ਖ਼ਾਲਸਾ ਕਾਲਜ ਪਟਿਆਲਾ ਵਿਖੇ ਲਾਈਫ ਸਕਿੱਲਜ਼ ਵਿਸ਼ੇ ’ਤੇ ਸੈਮੀਨਾਰ ਕਰਵਾਇਆ
ਪਟਿਆਲਾ, 6 ਅਕਤੂਬਰ (ਗੁਰਵਿੰਦਰ ਸਿੰਘ ਔਲਖ)- ਖ਼ਲਸਾ ਕਾਲਜ ਪਟਿਆਲਾ ਦੇ ਪੋਸਟਗ੍ਰੈਜੂਏਟ ਅੰਗਰੇਜ਼ੀ ਅਤੇ ਵਿਦੇਸ਼ੀ ਭਾਸ਼ਾਵਾਂ ਵਿਭਾਗ ਵਲੋਂ ਅੰਗਰੇਜ਼ੀ ਲਿਟਰੇਰੀ ਸੁਸਾਇਟੀ ਅਤੇ ‘ਬ੍ਰੇਵ ਹਾਰਟਸ’ ਦੇ ਗਠਨ ਸੰਬੰਧੀ ਮੀਟਿੰਗ ਕਰਵਾਈ ਗਈ। ਇਸ ਉਪਰੰਤ ਲਾਈਫ ਸਕਿੱਲਜ਼ ਵਿਸ਼ੇ ’ਤੇ ਪ੍ਰਭਾਵਸ਼ਾਲੀ ਸੈਮੀਨਾਰ ਕਰਵਾਇਆ ਗਿਆ।
ਪਟਿਆਲਾ, 6 ਅਕਤੂਬਰ (ਗੁਰਵਿੰਦਰ ਸਿੰਘ ਔਲਖ)- ਖ਼ਲਸਾ ਕਾਲਜ ਪਟਿਆਲਾ ਦੇ ਪੋਸਟਗ੍ਰੈਜੂਏਟ ਅੰਗਰੇਜ਼ੀ ਅਤੇ ਵਿਦੇਸ਼ੀ ਭਾਸ਼ਾਵਾਂ ਵਿਭਾਗ ਵਲੋਂ ਅੰਗਰੇਜ਼ੀ ਲਿਟਰੇਰੀ ਸੁਸਾਇਟੀ ਅਤੇ ‘ਬ੍ਰੇਵ ਹਾਰਟਸ’ ਦੇ ਗਠਨ ਸੰਬੰਧੀ ਮੀਟਿੰਗ ਕਰਵਾਈ ਗਈ। ਇਸ ਉਪਰੰਤ ਲਾਈਫ ਸਕਿੱਲਜ਼ ਵਿਸ਼ੇ ’ਤੇ ਪ੍ਰਭਾਵਸ਼ਾਲੀ ਸੈਮੀਨਾਰ ਕਰਵਾਇਆ ਗਿਆ। ਸਮਾਗਮ ਵਿਚ ਵਿਭਾਗ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਸਮਾਗਮ ਦੇ ਪਹਿਲੇ ਪੜਾਅ ਦੌਰਾਨ ਵਿਦਿਆਰਥੀਆਂ ਵਿਚ ਰਚਨਾਤਮਕਤਾ, ਅਗਵਾਈ ਦੀ ਭਾਵਨਾ ਅਤੇ ਸਮਾਜਿਕ ਚੇਤਨਾ ਪੈਦਾ ਕਰਨ ਦੇ ਉਦੇਸ਼ ਨਾਲ ਦੋਵਾਂ ਸੁਸਾਇਟੀਆਂ ਦੇ ਨਵੇਂ ਅਹੁਦੇਦਾਰਾਂ ਤੇ ਮੈਂਬਰਾਂ ਦੀ ਰਸਮੀ ਚੋਣ ਕੀਤੀ ਗਈ। ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਵਿਆਪਕ ਅਧਿਐਨ ਕਰਨ ਅਤੇ ਪੁਸਤਕਾਂ ਪੜ੍ਹਨ ਦੀ ਆਦਤ ਪਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਨ੍ਹਾਂ ਦੀ ਬੌਧਿਕ ਦ੍ਰਿਸ਼ਟੀ ਹੋਰ ਵਿਸ਼ਾਲ ਹੋ ਸਕੇ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਵਿਭਾਗ ਦੀਆਂ ਵਿਦਿਆਰਥਣਾਂ ਯਸ਼ਮੀਤ ਕੌਰ ਅਤੇ ਅਰਸ਼ਨੂਰ ਕੌਰ ਨੇ ਸੁਚੱਜੇ ਢੰਗ ਨਾਲ ਨਿਭਾਈ। ਇਸ ਤੋਂ ਬਾਅਦ ਲਾਈਫ ਸਕਿੱਲਜ਼ ਵਿਸ਼ੇ ’ਤੇ ਕਰਵਾਏ ਗਏ ਸੈਮੀਨਾਰ ਵਿਚ ਦੋ ਵਿਚਾਰ-ਵਟਾਂਦਰਾ ਸੈਸ਼ਨ ਹੋਏ। ਪਹਿਲੇ ਸੈਸ਼ਨ ਵਿਚ ਵਿਭਾਗ ਦੀ ਮੁਖੀ ਡਾ. ਜਸਪ੍ਰੀਤ ਕੌਰ ਨੇ ‘ਵੱਟ ਮੇਕਸ ਲਾਈਫ ਵਰਥ ਲਿਵਿੰਗ’ ਵਿਸ਼ੇ ’ਤੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਾਡਾ ਨਜ਼ਰੀਆ ਹੀ ਸਾਡੀਆਂ ਭਾਵਨਾਵਾਂ ਅਤੇ ਫ਼ੈਸਲਿਆਂ ਨੂੰ ਦਿਸ਼ਾ ਦਿੰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਨਕਾਰਾਤਮਕਤਾ ਤੋਂ ਦੂਰ ਰਹਿ ਕੇ ਸਕਾਰਾਤਮਕ ਸੋਚ ਅਤੇ ਭਾਵਨਾਤਮਕ ਸੰਤੁਲਨ ਅਪਣਾਉਣ ਦਾ ਸੁਨੇਹਾ ਦਿੱਤਾ। ਦੂਜੇ ਸੈਸ਼ਨ ਵਿਚ ਪ੍ਰੋ. ਪਵਨਪ੍ਰੀਤ ਕੌਰ ਨੇ ਸਮਾਂ ਪ੍ਰਬੰਧਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਹੀ ਸਮਾਂ ਪ੍ਰਬੰਧਨ ਤਣਾਅ-ਮੁਕਤ ਜੀਵਨ ਅਤੇ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਲਈ ਬੇਹਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਵਿਚ ਅਗਵਾਈ ਦੇ ਗੁਣ, ਸਾਹਿਤਕ ਰੁਚੀ ਅਤੇ ਜੀਵਨ ਜਿਊਣ ਦੀ ਕਲਾ ਵਿਕਸਿਤ ਕਰਨ ਵਿਚ ਸਹਾਇਕ ਸਾਬਤ ਹੁੰਦੇ ਹਨ।