07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਝਿੰਜਰ ਨੇ ਘਨੌਰ ’ਚ ਅਕਾਲੀ ਦਲ ਦੀ ਘਰ-ਘਰ ਮੁਹਿੰਮ ਦੀ ਕੀਤੀ ਅਗਵਾਈ

ਘਨੌਰ, 6 ਅਕਤੂਬਰ (ਸਰਦਾਰਾ ਸਿੰਘ ਲਾਛੜੂ)- ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਹਲਕਾ ਘਨੌਰ ਦੇ ਇੰਚਾਰਜ ਸਰਬਜੀਤ ਸਿੰਘ ਝਿੰਜਰ ਨੇ ਮੰਗਲਵਾਰ ਨੂੰ ਘਨੌਰ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਜ਼ਮੀਨੀ ਪੱਧਰ ਦੀ ਘਰ-ਘਰ ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਪਾਰਟੀ ਦੀ ਸੂਬਾ-ਵਿਆਪੀ ਲੋਕ ਸਲਾਹ-ਮਸ਼ਵਰਾ ਮੁਹਿੰਮ ਦਾ ਇਕ ਅਹਿਮ ਪੜਾਅ ਹੈ।

ਅਜੀਤ ਡੈਸਕ 07-10-2026
ਘਨੌਰ, 6 ਅਕਤੂਬਰ (ਸਰਦਾਰਾ ਸਿੰਘ ਲਾਛੜੂ)- ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਹਲਕਾ ਘਨੌਰ ਦੇ ਇੰਚਾਰਜ ਸਰਬਜੀਤ ਸਿੰਘ ਝਿੰਜਰ ਨੇ ਮੰਗਲਵਾਰ ਨੂੰ ਘਨੌਰ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਜ਼ਮੀਨੀ ਪੱਧਰ ਦੀ ਘਰ-ਘਰ ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਪਾਰਟੀ ਦੀ ਸੂਬਾ-ਵਿਆਪੀ ਲੋਕ ਸਲਾਹ-ਮਸ਼ਵਰਾ ਮੁਹਿੰਮ ਦਾ ਇਕ ਅਹਿਮ ਪੜਾਅ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਇਸ ਮੁਹਿੰਮ ਤਹਿਤ ਯੂਥ ਅਕਾਲੀ ਦਲ ਦੇ ਆਗੂ ਅਤੇ ਪਾਰਟੀ ਵਰਕਰ ਪਿੰਡਾਂ ਵਿਚ ਘਰ-ਘਰ ਜਾ ਕੇ “ਪੰਜਾਬ ਮੰਗਦਾ ਹਿਸਾਬ, ਦੇਣਾ ਪਵੇਗਾ ਜਵਾਬ” ਸਿਰਲੇਖ ਵਾਲੇ ਸਰਵੇਖਣ ਫਾਰਮਾਂ ਰਾਹੀਂ ਲੋਕਾਂ ਦੀ ਰਾਇ ਇਕੱਤਰ ਕਰ ਰਹੇ ਹਨ। ਇਸ ਤੋਂ ਬਾਅਦ 10 ਨਵੰਬਰ ਤੋਂ ਸੂਬਾ-ਵਿਆਪੀ ਬੱਸ ਯਾਤਰਾ ਸ਼ੁਰੂ ਹੋਵੇਗੀ। ਘਨੌਰ ਵਿਚ ਲੋਕਾਂ ਵਲੋਂ ਮਿਲੇ ਭਰਵੇਂ ਹੁੰਗਾਰੇ ਤੋਂ ਉਤਸ਼ਾਹਿਤ ਝਿੰਜਰ ਨੇ ਭਰੋਸਾ ਦਿੱਤਾ ਕਿ ਹਰ ਸੁਝਾਅ ਪੰਜਾਬ ਦੇ ਮੁੜ-ਉਥਾਨ ਲਈ ਅਕਾਲੀ ਦਲ ਦੇ ਰੋਡਮੈਪ ਦੀ ਬੁਨਿਆਦ ਬਣੇਗਾ। ਇਸ ਮੌਕੇ ਸਥਾਨਕ ਯੂਥ ਅਕਾਲੀ ਦਲ ਦੇ ਅਹੁਦੇਦਾਰ ਤੇ ਪਾਰਟੀ ਵਰਕਰ ਝਿੰਜਰ ਦੇ ਨਾਲ ਸਨ, ਜਿਨ੍ਹਾਂ ਨੇ ਘਰ-ਘਰ ਜਾ ਕੇ ਮੁਹਿੰਮ ਸਮੱਗਰੀ ਵੰਡੀ ਤੇ ਵੋਟਰਾਂ ਦੀ ਫੀਡਬੈਕ ਦਰਜ ਕੀਤੀ।
ਪਿਛਲੀ ਖ਼ਬਰ ਖੰਡਾ ਚੌਕ ’ਚ ਕੰਟਰੈਕਟ ਅਧਿਆਪਕਾਂ ਵਲੋਂ ਸਰਕਾਰ ਖ਼ਿਲਾਫ਼ ਕੀਤਾ ਰੋਸ ਮੁਜ਼ਾਹਰਾ ਅਗਲੀ ਖ਼ਬਰ ਪ੍ਰਧਾਨ ਪਰਗਟ ਸਿੰਘ ਦੀ ਅਗਵਾਈ ’ਚ ਕਾਂਗਰਸ ਹਰ ਮੋਰਚੇ ’ਤੇ ਲੜੇਗੀ- ਅਭਿਨਵ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।