ਗਮਾਡਾ ਵਲੋਂ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਸੰਬੰਧੀ ਪਿੰਡ ਕਰਾਲਾ ਵਿਖੇ ਕੀਤੀ ਗਈ ਜਨਤਕ ਸੁਣਵਾਈ
ਸਮੂਹ ਖੇਵਟਦਾਰਾਂ ਨੇ ਜ਼ਮੀਨ ਨਾ ਦੇਣ ਦਾ ਕੀਤਾ ਐਲਾਨ
ਬਨੂੜ, 9 ਅਕਤੂਬਰ (ਭੁਪਿੰਦਰ ਸਿੰਘ)- ਐਕਵਾਇਰ ਕੀਤੀ ਜਾ ਰਹੀ ਜ਼ਮੀਨ ਲਈ ਗਮਾਡਾ ਵਲੋਂ ਪਿੰਡ ਕਰਾਲਾ ਵਿਖੇ ਜਨਤਕ ਸੁਣਵਾਈ ਕੀਤੀ ਗਈ, ਜਿਸ ਵਿਚ ਸਮੂਹ ਖੇਵਟਦਾਰਾਂ ਦੇ ਇਤਰਾਜ਼ ਮੰਗੇ ਗਏ। ਇਸ ਦੌਰਾਨ ਪਿੰਡ ਕਰਾਲਾ ਦੇ ਸਮੂਹ ਖੇਵਟਦਾਰਾ ਨੇ ਗਮਾਡਾ ਨੂੰ ਜ਼ਮੀਨ ਨਾ ਦੇਣ ਦਾ ਐਲਾਨ ਕੀਤਾ।
ਤ
ਤਹਿਸੀਲਦਾਰ ਬਨੂੜ ਨੂੰ ਲਿਖਤੀ ਇਤਰਾਜ਼ ਸੌਂਪਦੇ ਹੋਏ ਖੇਵਟਦਾਰ। ਤਸਵੀਰ : ਭੁਪਿੰਦਰ ਸਿੰਘ
10-10-2026
ਬਨੂੜ, 9 ਅਕਤੂਬਰ (ਭੁਪਿੰਦਰ ਸਿੰਘ)- ਐਕਵਾਇਰ ਕੀਤੀ ਜਾ ਰਹੀ ਜ਼ਮੀਨ ਲਈ ਗਮਾਡਾ ਵਲੋਂ ਪਿੰਡ ਕਰਾਲਾ ਵਿਖੇ ਜਨਤਕ ਸੁਣਵਾਈ ਕੀਤੀ ਗਈ, ਜਿਸ ਵਿਚ ਸਮੂਹ ਖੇਵਟਦਾਰਾਂ ਦੇ ਇਤਰਾਜ਼ ਮੰਗੇ ਗਏ। ਇਸ ਦੌਰਾਨ ਪਿੰਡ ਕਰਾਲਾ ਦੇ ਸਮੂਹ ਖੇਵਟਦਾਰਾ ਨੇ ਗਮਾਡਾ ਨੂੰ ਜ਼ਮੀਨ ਨਾ ਦੇਣ ਦਾ ਐਲਾਨ ਕੀਤਾ। ਇਸ ਮੌਕੇ ਗੱਲਬਾਤ ਕਰਦੇ ਹੋਏ ਪਿੰਡ ਕਰਾਲਾ ਦੇ ਸਰਪੰਚ ਲਖਵਿੰਦਰ ਸਿੰਘ ਲੱਖੀ, ਕਿਸਾਨ ਆਗੂ ਜਗਜੀਤ ਸਿੰਘ ਜੱਗੀ ਕਰਾਲਾ, ਗੁਰਦੀਪ ਸਿੰਘ ਸਾਬਕਾ ਸਰਪੰਚ, ਜਗਤਾਰ ਸਿੰਘ ਸੋਢੀ, ਨੰਬਰਦਾਰ ਜਸਵੰਤ ਸਿੰਘ, ਗਗਨਜੋਤ ਸਿੰਘ, ਜਤਿੰਦਰ ਸਿੰਘ, ਸਤਵਿੰਦਰ ਸਿੰਘ, ਕੁਲਬੀਰ ਸਿੰਘ, ਸੁਖਦੇਵ ਸਿੰਘ, ਵਰਿੰਦਰ ਕੁਮਾਰ ਆਦਿ ਨੇ ਦੱਸਿਆ ਕਿ ਗਮਾਡਾ ਵਲੋਂ ਉਨ੍ਹਾਂ ਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਲਈ ਗਮਾਡਾ ਵਲੋਂ ਅੱਜ ਪਿੰਡ ਵਿਚ ਜਨਤਕ ਸੁਣਵਾਈ ਰੱਖੀ ਗਈ ਸੀ, ਜਿਸ ’ਚ ਸੀਮਾ ਸ਼ਰਮਾ ਤਹਿਸੀਲਦਾਰ ਬਨੂੜ ਪਹੁੰਚੇ। ਇਸ ਦੌਰਾਨ ਪਿੰਡ ਦੇ ਸਾਰੇ ਖੇਵਟਦਾਰਾਂ ਨੇ ਇਤਰਾਜ਼ ਦਰਜ ਕਰਵਾਏ। ਸਮੂਹ ਖੇਵਟਦਾਰਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਇਸ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਬਾਰੇ ਪਹਿਲਾਂ ਵੀ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀ ਜਨਤਕ ਸੁਣਵਾਈ ਕਰਨ ਪਹੁੰਚੇ ਸਨ। ਜਿਸ ਦੌਰਾਨ ਪਿੰਡ ਵਾਸੀਆਂ ਵਲੋਂ ਜ਼ਮੀਨ ਨਾ ਦੇਣ ਦਾ ਐਲਾਨ ਕੀਤਾ ਗਿਆ ਸੀ ਅਤੇ ਅੱਜ ਫਿਰ ਪਿੰਡ ਦੇ ਸਮੂਹ ਖੇਵਟਦਾਰਾਂ ਨੇ ਸਰਬਸੰਮਤੀ ਨਾਲ ਜ਼ਮੀਨ ਨਾ ਦੇਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਖੇਵਟਦਾਰਾਂ ਵਲੋਂ ਤਹਿਸੀਲਦਾਰ ਬਨੂੜ ਨੂੰ ਇਤਰਾਜ਼ ਸੌਪੇ ਗਏ। ਇਸ ਮੌਕੇ ਪਰਮਜੀਤ ਸਿੰਘ, ਧਰਮਿੰਦਰ ਸਿੰਘ ਕਾਲਾ, ਮਨਜੀਤ ਸਿੰਘ, ਜਨਕ ਬਾਂਸਲ, ਹਾਰਦਿਕ ਬਾਂਸਲ, ਸੁਭਾਸ਼ ਚੰਦ, ਸਤੀਸ਼ ਗਰਗ, ਸੰਦੀਪ ਕੁਮਾਰ ਤੇ ਆਰ. ਕੇ. ਸ਼ਰਮਾ ਆਦਿ ਹਾਜ਼ਰ ਸਨ।