ਦ ਮਿਲੇਨੀਅਮ ਸਕੂਲ ’ਚ ‘ਡਾਂਡੀਆ ਨਾਈਟ-ਨਵਰੰਗ ਨਾਈਟ’ ਕਰਵਾਈ
ਪਟਿਆਲਾ, 18 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਦ ਮਿਲੇਨੀਅਮ ਸਕੂਲ, ਪਟਿਆਲਾ ਦਾ ਪੂਰਾ ਕੈਂਪਸ ਉਸ ਸਮੇਂ ਰੌਣਕ ਤੇ ਖੇੜੇ ਨਾਲ ਖਿੜ ਉੱਠਿਆ ਜਦੋਂ ਇੱਥੇ ਸ਼ਾਨਦਾਰ ‘ਡਾਂਡੀਆ ਨਾਈਟ-ਨਵਰੰਗ ਨਾਈਟ’ ਦਾ ਪ੍ਰੋਗਰਾਮ ਕਰਵਾਇਆ ਗਿਆ। ਇਹ ਸਮਾਗਮ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਲਈ ਅਤਿਅੰਤ ਯਾਦਗਾਰੀ ਬਣ ਗਿਆ।
ਪਟਿਆਲਾ, 18 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਦ ਮਿਲੇਨੀਅਮ ਸਕੂਲ, ਪਟਿਆਲਾ ਦਾ ਪੂਰਾ ਕੈਂਪਸ ਉਸ ਸਮੇਂ ਰੌਣਕ ਤੇ ਖੇੜੇ ਨਾਲ ਖਿੜ ਉੱਠਿਆ ਜਦੋਂ ਇੱਥੇ ਸ਼ਾਨਦਾਰ ‘ਡਾਂਡੀਆ ਨਾਈਟ-ਨਵਰੰਗ ਨਾਈਟ’ ਦਾ ਪ੍ਰੋਗਰਾਮ ਕਰਵਾਇਆ ਗਿਆ। ਇਹ ਸਮਾਗਮ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਲਈ ਅਤਿਅੰਤ ਯਾਦਗਾਰੀ ਬਣ ਗਿਆ। ਲੋਕ ਹੁੰਮ-ਹੁਮਾ ਕੇ ਪਹੁੰਚੇ, ਜਿਨ੍ਹਾਂ ਦੇ ਚਿਹਰਿਆਂ ‘ਤੇ ਖੁਸ਼ੀ ਸਾਫ਼ ਝਲਕ ਰਹੀ ਸੀ। ਪ੍ਰੋਗਰਾਮ ਦਾ ਮੁੱਖ ਆਕਰਸ਼ਣ ਰਵਾਇਤੀ ਗਰਬਾ ਤੇ ਡਾਂਡੀਆ ਰਿਹਾ, ਜਿੱਥੇ ਸਾਰਿਆਂ ਨੇ ਰਵਾਇਤੀ ਪਹਿਰਾਵਿਆਂ ਵਿਚ ਸਜ ਕੇ ਸੰਗੀਤ ਦੀਆਂ ਧੁਨਾਂ ਅਤੇ ਢੋਲ ਦੀ ਤਾਲ ਨਾਲ ਤਾਲ ਮਿਲਾਈ। ਇਸ ਸੰਗੀਤ ਨੇ ਪੂਰੇ ਮਾਹੌਲ ਨੂੰ ਬੇਹਦ ਉਤਸ਼ਾਹਜਨਕ ਅਤੇ ਊਰਜਾਵਾਨ ਬਣਾ ਦਿੱਤਾ। ਸੱਭਿਆਚਾਰਕ ਨਾਚਾਂ ਦੇ ਨਾਲ-ਨਾਲ ਵੱਖ-ਵੱਖ ਮਨੋਰੰਜਕ ਖੇਡਾਂ ਵੀ ਕਰਵਾਈਆ ਗਈਆਂ। ਖੇਡਾਂ ਵਿਚ ਬਾਜ਼ੀ ਮਾਰਨ ਵਾਲਿਆਂ ਨੂੰ ਸਕੂਲ ਵਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਹਰਪ੍ਰੀਤ ਪੰਧੇਰ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ, ਅਜਿਹੇ ਸੱਭਿਆਚਾਰਕ ਤੇ ਰੰਗਾ-ਰੰਗ ਸਮਾਗਮ ਕੇਵਲ ਮਨੋਰੰਜਨ ਦਾ ਸਾਧਨ ਨਹੀਂ ਹਨ, ਸਗੋਂ ਇਹ ਸਾਡੇ ਅਮੀਰ ਵਿਰਸੇ, ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਨਾਲ ਜੁੜਨ ਦਾ ਸੁਨਹਿਰੀ ਮੌਕਾ ਹੁੰਦੇ ਹਨ। ਇਸ ਤਰ੍ਹਾਂ ਦੇ ਪ੍ਰੋਗਰਾਮ ਬੱਚਿਆਂ ਵਿਚ ਆਪਸੀ ਸਾਂਝ, ਟੀਮ ਭਾਵਨਾ ਅਤੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਇਸ ਸਮੂਹ ਸਟਾਫ਼, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਮਾਪਿਆਂ ਦਾ ਧੰਨਵਾਦ ਕੀਤਾ। ਅੰਤ ਵਿਚ ਸਭ ਨੇ ਇਸ ਖੁਸ਼ਗਵਾਰ ਅਤੇ ਯਾਦਗਾਰੀ ਸ਼ਾਮ ਦੇ ਪਲਾਂ ਨੂੰ ਆਪਣੇ ਕੈਮਰਿਆਂ ਵਿਚ ਕੈਦ ਕੀਤਾ ਅਤੇ ਇਹ ਰਾਤ ਸਭ ਦੇ ਦਿਲਾਂ ਵਿਚ ਅਮਿੱਤ ਛਾਪ ਛੱਡ ਗਈ।