14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਪੰਜਾਬ ਦਾ ਪਹਿਲਾ ‘ਸੁਰੱਖਿਅਤ ਜ਼ਿਲ੍ਹਾ’ ਬਣਿਆ ਪਠਾਨਕੋਟ, 95-95-95 ਦੇ ਤਿੰਨੋਂ ਟੀਚੇ ਕੀਤੇ ਹਾਸਿਲ

ਪਠਾਨਕੋਟ, 13 ਅਕਤੂਬਰ (ਵਿਨੋਦ)-ਜ਼ਿਲ੍ਹਾ ਪਠਾਨਕੋਟ ਨੇ ਐੱਚ. ਆਈ.

ਸਿਵਲ ਸਰਜਨ ਡਾ. ਸੁਨੀਤਾ ਸ਼ਰਮਾ ਨੂੰ ਸਿਹਤ ਮੰਤਰੀ ਬਲਵੀਰ ਸਿੰਘ ਸਨਮਾਨਿਤ ਕਰਦੇ ਹੋਏ। ਅਜੀਤ ਤਸਵੀਰ 14-10-2026
ਪਠਾਨਕੋਟ, 13 ਅਕਤੂਬਰ (ਵਿਨੋਦ)-ਜ਼ਿਲ੍ਹਾ ਪਠਾਨਕੋਟ ਨੇ ਐੱਚ.ਆਈ.ਵੀ/ਏਡਜ਼ ਦੀ ਰੋਕਥਾਮ, ਜਾਂਚ ਤੇ ਇਲਾਜ ਦੇ ਖੇਤਰ ਵਿਚ ਵੱਡੀ ਪ੍ਰਾਪਤੀ ਹਾਸਲ ਕਰਦਿਆਂ ਪੰਜਾਬ ਭਰ ’ਚ ਪਹਿਲਾ ਸੁਰੱਖਿਅਤ ਜ਼ਿਲ੍ਹਾ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਰਾਸ਼ਟਰੀ ਸਵੈ-ਇੱਛੁਕ ਖੂਨਦਾਨ ਦਿਵਸ ਮੌਕੇ ਸਿਵਲ ਸਰਜਨ ਡਾ: ਸੁਨੀਤਾ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਪਠਾਨਕੋਟ ਨੂੰ ਇਸ ਪ੍ਰਾਪਤੀ ਲਈ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਿਹਤ ਮੰਤਰੀ ਡਾ: ਬਲਬੀਰ ਸਿੰਘ ਤੇ ਐਮ.ਡੀ ਐਨ.ਐਚ.ਐਮ. ਸਾਕਸ਼ੀ ਸਾਹਨੀ ਵਲੋਂ ਪ੍ਰਦਾਨ ਕੀਤਾ ਗਿਆ।ਜ਼ਿਲ੍ਹਾ ਪਠਾਨਕੋਟ ਨੇ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ ਵਲੋਂ ਨਿਰਧਾਰਤ 95-95-95 ਦੇ ਤਿੰਨੋਂ ਟੀਚੇ ਹਾਸਲ ਕੀਤੇ ਹਨ। ਇਨ੍ਹਾਂ ਟੀਚਿਆਂ ਤਹਿਤ ਐੱਚ.ਆਈ.ਵੀ ਨਾਲ ਪੀੜਤ 95 ਫ਼ੀਸਦੀ ਲੋਕਾਂ ਦੀ ਪਹਿਚਾਣ ਕਰਨੀ, ਪਹਿਚਾਣੇ ਗਏ 95 ਫ਼ੀਸਦੀ ਮਰੀਜ਼ਾਂ ਨੂੰ ਇਲਾਜ ਨਾਲ ਜੋੜਨਾ ਤੇ ਇਲਾਜ ਅਧੀਨ 95 ਫ਼ੀਸਦੀ ਮਰੀਜ਼ਾਂ ਦੇ ਵਾਇਰਲ ਲੋਡ ਨੂੰ ਦਬਾਅ ਹੇਠ ਲਿਆਉਣਾ ਸ਼ਾਮਿਲ ਹੈ । ਇਹ ਪ੍ਰਾਪਤੀ ਜ਼ਿਲ੍ਹੇ ਵਿਚ ਸਿਹਤ ਵਿਭਾਗ ਦੇ ਵੱਖ-ਵੱਖ ਵਿੰਗਾਂ ਤੇ ਸਬੰਧਤ ਸਟਾਫ਼ ਦੇ ਸਾਂਝੇ ਯਤਨਾਂ, ਲਗਨ ਅਤੇ ਮਿਹਨਤ ਦਾ ਨਤੀਜਾ ਹੈ । ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਿਹਤ ਵਿਭਾਗ ਵਲੋਂ ਕਈ ਅਹਿਮ ਗਤੀਵਿਧੀਆਂ ਚਲਾਈਆਂ ਗਈਆਂ । ਇਨ੍ਹਾਂ ’ਚ ਇੰਡੈਕਸ ਟੈਸਟਿੰਗ, ਏਕੀਕ੍ਰਿਤ ਸਿਹਤ ਕੈਂਪ ਲਗਾਉਣਾ, ਇਲਾਜ ਤੋਂ ਦੂਰ ਹੋ ਚੁੱਕੇ ਮਰੀਜ਼ਾਂ ਦੀ ਭਾਲ ਕਰਕੇ ਉਨ੍ਹਾਂ ਨੂੰ ਮੁੜ ਇਲਾਜ ਨਾਲ ਜੋੜਨਾ ਤੇ ਵਾਇਰਲ ਲੋਡ ਟੈਸਟਿੰਗ ਕੈਂਪ ਲਗਾਉਣਾ ਸ਼ਾਮਲ ਸੀ । ਜਾਣਕਾਰੀ ਦਿੰਦਿਆਂ ਡਾ: ਸੁਨੀਤਾ ਸ਼ਰਮਾ ਸਿਵਲ ਸਰਜਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਇਸ ਮੁਹਿੰਮ ਨੂੰ ਸਫ਼ਲ ਬਣਾਉਣ ’ਚ ਸਿਵਲ ਸਰਜਨ ਦਫ਼ਤਰ, ਡੀ.ਐੱਚ-ਐੱਸ.ਐੱਮ.ਓ ਡਾ: ਸੁਨੀਲ ਚੰਦ, ਡੀ.ਟੀ.ਓ/ਡਾਕੋ ਡਾ: ਸ਼ਵੇਤਾ ਗੁਪਤਾ ਅਤੇ ਏ.ਆਰ.ਟੀ ਦੇ ਐਸ.ਐਮ.ਓ. ਡਾ: ਪਰਵਿੰਦਰ ਕੌਰ ਦਾ ਅਹਿਮ ਯੋਗਦਾਨ ਰਿਹਾ। ਇਸ ਤੋਂ ਇਲਾਵਾ ਬਲਾਕ ਪੱਧਰ ’ਤੇ ਘਰੋਟਾ ਤੋਂ ਡਾ: ਸੰਦੀਪ ਕੁਮਾਰ, ਸੁਜਾਨਪੁਰ ਤੋਂ ਡਾ: ਗੁਰਬਚਨ ਸਿੰਘ, ਨਰੋਟ ਜੈਮਲ ਸਿੰਘ ਤੋਂ ਡਾ: ਵਿਨੈ ਜਮਵਾਲ, ਬਧਾਨੀ ਤੋਂ ਡਾ: ਅਮਨਦੀਪ ਅਤੇ ਆਰ.ਐਸ.ਡੀ. ਤੋਂ ਡਾ: ਜਸਵਿੰਦਰ ਪਾਲ ਨੇ ਮਹੱਤਵਪੂਰਨ ਭੂਮਿਕਾ ਨਿਭਾਈ । ਸਿਹਤ ਵਿਭਾਗ ਦੀ ਟੀਮ ਨੇ ਇਸ ਸਫ਼ਲਤਾ ਨੂੰ ਸਾਂਝੇ ਯਤਨਾਂ ਦਾ ਨਤੀਜਾ ਦੱਸਦਿਆਂ ਭਵਿੱਖ ’ਚ ਵੀ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ ।
ਪਿਛਲੀ ਖ਼ਬਰ ਸ੍ਰੀ ਗੁਰੂ ਨਾਭਾ ਦਾਸ ਸੰਤ ਸੰਮੇਲਨ ਪ੍ਰਬੰਧਕ ਕਮੇਟੀ ਦੀ ਮੀਟਿੰਗ ਅਗਲੀ ਖ਼ਬਰ ਪਠਾਨਕੋਟ ’ਚ ਚੱਲਿਆ ਆਪ੍ਰੇਸ਼ਨ ਕਾਸੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।