੰਦਰਪਾਲ ਸਿੰਘ ਨੇ ਕਿਹਾ ਕਿ ਸੂਬੇ ਦੇ ਜੋ ਮਾੜੇ ਹਾਲਾਤ ਹੋਏ ਪਏ ਹਨ ਉਨ੍ਹਾਂ ਹਾਲਾਤਾਂ ਲਈ ‘ਆਪ’ ਦੀ ਸਰਕਾਰ ਪੂਰੀ ਤਰ੍ਹਾਂ ਜਿੰਮੇਵਾਰ ਹੈ। ਸੂਬੇ ਵਿਚ ਨਸ਼ਾ ਤਸਕਰੀ, ਭ੍ਰਿਸ਼ਟਾਚਾਰ, ਗੁੰਡਾਗਰਦੀ, ਕਤਲੋਗਾਰਤ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ, ਜੇ ਕੋਈ ਪਰਵਿੰਦਰ ਸਿੰਘ ਝੋਟੇ ਵਾਂਗ ਨਸ਼ਿਆ ਖ਼ਿਲਾਫ਼ ਲੜਾਈ ਲੜਦਾ ਹੈ ਤਾਂ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਜਾਂ ਫਿਰ ਨਸ਼ਿਆ ਖ਼ਿਲਾਫ਼ ਬੋਲਣ ਵਾਲੇ ’ਤੇ ਪਰਚੇ ਕਰ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੋਣਾਂ ਦੌਰਾਨ ਸੂਬੇ ਦੇ ਵਿਕਾਸ ਦੇ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਸਾਰੇ ਵਾਅਦੇ-ਵਾਅਦੇ ਹੀ ਰਹਿ ਗਏ। ਉਨ੍ਹਾਂ ਕਿਹਾ ਕਿ ਸੂਬੇ ਦੇ ਵਿਕਾਸ ਲਈ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣਾ ਜ਼ਰੂਰੀ ਹੈ ਕਿਉਕਿ ਸੂਬੇ ਦਾ ਵਿਕਾਸ ਜੇਕਰ ਹੋਇਆ ਹੈ ਤਾਂ ਸਿਰਫ ਕਾਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ’ਚ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ‘ਆਪ’ ਸਰਕਾਰ ਦੇ ਕੇਵਲ ਕੁਝ ਦਿਨ ਹੀ ਬਾਕੀ ਰਹਿ ਗਏ ਹਨ।
ਪਿਛਲੀ ਖ਼ਬਰ ਸਕਾਲਰਜ਼ ਸਕੂਲ ਦੇ ਵਿਦਿਆਰਥੀਆਂ ਨੇ ਤਾਇਕਵਾਂਡੋ ’ਚ ਜਿੱਤੇ ਦੋ ਤਗਮੇ ਤੇ ਨਕਦ ਇਨਾਮ ਅਗਲੀ ਖ਼ਬਰ ਵਿਧਾਨ ਸਭਾ ਅੰਦਰ ਮਾਹੌਲ ਸਿਆਸਤ ਤੋਂ ਦੂਰ ਲੋਕ ਭਲਾਈ ਵਾਲਾ ਹੋਣਾ ਚਾਹੀਦਾ- ਵਿਰਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।