ਪਟਿਆਲਾ ਅਦਾਲਤ ਨੂੰ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਪਟਿਆਲਾ, 26 ਅਗਸਤ (ਮਨਦੀਪ ਸਿੰਘ ਖਰੌੜ)-ਜ਼ਿਲ੍ਹਾ ਕਚਹਿਰੀਆਂ ਦੇ ਦਫ਼ਤਰ ’ਚ ਅੱਜ ਕਿਸੇ ਵਿਅਕਤੀ ਵਲੋਂ ਈਮੇਲ ਭੇਜ ਕੇ ਕਚਹਿਰੀਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਇਸ ਸੰਬੰਧੀ ਅਦਾਲਤ ਵਲੋਂ ਸੂਚਨਾ ਮਿਲਣ ਉਪਰੰਤ ਪਟਿਆਲਾ ਪੁਲਿਸ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਅਦਾਲਤ ਦੇ ਸਾਰੇ ਕੰਪਲੈਕਸ ਦੀ ਬਾਰੀਕੀ ਨਾਲ ਤਲਾਸ਼ੀ ਲਈ ਅਤੇ ਤਲਾਸ਼ੀ ਲੈਣ ਦੇ ਨਾਲ-ਨਾਲ ਅਦਾਲਤ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲਿਆ।
ਅਜੀਤ ਡੈਸਕ
27-08-2026