18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਨਗਰ ਨਿਗਮ ਨੇ ਹੁਣ ਤੱਕ 9.85 ਕਰੋੜ ਰੁਪਏ ਤੋਂ ਵੱਧ ਟੈਕਸ ਕੀਤਾ ਰਿਕਵਰ, 6 ਹਜ਼ਾਰ ਡਿਫਾਲਟਰਾਂ ਨੂੰ ਨੋਟਿਸ ਜਾਰੀ

ਪਟਿਆਲਾ, 17 ਸਤੰਬਰ (ਅ. ਸ.

ਪ੍ਰਾਪਰਟੀ ਟੈਕਸ ਰਿਬੇਟ ਸੰਬੰਧੀ ਸ਼ਹਿਰ ਵਾਸੀਆਂ ਨੂੰ ਜਾਣਕਾਰੀ ਦਿੰਦੇ ਹੋਏ ਮੇਅਰ ਕੁੰਦਨ ਗੋਗੀਆ। ਅਜੀਤ ਤਸਵੀਰ 18-09-2026
ਪਟਿਆਲਾ, 17 ਸਤੰਬਰ (ਅ. ਸ. ਆਹਲੂਵਾਲੀਆ)- ਪਟਿਆਲਾ ਵਾਸੀਆਂ ਲਈ ਆਪਣਾ ਪ੍ਰਾਪਰਟੀ ਟੈਕਸ 10 ਫ਼ੀਸਦੀ ਵੱਡੀ ਛੋਟ ਨਾਲ ਭਰਨ ਲਈ ਹੁਣ ਗਿਣਤੀ ਦੇ ਦਿਨ ਹੀ ਬਾਕੀ ਰਹਿ ਗਏ ਹਨ। ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਸ਼ਹਿਰ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਵਿੱਤੀ ਸਾਲ 2 026-27 ਦੇ ਪ੍ਰਾਪਰਟੀ ਟੈਕਸ ’ਤੇ ਦਿੱਤੀ ਜਾ ਰਹੀ 10 ਫ਼ੀਸਦੀ ਰਿਬੇਟ ਦਾ ਫ਼ਾਇਦਾ ਚੁੱਕਣ ਦੀ ਅੰਤਿਮ ਤਾਰੀਖ 30 ਸਤੰਬਰ 2026 ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਰਦਾਤਾ ਇਸ ਸੁਨਹਿਰੀ ਮੌਕੇ ਨੂੰ ਹੱਥੋਂ ਨਾ ਜਾਣ ਦੇਣ ਅਤੇ ਸਮੇਂ ਸਿਰ ਟੈਕਸ ਭਰ ਕੇ ਬੇਲੋੜੇ ਵਿੱਤੀ ਬੋਝ, ਭਾਰੀ ਜੁਰਮਾਨਿਆਂ ਅਤੇ ਲੱਗਣ ਵਾਲੇ ਵਿਆਜ ਤੋਂ ਆਪਣੇ ਆਪ ਨੂੰ ਬਚਾਉਣ। ਮੇਅਰ ਨੇ ਦੱਸਿਆ ਕਿ ਪ੍ਰਾਪਰਟੀ ਟੈਕਸ ਸ਼ਾਖਾ ਵਲੋਂ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਗਏ ਹਨ। ਇਸ ਮੁਹਿੰਮ ਤਹਿਤ ਸ਼ਹਿਰ ਵਿਚ ਮੁਨਾਦੀ ਕਰਵਾਈ ਗਈ, ਲਗਪਗ 90,000 ਐਸ.ਐਮ.ਐਸ. ਭੇਜੇ ਗਏ ਅਤੇ 91.1 ਐਫ.ਐਮ. ਰੇਡੀਓ ਰਾਹੀਂ ਵੀ ਪ੍ਰਚਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੰਮੇ ਸਮੇਂ ਤੋਂ ਟੈਕਸ ਨਾ ਭਰਨ ਵਾਲੇ ਕਰਦਾਤਿਆਂ ਨੂੰ ਲਗਪਗ 6,000 ਨੋਟਿਸ ਜਾਰੀ ਕਰਕੇ ਉਗਰਾਹੀ ਤੇਜ਼ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਿਗਮ ਦੇ ਇਨ੍ਹਾਂ ਯਤਨਾਂ ਸਦਕਾ ਵਿੱਤੀ ਸਾਲ 2026-27 ਲਈ ਹੁਣ ਤੱਕ 985.70 ਲੱਖ (9.85 ਕਰੋੜ) ਰੁਪਏ ਦਾ ਪ੍ਰਾਪਰਟੀ ਟੈਕਸ ਰਿਕਵਰ ਕੀਤਾ ਜਾ ਚੁੱਕਾ ਹੈ। ਮੇਅਰ ਨੇ ਸ਼ਹਿਰ ਵਾਸੀਆਂ ਦੀ ਸਹੂਲਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਲੋਕ ਘਰ ਬੈਠੇ ਹੀ ਪੰਜਾਬ ਸਰਕਾਰ ਦੇ ‘ਐਮ-ਸੇਵਾ’ ਪੋਰਟਲ https://mseva.lgpunjab.gov.in ਰਾਹੀਂ ਆਨਲਾਈਨ ਟੈਕਸ ਭਰ ਸਕਦੇ ਹਨ। ਇਸ ਤੋਂ ਇਲਾਵਾ ਨਗਰ ਨਿਗਮ ਦਫ਼ਤਰ ਵਿਖੇ ਕੈਸ਼, ਚੈੱਕ, ਆਨਲਾਈਨ, ਯੂ.ਪੀ.ਆਈ., ਕਿਊ . ਆਰ. ਕੋਡ ਅਤੇ ਕ੍ਰੈਡਿਟ/ਡੈਬਿਟ ਕਾਰਡ ਰਾਹੀਂ ਵੀ ਭੁਗਤਾਨ ਕਰਨ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਮੇਅਰ ਨੇ ਸ਼ਹਿਰੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣ ਕੇ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਭਾਜਪਾ ਵਲੋਂ ਮਨਾਇਆ ਗਿਆ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ ਅਗਲੀ ਖ਼ਬਰ ਪੋਸ਼ਣ ਸਪਤਾਹ ਤੋਂ ਪਹਿਲਾਂ ਗ਼ਰੀਬੀ ਦੂਰ ਕਰਨ ਲਈ ਠੋਸ ਕਦਮ ਚੁੱਕੇ ਕੇਂਦਰ ਸਰਕਾਰ- ਪ੍ਰੋ. ਬਡੂੰਗਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।