11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸਟਰੀਟ ਲਾਈਟਾਂ ਖ਼ਰਾਬ ਹੋਣ ਕਾਰਨ ਸੜਕਾਂ ’ਤੇ ਛਾਇਆ ਘੁੱਪ ਹਨੇਰਾ

ਰਾਜਪੁਰਾ, 10 ਸਤੰਬਰ (ਰਣਜੀਤ ਸਿੰਘ)- ਇੱਥੋਂ ਦੀ ਗੋਬਿੰਦ ਕਾਲੋਨੀ ਵਿਚ ਸਟਰੀਟ ਲਾਈਟਾਂ ਖ਼ਰਾਬ ਹੋਈਆਂ ਨੂੰ ਕਰੀਬ 5 ਦਿਨ ਹੋ ਗਏ ਹਨ ਅਤੇ ਰਾਤ ਸਮੇਂ ਸੜਕ ’ਤੇ ਘੁੱਪ ਹਨੇਰਾ ਛਾਇਆ ਰਹਿੰਦਾ ਹੈ। ਇਸ ਸੰਬੰਧੀ ਕਈ ਵਾਰ ਸਬੰਧਿਤ ਵਿਭਾਗ ਨੂੰ ਕੰਪਲੇਂਟ ਕਰਨ ਦੀ ਕੋਸ਼ਿਸ਼ ਕੀਤੀ ਹੈ।

ਅਜੀਤ ਡੈਸਕ 11-09-2026
ਰਾਜਪੁਰਾ, 10 ਸਤੰਬਰ (ਰਣਜੀਤ ਸਿੰਘ)- ਇੱਥੋਂ ਦੀ ਗੋਬਿੰਦ ਕਾਲੋਨੀ ਵਿਚ ਸਟਰੀਟ ਲਾਈਟਾਂ ਖ਼ਰਾਬ ਹੋਈਆਂ ਨੂੰ ਕਰੀਬ 5 ਦਿਨ ਹੋ ਗਏ ਹਨ ਅਤੇ ਰਾਤ ਸਮੇਂ ਸੜਕ ’ਤੇ ਘੁੱਪ ਹਨੇਰਾ ਛਾਇਆ ਰਹਿੰਦਾ ਹੈ। ਇਸ ਸੰਬੰਧੀ ਕਈ ਵਾਰ ਸਬੰਧਿਤ ਵਿਭਾਗ ਨੂੰ ਕੰਪਲੇਂਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੰਬੰਧਿਤ ਮੁਲਾਜ਼ਮ ਫ਼ੋਨ ਚੁੱਕਣਾ ਵੀ ਠੀਕ ਨਹੀਂ ਸਮਝਦੇ। ਇਸ ਲਈ ਸੰਬੰਧਿਤ ਵਿਭਾਗ ਨੂੰ ਵਟਸਅੱਪ ਮੈਸੇਜ ਵੀ ਕੀਤਾ ਹੈ। ਇਸ ਕੰਪਲੇਂਟ ਦੇ ਸੰਬੰਧ ਵਿਚ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵੀ ਵਟਸਅੱਪ ’ਤੇ ਸੁਨੇਹਾ ਲਾਇਆ ਗਿਆ ਹੈ। ਅਧਿਕਾਰੀਆਂ ਦੀ ਸ਼ਰੇਆਮ ਲਾਪਰਵਾਹੀ ਕਾਰਨ ਸ਼ਹਿਰ ਹਨੇਰੇ ਦੀ ਗਠੜੀ ਵਿਚ ਬੰਨ੍ਹਿਆ ਹੋਇਆ ਨਜ਼ਰ ਆ ਰਿਹਾ ਹੈ। ਚੋਣਾਂ ਦੇ ਦਿਨ ਹਨ ਤੇ ਸਰਕਾਰ ਹਰ ਹਾਲ ਵਿਚ ਆਮ ਲੋਕਾਂ ਦੀਆਂ ਸਹੂਲਤਾਂ ਦੇਣ ਲਈ ਪੱਬਾਂ ਭਾਰ ਹੋਈ ਪਈ ਹੈ, ਪਰ ਅਧਿਕਾਰੀ ਕੰਨਾਂ ਵਿਚ ਤੇਲ ਪਾ ਕੇ ਸੁੱਤੇ ਪਏ ਹਨ। ਰਾਤ ਸਮੇਂ ਰਾਹਗੀਰਾਂ ਨੂੰ ਰਸਤਾ ਲੱਭਣ ਵਿਚ ਵੀ ਦਿੱਕਤ ਪੇਸ਼ ਆ ਰਹੀ ਹੈ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਰਾਤ ਦੇ ਹਨੇਰੇ ਵਿਚ ਜੇਕਰ ਕੋਈ ਚੋਰੀ ਚਕਾਰੀ ਹੋ ਗਈ ਜਾਂ ਕੋਈ ਹੋਰ ਅਣਸੁਖਾਵੀਂ ਘਟਨਾ ਵਾਪਰ ਗਈ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰੀ ਦਾਅਵਿਆਂ ਦੀ ਫੂਕ ਨਿਕਲ ਚੁੱਕੀ ਹੈ ਤੇ ਸਟਰੀਟ ਲਾਈਟਾਂ ਠੀਕ ਕਰਨ ਵਿਚ ਵਿਭਾਗ ਨਾਕਾਮ ਸਾਬਤ ਹੋ ਰਿਹਾ ਹੈ। ਇਸ ’ਤੇ ਮੁਹੱਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਮੁਹੱਲੇ ਦੀਆਂ ਲਾਈਟਾਂ ਠੀਕ ਨਾ ਹੋਈਆਂ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਤੇ ਸਾਰੀ ਜ਼ਿੰਮੇਵਾਰੀ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ।
ਪਿਛਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 10 ਲੱਖ ਠੱਗੇ ਅਗਲੀ ਖ਼ਬਰ ਡੀ. ਸੀ. ਵਲੋਂ ਤਿਉਹਾਰਾਂ ਨੂੰ ਲੈ ਕੇ ਫੂਡ ਸੇਫ਼ਟੀ ਵਿਭਾਗ ਨੂੰ ਸਖ਼ਤੀ ਨਾਲ ਚੈਕਿੰਗ ਕਰਨ ਦੇ ਨਿਰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।