10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਭਾਸ਼ਾ ਵਿਭਾਗ ਵਲੋਂ ਸੱਤ ਸਰਵੋਤਮ ਹਿੰਦੀ ਤੇ ਉਰਦੂ ਪੁਸਤਕ ਪੁਰਸਕਾਰਾਂ ਦਾ ਐਲਾਨ

ਪਟਿਆਲਾ, 9 ਅਕਤੂਬਰ (ਗੁਰਵਿੰਦਰ ਸਿੰਘ ਔਲਖ)- ਭਾਸ਼ਾ ਵਿਭਾਗ ਪੰਜਾਬ ਵਲੋਂ ਸਾਲ 2026 ਦੇ ਸਰਵੋਤਮ ਹਿੰਦੀ ਤੇ ਉਰਦੂ ਪੁਸਤਕ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਵੱਖ-ਵੱਖ ਸਾਹਿਤਕ ਵੰਨਗੀਆਂ ਨਾਲ ਸਬੰਧਤ ਸੱਤ ਪੁਸਤਕਾਂ ਦੀ ਪੁਰਸਕਾਰਾਂ ਲਈ ਚੋਣ ਕੀਤੀ ਗਈ ਹੈ।

ਸਰਵੋਤਮ ਹਿੰਦੀ ਤੇ ਉਰਦੂ ਪੁਸਤਕ ਪੁਰਸਕਾਰਾਂ ਲਈ ਚੁਣੀਆਂ ਗਈਆਂ ਪੁਸਤਕਾਂ ਦੇ ਸਰਵਰਕ। ਅਜੀਤ ਤਸਵੀਰ 10-10-2026
ਪਟਿਆਲਾ, 9 ਅਕਤੂਬਰ (ਗੁਰਵਿੰਦਰ ਸਿੰਘ ਔਲਖ)- ਭਾਸ਼ਾ ਵਿਭਾਗ ਪੰਜਾਬ ਵਲੋਂ ਸਾਲ 2026 ਦੇ ਸਰਵੋਤਮ ਹਿੰਦੀ ਤੇ ਉਰਦੂ ਪੁਸਤਕ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਵੱਖ-ਵੱਖ ਸਾਹਿਤਕ ਵੰਨਗੀਆਂ ਨਾਲ ਸਬੰਧਤ ਸੱਤ ਪੁਸਤਕਾਂ ਦੀ ਪੁਰਸਕਾਰਾਂ ਲਈ ਚੋਣ ਕੀਤੀ ਗਈ ਹੈ। ਪੁਰਸਕਾਰ ਜੇਤੂ ਲੇਖਕਾਂ ਨੂੰ ਨਵੰਬਰ ਮਹੀਨੇ ਦੌਰਾਨ ਪੰਜਾਬੀ ਮਾਹ ਦੇ ਰਾਜ ਪੱਧਰੀ ਸਮਾਪਨ ਸਮਾਗਮ ਮੌਕੇ ਭਾਸ਼ਾ ਭਵਨ, ਪਟਿਆਲਾ ਵਿਖੇ ਸਨਮਾਨਿਤ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਇਨ੍ਹਾਂ ਪੁਰਸਕਾਰਾਂ ਲਈ ਸਾਲ 2025 ਦੌਰਾਨ ਪ੍ਰਕਾਸ਼ਿਤ ਹਿੰਦੀ ਤੇ ਉਰਦੂ ਦੀਆਂ ਪੁਸਤਕਾਂ ਦੀ ਮੰਗ ਕੀਤੀ ਗਈ ਸੀ। ਵੱਖ-ਵੱਖ ਖੇਤਰਾਂ ਦੇ ਵਿਦਵਾਨਾਂ ਅਤੇ ਵਿਸ਼ਾ ਮਾਹਿਰਾਂ ਵੱਲੋਂ ਪੁਸਤਕਾਂ ਦਾ ਮੁਲਾਂਕਣ ਕਰਨ ਉਪਰੰਤ ਸਰਵੋਤਮ ਪੁਸਤਕਾਂ ਦੀ ਚੋਣ ਕੀਤੀ ਗਈ ਹੈ। ਹਰੇਕ ਪੁਰਸਕਾਰ ਜੇਤੂ ਨੂੰ 31 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਤੋਂ ਇਲਾਵਾ ਦੋਸ਼ਾਲਾ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਜਾਵੇਗਾ। ਐਲਾਨੇ ਗਏ ਨਤੀਜਿਆਂ ਅਨੁਸਾਰ ਸਰਵੋਤਮ ਹਿੰਦੀ ਪੁਸਤਕ ਪੁਰਸਕਾਰਾਂ ਦੀ ਗਲਪ ਵੰਨਗੀ ਤਹਿਤ ਸੁਦਰਸ਼ਨ ਪੁਰਸਕਾਰ ਸੁਰੇਸ਼ ਹੰਸ ਦੀ ਪੁਸਤਕ ‘ਕਸਤੂਰੀ ਕੁੰਡਲ’ ਨੂੰ ਦਿੱਤਾ ਜਾਵੇਗਾ। ਆਲੋਚਨਾ, ਸੰਪਾਦਨ, ਗਿਆਨ ਅਤੇ ਖੋਜ ਦੀ ਵੰਨਗੀ ਵਿੱਚ ਇੰਦਰਨਾਥ ਮਦਾਨ ਪੁਰਸਕਾਰ ਡਾ. ਰਾਕੇਸ਼ ਪ੍ਰੇਮ ਦੀ ਪੁਸਤਕ ‘ਕਥਾਸ਼ਿਲਪੀ ਪ੍ਰੇਮਚੰਦ’ ਨੂੰ ਮਿਲੇਗਾ। ਇਸੇ ਤਰ੍ਹਾਂ ਬਾਲ ਸਾਹਿਤ ਲਈ ਬਾਬਾ ਫਤਹਿ ਸਿੰਘ ਪੁਰਸਕਾਰ ਡਾ. ਪੂਨਮ ਗੁਪਤਾ ਦੀ ਪੁਸਤਕ ‘ਨੰਨ੍ਹੇ ਕਦਮ ਬੜੀ ਬਾਤੇਂ’ ਅਤੇ ਇਕਾਂਗੀ ਤੇ ਨਾਟਕ ਦੀ ਵੰਨਗੀ ਵਿੱਚ ਮੋਹਨ ਰਾਕੇਸ਼ ਪੁਰਸਕਾਰ ਪ੍ਰੋ. ਕਸ਼ਮੀਰ ਲੂਨਾ ਦੀ ਪੁਸਤਕ ‘ਜਨਕ’ ਨੂੰ ਪ੍ਰਦਾਨ ਕੀਤਾ ਜਾਵੇਗਾ। ਉਰਦੂ ਪੁਸਤਕ ਪੁਰਸਕਾਰਾਂ ਤਹਿਤ ਆਲੋਚਨਾ ਦੀ ਵੰਨਗੀ ਵਿੱਚ ਹਾਫ਼ਿਜ਼ ਮਹਿਮੂਦ ਸ਼ੀਰਾਨੀ ਪੁਰਸਕਾਰ ਡਾ. ਸਾਲਿਕ ਜਮੀਲ ਬਰਾੜ ਦੀ ਪੁਸਤਕ ‘ਉਰਦੂ ਮੇਂ ਅਦਬ-ਏ ਅਤਲਾਫ਼ ਕਾ ਮੰਜ਼ਰ-ਪਸ਼ੇ ਮੰਜ਼ਰ’ ਨੂੰ ਦਿੱਤਾ ਜਾਵੇਗਾ। ਸ਼ਾਇਰੀ ਲਈ ਸਾਹਿਰ ਲੁਧਿਆਣਵੀ ਪੁਰਸਕਾਰ ਹਰਭਜਨ ਸਿੰਘ ਤਸੱਵਰ ਦੀ ਪੁਸਤਕ ‘ਮਨ ਕੀਸਤਮ ਮਨ ਨੀਸਤਮ’ ਅਤੇ ਵਾਰਤਕ ਲਈ ਕਨ੍ਹਈਆ ਲਾਲ ਪੁਰਸਕਾਰ ਮਲਕੀਤ ਸਿੰਘ ਮਛਾਣਾ ਦੀ ਪੁਸਤਕ ‘ਚੁਟਕੀਆਂ’ ਨੂੰ ਪ੍ਰਦਾਨ ਕੀਤਾ ਜਾਵੇਗਾ। ਜਸਵੰਤ ਸਿੰਘ ਜ਼ਫ਼ਰ ਨੇ ਪੁਰਸਕਾਰ ਜੇਤੂ ਲੇਖਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਹਿਤਕ ਰਚਨਾਵਾਂ ਭਾਸ਼ਾਵਾਂ ਦੇ ਵਿਕਾਸ ਅਤੇ ਸਾਹਿਤਕ ਵਿਰਸੇ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਲੇਖਕਾਂ ਨੂੰ ਭਾਸ਼ਾਵਾਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਇਸੇ ਤਰ੍ਹਾਂ ਨਿਰੰਤਰ ਯਤਨਸ਼ੀਲ ਰਹਿਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਅਨਾਜ ਮੰਡੀ ਦੁੱਧਨ ਸਾਧਾਂ ਦੇ ਆੜ੍ਹਤੀਆਂ ਵਲੋਂ ਚੌਧਰੀ ਨਿਰਮਲ ਭੱਟੀਆਂ ਦਾ ਸਵਾਗਤ ਅਗਲੀ ਖ਼ਬਰ ਬੀਬੀ ਵਨਿੰਦਰ ਕੌਰ ਲੂੰਬਾ ਨੇ ਸੁਖਜਿੰਦਰ ਸਿੰਘ ਰਾਜੂ ਕੁਲਾਰਾਂ ਦੇ ਗ੍ਰਹਿ ਵਿਖੇ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।