28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਪੰਜਰਥ ਦੀ ਅਗਵਾਈ ਹੇਠ ਅਮਰੀਕਾ ਦੀ ਧਰਤੀ ਮਿਲਵਾਕੀ ਵਿਖੇ ਗੁਰੂ ਲਾਧੋ ਰੇ ਦਿਵਸ ਮਨਾਇਆ

ਸਮਾਣਾ, 26 ਅਗਸਤ (ਹਰਵਿੰਦਰ ਸਿੰਘ ਟੋਨੀ)- ਸ਼ਹੀਦ ਬਾਬਾ ਦੀਪ ਸਿੰਘ ਦਲ ਦੇ ਮੁੱਖ ਸੇਵਾਦਾਰ ਜਥੇ. ਦਲਜੀਤ ਸਿੰਘ ਰਿੰਪਲ ਪੰਜਰਥ ਦੀ ਅਗਵਾਈ ਹੇਠ ਅਮਰੀਕਾ ਦੇ ਸ਼ਹਿਰ ਮਿਲਵਾਕੀ ਵਿਖੇ ਗੁਰਦੁਆਰਾ ਸਿੱਖ ਟੈਪਲ ਉਕਰੀਕ ਵਿਚ ਗੁਰੂ ਲਾਧੋ ਰੇ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਅਜੀਤ ਡੈਸਕ 27-08-2026
ਸਮਾਣਾ, 26 ਅਗਸਤ (ਹਰਵਿੰਦਰ ਸਿੰਘ ਟੋਨੀ)- ਸ਼ਹੀਦ ਬਾਬਾ ਦੀਪ ਸਿੰਘ ਦਲ ਦੇ ਮੁੱਖ ਸੇਵਾਦਾਰ ਜਥੇ. ਦਲਜੀਤ ਸਿੰਘ ਰਿੰਪਲ ਪੰਜਰਥ ਦੀ ਅਗਵਾਈ ਹੇਠ ਅਮਰੀਕਾ ਦੇ ਸ਼ਹਿਰ ਮਿਲਵਾਕੀ ਵਿਖੇ ਗੁਰਦੁਆਰਾ ਸਿੱਖ ਟੈਪਲ ਉਕਰੀਕ ਵਿਚ ਗੁਰੂ ਲਾਧੋ ਰੇ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਮਾਗਮ ’ਚ ਪੰਥ ਪ੍ਰਸਿੱਧ ਢਾਡੀ ਰਾਗੀ ਅਤੇ ਕਥਾ ਵਾਚਕਾ ਨੇ ਸਿੱਖ ਸੰਗਤਾਂ ਨੂੰ ਆਪਣੇ ਕਥਾ ਵਿਚਾਰਾ ਨਾਲ ਨਿਹਾਲ ਕੀਤਾ। ਸਮਾਗਮ ਦੌਰਾਨ ਬਾਬਾ ਮੱਖਣ ਸ਼ਾਹ ਲੁਬਾਣਾ ਦੀ ਯਾਦ ਵਿਚ ਗੁਰੁ ਲਾਧੋ ਰੇ ਦਿਵਸ ਮਨਾਇਆ ਗਿਆ। ਇਸ ਸਮਾਗਮ ’ਚ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਨੇ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ ਤੇ ਉਨ੍ਹਾਂ ਲੁਬਾਣਾ ਕੌਮ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਮੱਖਣ ਸ਼ਾਹ ਲੁਬਾਣਾ ਗੁਰੂ ਲਾਧੋ ਨੇ ਸੇਵਾ ਸੋਸਾਇਟੀ ਤੇ ਉਥੋਂ ਦੀ ਪ੍ਰਬੰਧਕ ਕਮੇਟੀ ਵਲੋਂ ਉਲੀਕੇ ਪ੍ਰੋਗਰਾਮ ֹ’ ਚ ਅਮਰੀਕਾ ਦੀਆਂ ਸੰਗਤਾਂ ਵਧ ਚੜ੍ਹਕੇ ਹਾਜ਼ਰੀ ਭਰੀ ਗਈ ਤੇ ਉਥੇ ਹੀ ਡਾਕਟਰ ਸੁਖਪ੍ਰੀਤ ਸਿੰਘ ਉਗੋਕੇ ਤੇ ਸੁਖਵਿੰਦਰ ਸਿੰਘ ਘੱਗਰ ਦੇ ਗ੍ਰਹਿ ਵਿਖੇ ਜਾ ਕੇ ਸ਼ਹੀਦ ਬਾਬਾ ਦੀਪ ਸਿੰਘ ਦਲ ਦੇ ਮੁੱਖ ਸੇਵਾਦਾਰ ਜਥੇ. ਭਾਈ ਦਲਜੀਤ ਸਿੰਘ ਰਿੰਪਲ ਪੰਜਰਥ ਵਲੋਂ ਸਿਰਪਾਉ ਪਾਕੇ ਸਮਮਾਨ ਚਿੰਨ੍ਹ ਦਿੰਦਿਆਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਰਮਿੰਦਰ ਸਿੰਘ ਗੋਲਡੀ, ਭੁਪਿੰਦਰ ਸਿੰਘ, ਟਿੱਕਾ, ਹਰਜਿੰਦਰ ਸਿੰਘ ਜਿੰਦੀ, ਭਾਈ ਗੁਰਮੇਲ ਸਿੰਘ, ਭਾਈ ਸੁਰਜੀਤ ਸਿੰਘ, ਸਤਪਾਲ ਸਿੰਘ ਭਲਵਾਨ, ਪ੍ਰਧਾਨ ਰਨਦੀਪ ਸਿੰਘ, ਬਿੰਦ ਸਿੰਘ, ਬਿੱਲਾ ਸਿੰਘ, ਕੁਲਜੀਤ ਸਿੰਘ ਤੇ ਨੌਜਵਾਨ ਆਗੂ ਤੇ ਸੰਗਤਾਂ ਮੌਜੂਦ ਸਨ।
ਪਿਛਲੀ ਖ਼ਬਰ ਬਲੌਸਮਜ਼ ਸੀਨੀਅਰ ਸੈਕੰਡਰੀ ਸਕੂਲ ’ਚ ਤੀਜ ਸਮਾਰੋਹ ਕਰਵਾਇਆ ਅਗਲੀ ਖ਼ਬਰ ਨਵੀਂ ਸੋਚ ਤੇ ਨਵੇਂ ਜਜ਼ਬੇ ਨਾਲ ਨੌਜਵਾਨ ਆਗੂਆਂ ਨੂੰ ਮਿਲੀ ਨਵੀਂ ਦਿਸ਼ਾ- ਸਰਬਪ੍ਰੀਤ ਸਿੰਘ ਘਲੋੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।