10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਨਹਿਰ ’ਚ ਦੋ ਭੈਣਾਂ ਡਿੱਗੀਆਂ, ਇਕ ਦੀ ਮੌਤ

ਪਟਿਆਲਾ, 9 ਸਤੰਬਰ (ਮਨਦੀਪ ਸਿੰਘ ਖਰੌੜ)- ਭਾਦਸੋਂ ਰੋਡ ’ਤੇ ਨਹਿਰ ਵਿਚ ਡਿੱਗਣ ਜਾ ਰਹੀ ਭੈਣ ਨੂੰ ਬਚਾਉਣ ਗਈ ਦੂਸਰੀ ਭੈਣ ਸਮੇਤ ਨਹਿਰ ਵਿਚ ਡਿੱਗ ਗਈਆਂ ਜਿਨ੍ਹਾਂ ਵਿਚੋਂ ਇਕ ਨੂੰ ਮੌਕੇ ’ਤੇ ਮੌਜੂਦ ਰਾਹਗੀਰਾਂ ਨੇ ਬਚਾਅ ਲਿਆ ਅਤੇ ਇਕ ਨਹਿਰ ਵਿਚ ਰੁੜ ਗਈ। ਮ੍ਰਿਤਕਾ ਦੀ ਪਛਾਣ ਇਕੀ (19) ਵਾਸੀ ਪਟਿਆਲਾ ਵਜੋਂ ਹੋਈ ਹੈ।

ਨਹਿਰ ਵਿਚ ਰੁੜੀ ਇਕੀ ਦੀ ਫਾਇਲ ਫੋਟੋ। 10-09-2026
ਪਟਿਆਲਾ, 9 ਸਤੰਬਰ (ਮਨਦੀਪ ਸਿੰਘ ਖਰੌੜ)- ਭਾਦਸੋਂ ਰੋਡ ’ਤੇ ਨਹਿਰ ਵਿਚ ਡਿੱਗਣ ਜਾ ਰਹੀ ਭੈਣ ਨੂੰ ਬਚਾਉਣ ਗਈ ਦੂਸਰੀ ਭੈਣ ਸਮੇਤ ਨਹਿਰ ਵਿਚ ਡਿੱਗ ਗਈਆਂ ਜਿਨ੍ਹਾਂ ਵਿਚੋਂ ਇਕ ਨੂੰ ਮੌਕੇ ’ਤੇ ਮੌਜੂਦ ਰਾਹਗੀਰਾਂ ਨੇ ਬਚਾਅ ਲਿਆ ਅਤੇ ਇਕ ਨਹਿਰ ਵਿਚ ਰੁੜ ਗਈ। ਮ੍ਰਿਤਕਾ ਦੀ ਪਛਾਣ ਇਕੀ (19) ਵਾਸੀ ਪਟਿਆਲਾ ਵਜੋਂ ਹੋਈ ਹੈ। ਇਸ ਸੰਬੰਧੀ ਥਾਣਾ ਬਖਸ਼ੀਵਾਲ ਦੇ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਇਕੀ ਪਿਛਲੇ ਦਿਨਾਂ ਤੋਂ ਪ੍ਰੇਸ਼ਾਨ ਚੱਲ ਰਹੀ ਸੀ, ਉਹ 8 ਸਤੰਬਰ ਨੂੰ ਘਰੋਂ ਲੜ ਕੇ ਨਹਿਰ ਵਿਚ ਪੈਣ ਚਲੀ ਗਈ ਅਤੇ ਉਸ ਦੇ ਪਿੱਛੇ ਉਸ ਦੀ ਭੈਣ ਸਨੇਹਾ ਆ ਗਈ ਜਦੋਂ ਉਸ ਨੇ ਨਹਿਰ ਕੰਢੇ ਇਕੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇੰਨੇ ਨੂੰ ਦੋਨੋਂ ਹੀ ਨਹਿਰ ਵਿਚ ਡਿੱਗ ਗਈਆਂ ਮੌਕੇ ਤੇ ਮੌਜੂਦ ਵਿਅਕਤੀਆਂ ਵਲੋਂ ਸਨੇਹਾ ਨੂੰ ਤਾਂ ਕੱਢ ਲਿਆ ਗਿਆ ਪਰ ਇਕੀ ਰੁੜ ਗਈ। ਉਨ੍ਹਾਂ ਕਿਹਾ ਕਿ ਪੁਲਿਸ ਅਜੇ ਇਸ ਕੇਸ ਦੀ ਪੜਤਾਲ ਕਰ ਰਹੀ ਹੈ ਕਿ ਲੜਕੀ ਪ੍ਰੇਸ਼ਾਨ ਸੀ ਤਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ। ਦੂਜੇ ਪਾਸੇ ਗੋਤਾਖੋਰ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਉਹ ਲੜਕੀ ਦੀ ਭਾਲ ਵਿਚ ਜੁੱਟੇ ਹੋਏ ਹਨ। ਅਜਿਹੇ ਇਕ ਹੋਰ ਕੇਸ ਵਿਚ ਸਰਹੰਦ ਤੋਂ ਲਾਪਤਾ ਹੋਏ ਇਕ ਵਿਅਕਤੀ ਦੀ ਲਾਸ਼ ਗੋਤਾਖੋਰਾਂ ਨੇ ਬਰਾਮਦ ਕੀਤੀ ਹੈ।
ਪਿਛਲੀ ਖ਼ਬਰ ਪੰਜਾਬ ਸਰਕਾਰ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਪੰਜਾਬ ਦੇ ਲੋਕਾਂ ’ਤੇ ਕਰ ਰਹੀ ਹੈ ਤਸ਼ੱਦਦ- ਦਵਿੰਦਰ ਸਿੰਘ ਸਿੱਧੂ ਅਗਲੀ ਖ਼ਬਰ ਹਰਪ੍ਰੀਤ ਕੌਰ ਨੇ ਸਰਕਾਰੀ ਹਾਈ ਸਕੂਲ ਖੇੜੀ ਫੱਤਾ ਵਿਖੇ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।