11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਬੀਬੀ ਰਾਜਵੰਤ ਕੌਰ ਘੜਾਮ ਦੀ ਨਿਯੁਕਤੀ ਮਗਰੋ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਅੰਦਰ ਅੰਦਰੂਨੀ ਸਿਆਸਤ ਭਖੀ ਸਨੌਰ ਤੋਂ ਟਿਕਟ ਦੇ ਸੰਭਾਵੀ ਦਾਅਵੇਦਾਰ ਨਵੀਂ ਇੰਚਾਰਜ ਤੋਂ ਹੋਏ ਖਫਾ

ਭੁੱਨਰਹੇੜੀ, 10 ਅਕਤੂਬਰ (ਧਨਵੰਤ ਸਿੰਘ)-ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਬੀਬੀ ਰਾਜਵੰਤ ਕੌਰ ਘੜਾਮ ਨੂੰ ਹਲਕਾ ਸਨੌਰ ਦੀ ਇੰਚਾਰਜ ਨਿਯੁਕਤ ਕੀਤੇ ਜਾਣ ਤੋਂ ਬਾਅਦ ਹਲਕੇ ਦੀ ਪਾਰਟੀ ਸਿਆਸਤ ਵਿਚ ਸੰਭਾਵਿਤ ਤਬਦੀਲੀਆਂ ਬਾਰੇ ਚਰਚਾ ਸ਼ੁਰੂ ਹੋ ਗਈ ਹੈ। ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇੰਚਾਰਜ ਦੀ ਨਿਯੁਕਤੀ ਨੂੰ ਪਾਰਟੀ ਦੀਆਂ ਜਥੇਬੰਦਕ ਤਿਆਰੀਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਅਜੀਤ ਡੈਸਕ 11-10-2026
ਭੁੱਨਰਹੇੜੀ, 10 ਅਕਤੂਬਰ (ਧਨਵੰਤ ਸਿੰਘ)-ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਬੀਬੀ ਰਾਜਵੰਤ ਕੌਰ ਘੜਾਮ ਨੂੰ ਹਲਕਾ ਸਨੌਰ ਦੀ ਇੰਚਾਰਜ ਨਿਯੁਕਤ ਕੀਤੇ ਜਾਣ ਤੋਂ ਬਾਅਦ ਹਲਕੇ ਦੀ ਪਾਰਟੀ ਸਿਆਸਤ ਵਿਚ ਸੰਭਾਵਿਤ ਤਬਦੀਲੀਆਂ ਬਾਰੇ ਚਰਚਾ ਸ਼ੁਰੂ ਹੋ ਗਈ ਹੈ। ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇੰਚਾਰਜ ਦੀ ਨਿਯੁਕਤੀ ਨੂੰ ਪਾਰਟੀ ਦੀਆਂ ਜਥੇਬੰਦਕ ਤਿਆਰੀਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪਾਰਟੀ ਲਈ ਪਹਿਲਾਂ ਤੋਂ ਸਰਗਰਮ ਰਹੇ ਕੁਝ ਆਗੂਆਂ ਦੀ ਅਗਲੀ ਸਿਆਸਤ ਬਾਰੇ ਵੀ ਸਥਾਨਕ ਪੱਧਰ ’ਤੇ ਵਿਚਾਰ-ਵਟਾਂਦਰਾ ਕਰ ਰਹੇ ਹਨ। ਹਲਕੇ ਵਿਚ ਪਾਰਟੀ ਦੀਆਂ ਸਰਗਰਮੀਆਂ ਨਾਲ ਜੁੜੇ ਅਕਾਲੀ ਦਲ ਵਾਰਸ ਦੇ ਯੂਥ ਜ਼ਿਲ੍ਹਾ ਪ੍ਰਧਾਨ ਅਤੇ ਸਰਪੰਚ ਨਰਿੰਦਰ ਸਿੰਘ ਲਹਿਲਾ, ਜਿਲ੍ਹਾ ਮੀਤ ਪ੍ਰਧਾਨ ਚੇਅਰਮੈਨ ਪਰਮਜੀਤ ਸਿੰਘ ਮਹਿਮੂਦਪੁਰ ਅਤੇ ਆਈ.ਟੀ. ਵਿੰਗ ਤੋ ਪ੍ਰੋਫੈਸਰ ਸਪਨਦੀਪ ਸਿੰਘ ਜੋਗੀਪੁਰ ਦੇ ਨਾਂ ਸੰਭਾਵੀ ਟਿਕਟ ਦਾਅਵੇਦਾਰਾਂ ਵਜੋਂ ਸਥਾਨਕ ਹਲਕੇ ਵਿਚ ਰਾਬਤਾ ਕਾਇਮ ਕਰਨ ਲਈ ਸਰਗਰਮੀਆਂ ਚੱਲ ਰਹੇ ਹਨ ਨਵੀ ਬਣੀ ਇੰਚਾਰਜ ਬੀਬੀ ਰਾਜਵੰਤ ਕੌਰ ਵੀ ਪਾਰਟੀ ਲਈ ਕੰਮ ਕਰ ਰਹੇ ਹਨ। ਹਾਲਾਂਕਿ, ਇਨ੍ਹਾਂ ਆਗੂਆਂ ਦੀ ਉਮੀਦਵਾਰੀ ਜਾਂ ਪਾਰਟੀ ਵਲੋਂ ਕਿਸੇ ਅਧਿਕਾਰਤ ਫ਼ੈਸਲੇ ਦੀ ਪੁਸ਼ਟੀ ਉਪਲਬਧ ਨਹੀਂ ਹੈ। ਸੂਤਰਾਂ ਅਨੁਸਾਰ, ਇਹ ਆਗੂ ਹਲਕੇ ਤੋਂ ਵਿਧਾਨ ਸਭਾ ਚੋਣ ਲੜਨ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਨਵੀਂ ਇੰਚਾਰਜ ਦੀ ਨਿਯੁਕਤੀ ਤੋਂ ਬਾਅਦ ਰੁਖ ਕੀ ਹੋਵੇਗਾ, ਇਹ ਸਮਾਂ ਦੱਸੇਗਾ।ਸਿਆਸੀ ਹਲਕਿਆਂ ਵਿਚ ਇਹ ਚਰਚਾ ਹੈ ਕਿ ਇੰਚਾਰਜ ਦੀ ਨਿਯੁਕਤੀ ਨੂੰ ਆਉਣ ਵਾਲੀਆਂ ਚੋਣਾਂ ਲਈ ਪਾਰਟੀ ਦੀ ਸੰਭਾਵੀ ਰਣਨੀਤੀ ਨਾਲ ਜੋੜਿਆ ਜਾ ਸਕਦਾ ਹੈ। ਇਸੇ ਦੌਰਾਨ ਉਕਤ ਆਗੂਆਂ ਵਲੋਂ ਆਪਣੇ ਸਮਰਥਕਾਂ ਨਾਲ ਸਲਾਹ-ਮਸ਼ਵਰਾ ਕਰਨ ਅਤੇ ਆਪਸੀ ਤਾਲਮੇਲ ਬਾਰੇ ਵਿਚਾਰ ਕਰਨ ਰੁਝ ਗਏ ਦੱਸੇ ਜਾਂਦੇ ਹਨ। ਸੂਤਰਾਂ ਅਨੁਸਾਰ, ਇਨ੍ਹਾਂ ਆਗੂਆਂ ਵਿਚਕਾਰ ਸਾਂਝੀ ਮੀਟਿੰਗ ਦੀ ਸੰਭਾਵਨਾ ਬਾਰੇ ਵੀ ਚਰਚਾ ਹੈ। ਹਾਲਾਂਕਿ, ਕਿਸੇ ਸਾਂਝੇ ਸਿਆਸੀ ਮੰਚ, ਫ਼ੈਸਲੇ ਜਾਂ ਵੱਖਰੀ ਰਣਨੀਤੀ ਦਾ ਅਜੇ ਤੱਕ ਅਧਿਕਾਰਤ ਐਲਾਨ ਨਹੀਂ ਹੋਇਆ। ਹਲਕਾ ਸਨੌਰ ਵਿਚ ਹੁਣ ਸਿਆਸੀ ਚਰਚਾ ਦਾ ਕੇਂਦਰ ਇਹ ਹੈ, ਕਿ ਬੀਬੀ ਰਾਜਵੰਤ ਕੌਰ ਘੜਾਮ ਪਾਰਟੀ ਦੇ ਪਹਿਲਾਂ ਤੋਂ ਸਰਗਰਮ ਆਗੂਆਂ ਅਤੇ ਸੰਭਾਵੀ ਟਿਕਟ ਦਾਅਵੇਦਾਰਾਂ ਨਾਲ ਕਿਹੋ ਜਿਹਾ ਤਾਲਮੇਲ ਬਣੇਗਾ। ਨਵੀਂ ਇੰਚਾਰਜ ਲਈ ਜਥੇਬੰਦੀ ਨੂੰ ਮਜ਼ਬੂਤ ਕਰਨ ਅਤੇ ਵਰਕਰਾਂ ਨਾਲ ਸਹਿਯੋਗ ਬਣਾਉਣ ਇੱਕ ਪ੍ਰੀਖਿਆ ਬਣ ਗਈ , ਜਦਕਿ ਟਿਕਟ ਦੀ ਉਮੀਦ ਰੱਖਣ ਵਾਲੇ ਆਗੂਆਂ ਦੀ ਭੂਮਿਕਾ ਬਾਰੇ ਸਥਿਤੀ ਪਾਰਟੀ ਦੇ ਅਗਲੇ ਫ਼ੈਸਲਿਆਂ ’ਤੇ ਨਿਰਭਰ ਕਰੇਗੀ। ਆਉਣ ਵਾਲੇ ਦਿਨਾਂ ਵਿਚ ਪਾਰਟੀ ਦੀਆਂ ਜਥੇਬੰਦਕ ਸਰਗਰਮੀਆਂ ਅਤੇ ਆਗੂਆਂ ਦੀਆਂ ਮੀਟਿੰਗਾਂ ਬਾਰੇ ਮਿਲਣ ਵਾਲੀ ਅਧਿਕਾਰਤ ਜਾਣਕਾਰੀ ਨਾਲ ਸਨੌਰ ਦੀ ਸਿਆਸੀ ਦਿਸ਼ਾ ਬਾਰੇ ਹੋਰ ਸਪੱਸ਼ਟਤਾ ਹੋ ਸਕੇਗੀ।
ਪਿਛਲੀ ਖ਼ਬਰ ਪੰਜਾਬ ਪਬਲਿਕ ਸਕੂਲ ਨਾਭਾ ’ਚ ਚੱਲ ਰਹੀ 61ਵੀਂ ਆਲ ਇੰਡੀਆ ਆਈ.ਪੀ.ਐੱਸ.ਸੀ. ਅਥਲੈਟਿਕਸ ਮੀਟ ਸਮਾਪਤ ਵੈਲਹਮ ਬੁਆਏਜ਼ ਸਕੂਲ... ਅਗਲੀ ਖ਼ਬਰ ਲਵਾਰਸ ਕੁੱਤਿਆਂ ਦੀ ਭਰਮਾਰ ਕਾਰਨ ਨਾਗਰਿਕਾਂ ’ ਚ ਸਹਿਮ 11 ਵਿਅਕਤੀਆਂ ’ਤੇ ਹਮਲੇ ਮਗਰੋਂ ਤਾਂ ਪ੍ਰਸ਼ਾਸਨ ਅੱਖਾਂ ਖੋਲ੍ਹੇ :...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।