08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਸਰਕਾਰ ਹੀ ਸਭ ਵਰਗਾਂ ਦੀ ਸਾਂਝੀ ਸਰਕਾਰ ਹੋਵੇਗੀ- ਰਾਜਿੰਦਰ ਸਿੰਘ

ਸਮਾਣਾ, 7 ਅਕਤੂਬਰ (ਸਾਹਿਬ ਸਿੰਘ)-‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀਆਂ ਵਿਧਾਨ ਸਭਾ ਹਲਕਾ ਸਮਾਣਾ ਵਿਚ ਭਾਈ ਰਾਜਿੰਦਰ ਸਿੰਘ ਫ਼ਤਹਿਗੜ੍ਹ ਛੰਨਾ ਦੀ ਅਗਵਾਈ ਵਿਚ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਭਾਈ ਛੰਨਾਂ ਨੇ ਕਰੀਬ ਇਕ ਦਰਜਨ ਪਿੰਡਾਂ ਵਿਚ ਪਾਰਟੀ ਦੀ ਪੰਜਾਬ ਪੱਖੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ।

ਅਜੀਤ ਡੈਸਕ 08-10-2026
ਸਮਾਣਾ, 7 ਅਕਤੂਬਰ (ਸਾਹਿਬ ਸਿੰਘ)-‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀਆਂ ਵਿਧਾਨ ਸਭਾ ਹਲਕਾ ਸਮਾਣਾ ਵਿਚ ਭਾਈ ਰਾਜਿੰਦਰ ਸਿੰਘ ਫ਼ਤਹਿਗੜ੍ਹ ਛੰਨਾ ਦੀ ਅਗਵਾਈ ਵਿਚ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਭਾਈ ਛੰਨਾਂ ਨੇ ਕਰੀਬ ਇਕ ਦਰਜਨ ਪਿੰਡਾਂ ਵਿਚ ਪਾਰਟੀ ਦੀ ਪੰਜਾਬ ਪੱਖੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ। ਵੱਖ-ਵੱਖ ਪਿੰਡਾਂ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣ ਦਾ ਭਰੋਸਾ ਦਿੱਤਾ। ਵੱਖ-ਵੱਖ ਇਕੱਠਾਂ ਵਿਚ ਭਾਈ ਰਾਜਿੰਦਰ ਸਿੰਘ ਫ਼ਤਹਿਗੜ੍ਹ ਛੰਨਾਂ ਨੇ ਆਖਿਆ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰ ਤੋਂ ਦੁਖੀ ਹੋ ਕੇ ਪੰਜਾਬ ਦੇ ਲੋਕਾਂ ਨੇ ਵੱਡੀਆਂ ਉਮੀਦਾਂ ਨਾਲ ਆਮ ਆਦਮੀ ਪਾਰਟੀ ਨੂੰ ਚੁਣਿਆ ਸੀ ਪਰ ਇਹ ਪਾਰਟੀ ਨੇ ਪੰਜਾਬ ਦੇ ਹਰੇਕ ਵਰਗ ਨੂੰ ਲੁੱਟਿਆ ਤੇ ਕੁੱਟਿਆ ਹੈ। ਪੰਜਾਬ ਦੇ ਨੌਜਵਾਨ ਰੁਜ਼ਗਾਰ ਮੰਗ ਰਹੇ ਹਨ ਪਰ ਮੌਜੂਦਾ ਸਰਕਾਰ ਨੇ ਆਪਣੀਆਂ ‘ਬੋਦੀਆਂ’ ਹੋਰ ਰਾਜਾਂ ਦੇ ਲੋਕਾਂ ਨੂੰ ਫੜਾਈਆਂ ਹੋਈਆਂ ਹਨ। ਪੰਜਾਬ ਦੇ ਲੋਕਾਂ ਦੀ ਖ਼ੂਨ-ਪਸੀਨੇ ਦੀ ਕਮਾਈ ਦਿੱਲੀ, ਯੂ.ਪੀ. ਤੇ ਗੁਜਰਾਤ ਦੇ ਲੋਕ ਖਾ ਰਹੇ ਹਨ। ਆਪ ਦੇ 94 ਵਿਧਾਇਕਾਂ ਦੀ ਜ਼ਮੀਰ ਮਰ ਚੁੱਕੀ ਹੈ। ਪੰਜਾਬ ਦੇ ਅਣਖੀ ਲੋਕ ਕਦੇ ਵੀ ਬਾਹਰਲੇ ਬੰਦਿਆਂ ਨੂੰ ਬਰਦਾਸ਼ਤ ਨਹੀਂ ਕਰਨਗੇ। ਭਾਈ ਫਤਹਿਗੜ੍ਹ ਛੰਨਾਂ ਦਾ ਹਰੇਕ ਪਿੰਡਾਂ ਵਿਚ ਭਰਵਾਂ ਸਵਾਗਤ ਹੋਇਆ।
ਪਿਛਲੀ ਖ਼ਬਰ ਪੀ. ਐਸ. ਪੀ. ਸੀ. ਐਲ. ਦੇ ਮੁਅੱਤਲ ਇੰਜੀਨੀਅਰ ਮਨਦੀਪ ਸਿੰਘ ਮਾਮਲੇ ’ਤੇ ਭੜਕੀ ਪੀ.ਐਸ.ਈ.ਬੀ. ਇੰਜੀ. ਐਸੋਸੀਏਸ਼ਨ ਵਿਭਾਗੀ... ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਿਖੇ ਵਿਰਾਸਤੀ ਵਿੱਦਿਅਕ ਪ੍ਰਣਾਲੀ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।