08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਰਿਪਬਲੀਕਨ ਪਾਰਟੀ ਆਫ਼ ਇੰਡੀਆ ਅਠਾਵਲੇ ਦੇ ਆਗੂ ਬਲਜਿੰਦਰ ਸਿੰਘ ਦੇ ਹੱਕ ’ਚ ਆਏ

ਸਨੌਰ, 7 ਅਕਤੂਬਰ (ਸੋਖਲ)- ਰਿਪਬਲੀਕਨ ਪਾਰਟੀ ਆਫ਼ ਇੰਡੀਆ ਅਠਾਵਲੇ ਪਟਿਆਲਾ ਦੀ ਸਮੁੱਚੀ ਟੀਮ ਬਲਜਿੰਦਰ ਸਿੰਘ (ਪਠਾਨਕੋਟ) ਸੁਜਾਨਪੁਰ ਤੋਂ ਜਿਨ੍ਹਾਂ ਨੂੰ ਸਾਉਦੀ ਅਰਬ ’ਚ ਝੂਠੇ ਨਸ਼ੇ ਦੇ ਕੇਸ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ, ਉਸ ਸੰਬੰਧੀ ਰਿਪਬਲੀਕਨ ਪਾਰਟੀ ਆਫ਼ ਇੰਡੀਆ (ਆਰ. ਪੀ.

ਅਜੀਤ ਡੈਸਕ 08-10-2026
ਸਨੌਰ, 7 ਅਕਤੂਬਰ (ਸੋਖਲ)- ਰਿਪਬਲੀਕਨ ਪਾਰਟੀ ਆਫ਼ ਇੰਡੀਆ ਅਠਾਵਲੇ ਪਟਿਆਲਾ ਦੀ ਸਮੁੱਚੀ ਟੀਮ ਬਲਜਿੰਦਰ ਸਿੰਘ (ਪਠਾਨਕੋਟ) ਸੁਜਾਨਪੁਰ ਤੋਂ ਜਿਨ੍ਹਾਂ ਨੂੰ ਸਾਉਦੀ ਅਰਬ ’ਚ ਝੂਠੇ ਨਸ਼ੇ ਦੇ ਕੇਸ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ, ਉਸ ਸੰਬੰਧੀ ਰਿਪਬਲੀਕਨ ਪਾਰਟੀ ਆਫ਼ ਇੰਡੀਆ (ਆਰ.ਪੀ.ਆਈ.) ਅਠਾਵਲੇ ਦੇ ਆਗੂਆਂ ਵਲੋਂ ਬਲਜਿੰਦਰ ਸਿੰਘ ਦੇ ਪਰਿਵਾਰ ਨੂੰ ਲੈ ਕੇ ਕੇਂਦਰੀ ਮੰਤਰੀ ਡਾ. ਰਾਮਦਾਸ ਅਠਾਵਲੇ ਨਾਲ ਮੁਲਾਕਾਤ ਕੀਤੀ ਗਈ। ਪੂਰੇ ਕੇਸ ਤੋਂ ਜਾਣੂ ਕਰਵਾਕੇ ਭਾਰਤ ਸਰਕਾਰ ਨੂੰ ਦਖਲ ਦੇਣ ਦੀ ਅਪੀਲ ਕੀਤੀ ਗਈ ਤਾਂ ਜ਼ੋ ਬਲਜਿੰਦਰ ਸਿੰਘ ਨੂੰ ਇਨਸਾਫ ਦਿਵਾਇਆ ਜਾਵੇ ਤੇ ਉਸ ਨੂੰ ਪੰਜਾਬ ਵਾਪਸ ਲਿਆਂਦਾ ਜਾਵੇ। ਇਸ ਸੰਬੰਧੀ ਡਾ. ਰਾਮਦਾਸ ਅਠਾਵਲੇ ਨੇ ਕਿਹਾ ਕਿ ਉਹ ਬਹੁਤ ਜਲਦ ਇਸ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਧਿਆਨ ’ਚ ਲਿਆਂਦਾ ਜਾਵੇਗਾ ਤੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ। ਇਸ ਮੌਕੇ ਮੰਗਲ ਸਿੰਘ ਰੰਗਰੇਟਾ, ਗੁਰਦੀਪ ਸਿੰਘ, ਗੁਰਵਿੰਦਰ ਸਿੰਘ, ਬਿੰਦਰ ਸ਼ਰਮਾ, ਰਿੰਕੂ ਸਿੰਘ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਸਾਬਕਾ ਵਿਧਾਇਕ ਚੰਦੂਮਾਜਰਾ ਨੇ ਬਲਬੇੜਾ ਮੰਡੀ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਪ੍ਰਗਟ ਸਿੰਘ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ- ਭੱਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।