09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਸਮਾਣਾ ’ਚ ਚੋਰਾਂ ਦੇ ਹੌਂਸਲੇ ਬੁਲੰਦ-ਵਿਧਵਾ ਦੇ ਘਰ ’ਚੋਂ ਲੱਖਾਂ ਰੁਪਏ ਦਾ ਸੋਨਾ ਤੇ ਨਕਦੀ ਚੋਰੀ

ਸਮਾਣਾ, 8 ਸਤੰਬਰ (ਸਾਹਿਬ ਸਿੰਘ)- ਸਮਾਣਾ ਸ਼ਹਿਰ ਵਿਚ ਚੋਰਾਂ ਦੇ ਹੌਂਸਲੇ ਬੁਲੰਦ ਹਨ। ਬੀਤੇ ਦਿਨ ਸ਼ਹਿਰ ਦੀ ਮਲਕਾਣਾ ਪੱਤੀ ਇਲਾਕੇ ’ਚ ਚੋਰਾਂ ਨੇ ਇਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਛੱਤ ਤੋੜ ਕੇ ਦੁਕਾਨ ਵਿਚ ਚੋਰੀ ਕੀਤੀ ਸੀ ਤੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਇਕ ਔਰਤ ਦੇ ਘਰੋਂ ਲੱਖਾਂ ਰੁਪਏ ਦੀ ਨਕਦੀ ਤੇ ਸੋਨਾ ਚੋਰੀ ਕਰ ਲਿਆ ਹੈ।

ਅਜੀਤ ਡੈਸਕ 09-09-2026
ਸਮਾਣਾ, 8 ਸਤੰਬਰ (ਸਾਹਿਬ ਸਿੰਘ)- ਸਮਾਣਾ ਸ਼ਹਿਰ ਵਿਚ ਚੋਰਾਂ ਦੇ ਹੌਂਸਲੇ ਬੁਲੰਦ ਹਨ। ਬੀਤੇ ਦਿਨ ਸ਼ਹਿਰ ਦੀ ਮਲਕਾਣਾ ਪੱਤੀ ਇਲਾਕੇ ’ਚ ਚੋਰਾਂ ਨੇ ਇਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਛੱਤ ਤੋੜ ਕੇ ਦੁਕਾਨ ਵਿਚ ਚੋਰੀ ਕੀਤੀ ਸੀ ਤੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਇਕ ਔਰਤ ਦੇ ਘਰੋਂ ਲੱਖਾਂ ਰੁਪਏ ਦੀ ਨਕਦੀ ਤੇ ਸੋਨਾ ਚੋਰੀ ਕਰ ਲਿਆ ਹੈ। ਘਰ ਦੀ ਮਾਲਕ ਸਰੋਜ ਰਾਣੀ ਪਤਨੀ ਸਵ. ਰਾਜ ਕੁਮਾਰ ਵਾਸੀ ਕ੍ਰਿਸ਼ਨਾ ਬਸਤੀ ਨੇ ਦੱਸਿਆ ਕਿ ਉਹ ਅਗਰਵਾਲ ਪਬਲਿਕ ਸਕੂਲ ਵਿਚ ਨੌਕਰੀ ਕਰਦੀ ਹੈ। ਬੀਤੇ ਦਿਨ ਉਹ ਆਪਣੇ ਭਰਾ ਨੂੰ ਮਿਲਣ ਲਈ ਨਵਾਂ ਸ਼ਹਿਰ ਗਈ ਸੀ। ਘਰ ਵਿਚ ਕੋਈ ਨਹੀਂ ਸੀ। ਉਸ ਨੂੰ ਉਸ ਦੇ ਗੁਆਂਢੀਆਂ ਨੇ ਦੱਸਿਆ ਕਿ ਘਰ ਦਾ ਗੇਟ ਖੁੱਲਾ ਹੈ। ਉਸ ਨੇ ਆ ਵੇਖਿਆ ਕਿ ਉਸ ਦੇ ਘਰ ਦੇ ਦਰਵਾਜ਼ਿਆਂ ਅਤੇ ਅਲਮਾਰੀ ਦੇ ਜਿੰਦਰੇ ਟੁੱਟੇ ਹੋਏ ਹਨ ਅਤੇ ਸਮਾਨ ਖਿੱਲਰਿਆ ਪਿਆ ਸੀ। ਉਸ ਨੇ ਦੱਸਿਆ ਕਿ ਉਸ ਦਾ 8 ਤੋਲੇ ਸੋਨਾ, ਅੱਧਾ ਕਿੱਲੋ ਚਾਂਦੀ, 10-12 ਚਾਂਦੀ ਦੇ ਸਿੱਕੇ ਅਤੇ 2.5 ਲੱਖ ਰੁਪਏ ਦੀ ਨਕਦੀ ਚੋਰੀ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸ਼ਹਿਰੀ ਸਮਾਣਾ ਦੇ ਸਬ-ਇੰਸਪੈਕਟਰ ਬਲਵਿੰਦਰ ਸਿੰਘ ਟੀਮ ਸਮੇਤ ਪਹੁੰਚੇ ਅਤੇ ਉਨਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਚੋਰੀ ਦੀ ਵਾਰਦਾਤ ਅੱਜ ਤੜਕਸਾਰ ਹੀ ਹੋਈ ਹੈ। ਫੋਰੈਂਸਿਕ ਵਿਗਿਆਨ ਦੀਆਂ ਟੀਮਾਂ ਦੀ ਮੱਦਦ ਨਾਲ ਦੋਸ਼ੀਆਂ ਤੱਕ ਪਹੁੰਚਣ ਦੇ ਯਤਨ ਕੀਤੇ ਜਾ ਰਹੇ ਹਨ। ਚੋਰੀ ਦੀਆਂ ਲਗਾਤਾਰ ਘਟਨਾਵਾਂ ਕਾਰਨ ਸ਼ਹਿਰ ਵਾਸੀਆਂ ਵਿਚ ਸਹਿਮ ਪਾਇਆ ਜਾ ਰਿਹਾ ਹੈ।
ਪਿਛਲੀ ਖ਼ਬਰ ਕਾਂਗਰਸ ਪਾਰਟੀ ਦੀ ਹਾਈ ਕਮਾਨ ਵਲੋਂ ਲਾਈ ਡਿਊਟੀ ਨੂੰ ਤਨਦੇਹੀ ਨਾਲ ਨਿਭਾ ਰਿਹਾ ਹਾਂ- ਦਰਸ਼ਨ ਸਿੰਘ ਸਿੱਧੂ ਅਗਲੀ ਖ਼ਬਰ ਆਰ. ਟੀ. ਆਈ. ਸੂਚਨਾ ਦੇਣ ਤੋਂ ਬੀ. ਡੀ. ਪੀ. ਓ. ਦਫ਼ਤਰ ਭੁੱਨਰਹੇੜੀ ਵਲੋਂ ਟਾਲਮਟੋਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।