15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਮੋਦੀ ਕਾਲਜ ਦੀ ਟੀਮ ਨੇ ਫੈਸ਼ਨ ਸ਼ੋਅ ’ਚ ਜਿੱਤਿਆ ਤੀਜਾ ਇਨਾਮ

ਪਟਿਆਲਾ, 14 ਅਕਤੂਬਰ (ਗੁਰਵਿੰਦਰ ਸਿੰਘ ਔਲਖ)- ਮੁਲਤਾਨੀ ਮੱਲ ਮੋਦੀ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਨੇ ਸੀ. ਟੀ.

ਅਜੀਤ ਡੈਸਕ 15-10-2026
ਪਟਿਆਲਾ, 14 ਅਕਤੂਬਰ (ਗੁਰਵਿੰਦਰ ਸਿੰਘ ਔਲਖ)- ਮੁਲਤਾਨੀ ਮੱਲ ਮੋਦੀ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਨੇ ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਜਲੰਧਰ ਵਿਖੇ ਕਰਵਾਏ ਅੰਤਰ-ਕਾਲਜ ਫੈਸ਼ਨ ਸ਼ੋਅ ‘ਨਵਿਆ ਕ੍ਰਿਤੀ’ ਵਿਚ ਤੀਜਾ ਇਨਾਮ ਜਿੱਤਿਆ। ਇਸ ਮੁਕਾਬਲੇ ਵਿਚ ਕਾਲਜ ਦੀ 38 ਮੈਂਬਰੀ ਟੀਮ ਨੇ ‘ਰੋਇਲ ਰੀਬੋਰਨ’ ਸਿਰਲੇਖ ਹੇਠ ਬਨਾਰਸੀ ਕੱਪੜਿਆਂ ਤੋਂ ਤਿਆਰ ਕੀਤੇ ਆਧੁਨਿਕ ਪਹਿਰਾਵਿਆਂ ਦੀ ਪੇਸ਼ਕਾਰੀ ਕੀਤੀ। ਇਸੇ ਦੌਰਾਨ ਬੀ. ਐੱਸ. ਸੀ. ਫੈਸ਼ਨ ਡਿਜ਼ਾਈਨਿੰਗ ਪਹਿਲੇ ਸਾਲ ਦੀ ਵਿਦਿਆਰਥਣ ਸਰਵਪ੍ਰੀਤ ਕੌਰ ਨੂੰ ਸ਼ਾਨਦਾਰ ਪੇਸ਼ਕਾਰੀ ਲਈ ‘ਬੈਸਟ ਮਾਡਲ’ ਚੁਣਿਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਵਿਹਾਰਕ ਤਜਰਬਾ ਹਾਸਲ ਕਰਨ ਅਤੇ ਆਪਣੀ ਸਿਰਜਣਾਤਮਕ ਪ੍ਰਤਿਭਾ ਨਿਖਾਰਨ ਦੇ ਮੌਕੇ ਦਿੰਦੇ ਹਨ। ਵਿਭਾਗ ਦੀ ਮੁਖੀ ਡਾ. ਵੀਨੂ ਜੈਨ ਨੇ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਆਪਣੇ ਵਿਚਾਰਾਂ ਨੂੰ ਪਹਿਰਾਵਿਆਂ ਦੇ ਰੂਪ ਵਿਚ ਪੇਸ਼ ਕਰਨ ਅਤੇ ਫੈਸ਼ਨ ਜਗਤ ਦੇ ਕੰਮਕਾਜ ਨੂੰ ਸਮਝਣ ਵਿਚ ਸਹਾਈ ਹੁੰਦੇ ਹਨ। ‘ਵਿਰਾਸਤ : ਸ਼ਾਹੀ ਧਾਗੇ’ ਵਿਸ਼ੇ ’ਤੇ ਆਧਾਰਿਤ ਇਸ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਪਹਿਰਾਵਿਆਂ ਦੀ ਤਿਆਰੀ, ਸਜਾਵਟ ਅਤੇ ਮੰਚ ਪਿੱਛੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਵੀ ਸੰਭਾਲੀ। ਇਸ ਕਾਰਜ ਵਿਚ ਅਧਿਆਪਕਾਂ ਅਭਿਨੀਤ ਕੌਰ, ਰਾਹੁਲ, ਰਮਿਤ, ਲਵਲੀ ਮਿੱਤਲ ਤੇ ਦੇਵਿਕਾ ਨੇ ਅਹਿਮ ਭੂਮਿਕਾ ਨਿਭਾਈ।
ਪਿਛਲੀ ਖ਼ਬਰ ਮਹਿੰਦਰਾ ਕਾਲਜ ਦੇ ਕਾਨੂੰਨ ਵਿਦਿਆਰਥੀਆਂ ਵਲੋਂ ਤਹਿਸੀਲ ਕੰਪਲੈਕਸ ਦਾ ਦੌਰਾ ਅਗਲੀ ਖ਼ਬਰ ਮਾਤਾ ਗੁਜਰੀ ਸਕੂਲ ਦੇ ਖਿਡਾਰੀਆਂ ਨੇ ਕਿਕ ਬਾਕਸਿੰਗ ’ਚ ਜਿੱਤੇ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।