03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਧਰਮ ਤੇ ਸੱਭਿਆਚਾਰ ਦੇ ਕੰਮ ’ਚ ਮਿਹਨਤੀ ਹੋਣਾ ਸਾਡਾ ਫ਼ਰਜ਼ ਹੈ- ਗੋਪਾਲ ਕ੍ਰਿਸ਼ਨ ਬਾਂਸਲ

ਮੰਡੀ ਗੋਬਿੰਦਗੜ੍ਹ, 2 ਅਕਤੂਬਰ (ਇਕਬਾਲਦੀਪ ਸੰਧੂ)-ਵਿਸ਼ਵ ਹਿੰਦੂ ਪ੍ਰੀਸ਼ਦ ਮੰਡੀ ਗੋਬਿੰਦਗੜ੍ਹ ਨੇ ਮੋਤੀਆ ਖ਼ਾਨ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੈਂਬਰ ਕਪਿਲ ਬਾਂਸਲ ਦੇ ਦਫ਼ਤਰ ਵਿਚ ਇਕ ਮੀਟਿੰਗ ਕੀਤੀ। ਮੀਟਿੰਗ ਦੇ ਉਦੇਸ਼ ਬਾਰੇ ਦੱਸਦਿਆਂ ਪ੍ਰਧਾਨ ਗੋਪਾਲ ਕ੍ਰਿਸ਼ਨ ਬਾਂਸਲ ਨੇ ਕਿਹਾ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਮੰਡੀ ਗੋਬਿੰਦਗੜ੍ਹ ਕੁਝ ਸਕੂਲਾਂ ਵਿਚ ਬੱਚਿਆਂ ਨੂੰ ਹਨੂਮਾਨ ਚਾਲੀਸਾ ਦੀਆਂ 1200 ਕਿਤਾਬਾਂ ਵੰਡ ਰਹੀ ਹੈ ਤੇ ਕੁਝ ਸਮੇਂ ਬਾਅਦ ਹਨੂਮਾਨ ਚਾਲੀਸਾ ਵਿਚ ਲਿਖੀਆਂ ਲਾਈਨਾਂ ’ਤੇ ਆਧਾਰਿਤ ਇਕ ਕੁਇਜ਼ ਕਰਵਾਏਗੀ।

ਅਜੀਤ ਡੈਸਕ 03-10-2026
ਮੰਡੀ ਗੋਬਿੰਦਗੜ੍ਹ, 2 ਅਕਤੂਬਰ (ਇਕਬਾਲਦੀਪ ਸੰਧੂ)-ਵਿਸ਼ਵ ਹਿੰਦੂ ਪ੍ਰੀਸ਼ਦ ਮੰਡੀ ਗੋਬਿੰਦਗੜ੍ਹ ਨੇ ਮੋਤੀਆ ਖ਼ਾਨ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੈਂਬਰ ਕਪਿਲ ਬਾਂਸਲ ਦੇ ਦਫ਼ਤਰ ਵਿਚ ਇਕ ਮੀਟਿੰਗ ਕੀਤੀ। ਮੀਟਿੰਗ ਦੇ ਉਦੇਸ਼ ਬਾਰੇ ਦੱਸਦਿਆਂ ਪ੍ਰਧਾਨ ਗੋਪਾਲ ਕ੍ਰਿਸ਼ਨ ਬਾਂਸਲ ਨੇ ਕਿਹਾ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਮੰਡੀ ਗੋਬਿੰਦਗੜ੍ਹ ਕੁਝ ਸਕੂਲਾਂ ਵਿਚ ਬੱਚਿਆਂ ਨੂੰ ਹਨੂਮਾਨ ਚਾਲੀਸਾ ਦੀਆਂ 1200 ਕਿਤਾਬਾਂ ਵੰਡ ਰਹੀ ਹੈ ਤੇ ਕੁਝ ਸਮੇਂ ਬਾਅਦ ਹਨੂਮਾਨ ਚਾਲੀਸਾ ਵਿਚ ਲਿਖੀਆਂ ਲਾਈਨਾਂ ’ਤੇ ਆਧਾਰਿਤ ਇਕ ਕੁਇਜ਼ ਕਰਵਾਏਗੀ। ਉਨ੍ਹਾਂ ਕਿਹਾ ਕਿ ਹਨੂਮਾਨ ਚਾਲੀਸਾ ਕੁਇਜ਼ ਬੱਚਿਆਂ ਵਿਚ ਧਰਮ ਪ੍ਰਤੀ ਜਾਗਰੂਕਤਾ ਵਧਾਉਂਦਾ ਹੈ ਅਤੇ ਚੰਗੇ ਮੁੱਲ ਪ੍ਰਦਾਨ ਕਰਦਾ ਹੈ। ਇਸ ਦਾ ਉਦੇਸ਼ ਬੱਚਿਆਂ ਨੂੰ ਧਰਮ ਨਾਲ ਜੋੜਨਾ ਵੀ ਹੈ ਤਾਂ ਜੋ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਧਾਰਮਿਕ ਕਾਰਜਾਂ ਵਿਚ ਆਪਣਾ ਯੋਗਦਾਨ ਪਾ ਸਕਣ। ਦਿਨੇਸ਼ ਗੁਪਤਾ ਨੂੰ ਪ੍ਰੋਜੈਕਟ ਇੰਚਾਰਜ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਨਾਲ ਧਾਰਮਿਕ ਪਰਿਵਰਤਨ ਨੂੰ ਵੀ ਰੋਕਿਆ ਜਾਵੇਗਾ, ਜਿਨ੍ਹਾਂ ਸਕੂਲਾਂ ਵਿਚ ਕਿਤਾਬਾਂ ਵੰਡੀਆਂ ਜਾਣਗੀਆਂ, ਉਨ੍ਹਾਂ ਵਿਚ ਸੰਤ ਆਸ਼ਰਮ, ਲਾਇਨਜ਼ ਮਾਡਲ ਸਕੂਲ, ਮਾਨਸ ਪਬਲਿਕ ਸਕੂਲ, ਸਰਵਹਿੱਤਕਾਰੀ ਸ਼ਿਸ਼ੂ ਵਾਟਿਕਾ, ਬਾਲ ਭਵਨ ਸ਼ਾਮਿਲ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਿਨੋਦ ਗੋਇਲ, ਜ਼ਿਲ੍ਹਾ ਸਕੱਤਰ ਸੁਨੀਲ ਮਿੱਤਲ, ਨਵੀਨ ਦਾਨੀ, ਕ੍ਰਿਸ਼ਨ ਕੁਮਾਰ, ਮਨੋਜ ਗੁਪਤਾ ਹਾਜ਼ਰ ਸਨ।
ਪਿਛਲੀ ਖ਼ਬਰ ਪੁਲਿਸ ਵਲੋਂ ਨੰਦਪੁਰ ਕਲੌੜ ਦੇ ਇਕ ਨਿੱਜੀ ਹਸਪਤਾਲ ’ ਚ ਛਾਪੇਮਾਰੀ ਅਗਲੀ ਖ਼ਬਰ ਸਰਵਹਿਤਕਾਰੀ ਵਿਦਿਆ ਮੰਦਰ ਵਿਖੇ ਗਾਂਧੀ ਜੈਅੰਤੀ ਤੇ ਲਾਲ ਬਹਾਦਰ ਸ਼ਾਸਤਰੀ ਜੈਅੰਤੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।