26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਮਹਿੰਗਾਈ ਦੀ ਮਾਰ ਬਾਜ਼ਾਰ ’ਚ ਮਚੀ ਹਾਹਾਕਾਰ, ਚੀਨੀ ਤੋਂ ਬਾਅਦ ਹੁਣ ਪਿਆਜ਼ ਨੇ ਕਢਵਾਏ ਲੋਕਾਂ ਦੇ ਹੰਝੂ

ਰਾਜਪੁਰਾ, 25 ਅਗਸਤ (ਰਣਜੀਤ ਸਿੰਘ)-ਪੰਜਾਬ ਵਿਚ ਬਰਸਾਤੀ ਘਾਹ ਵਾਂਗ ਵਧ ਰਹੀ ਮਹਿੰਗਾਈ ਨੇ ਗਰੀਬ ਆਦਮੀ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਥੋੜੇ ਦਿਨ ਪਹਿਲਾਂ ਚੀਨੀ ਦੇ ਭਾਅ ਨੇ ਆਸਮਾਨ ਛੂਹ ਲਿਆ ਸੀ ਅਤੇ ਹੁਣ ਪਿਆਜ਼ਾਂ ਦੇ ਰੇਟ ਨੇ ਲੋਕਾਂ ਦੇ ਹੰਝੂ ਕਢਵਾ ਦਿੱਤੇ ਹਨ।

ਅਜੀਤ ਡੈਸਕ 26-08-2026
ਰਾਜਪੁਰਾ, 25 ਅਗਸਤ (ਰਣਜੀਤ ਸਿੰਘ)-ਪੰਜਾਬ ਵਿਚ ਬਰਸਾਤੀ ਘਾਹ ਵਾਂਗ ਵਧ ਰਹੀ ਮਹਿੰਗਾਈ ਨੇ ਗਰੀਬ ਆਦਮੀ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਥੋੜੇ ਦਿਨ ਪਹਿਲਾਂ ਚੀਨੀ ਦੇ ਭਾਅ ਨੇ ਆਸਮਾਨ ਛੂਹ ਲਿਆ ਸੀ ਅਤੇ ਹੁਣ ਪਿਆਜ਼ਾਂ ਦੇ ਰੇਟ ਨੇ ਲੋਕਾਂ ਦੇ ਹੰਝੂ ਕਢਵਾ ਦਿੱਤੇ ਹਨ। ਪਿਆਜ਼ਾਂ ਅਤੇ ਚੀਨੀ ਦੇ ਭਾਅ ਨੇ ਆਮ ਆਦਮੀ ਦੀ ਰਸੋਈ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਜਾਣਕਾਰੀ ਮੁਤਾਬਿਕ ਥੋਕ ਸਬਜ਼ੀ ਮੰਡੀ ਵਿਚ ਪਿਆਜ਼ 400 ਪ੍ਰਤੀ ਕਇੰਟਲ ਦੇ ਹਿਸਾਬ ਨਾਲ ਵਿਕ ਰਿਹਾ ਹੈ ਜਦ ਕਿ ਇਹੀ ਪਿਆਜ਼ ਪਹਿਲਾਂ ਤਿੰਨ ਸੋ ਰੁਪਏ ਪ੍ਰਤੀ ਕਇੰਟਲ ਦੇ ਹਿਸਾਬ ਨਾਲ ਵਿਕ ਰਿਹਾ ਸੀ। ਇਸ ਦੇ ਉਲਟ ਪ੍ਰਚੂਨ ਵਿਚ ਪਿਆਜ਼ 55 ਤੋ 60 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਇਸ ਨਾਲ ਆਮ ਆਦਮੀ ਦੀ ਜੇਬ ਦੇ ਕਾਫੀ ਜ਼ਿਆਦਾ ਫਰਕ ਪਿਆ ਹੈ। ਇਸ ਸੰਬੰਧੀ ਸਬਜ਼ੀ ਮੰਡੀ ਵਿਚ ਸਬਜ਼ੀ ਲੈਣ ਆਏ ਕਸ਼ਮੀਰ ਸਿੰਘ, ਦੇਵ ਦੱਤ, ਰਾਮੇਸ਼ ਕੁਮਾਰ, ਬਖ਼ਸ਼ੀਸ਼ ਸਿੰਘ, ਜਗਦੀਸ਼ ਕੁਮਾਰ, ਅਮਰਜੀਤ ਰਾਏ, ਬਲਜੀਤ ਸਿੰਘ, ਹੈਰੀ, ਮਿੱਠੂ, ਰਸ਼ਮੀ ਦੇਵੀ, ਕ੍ਰਿਸ਼ਨਾ ਦੇਵੀ, ਸੁਖਜੀਤ ਕੌਰ ਅਤੇ ਹੋਰਨਾਂ ਨੇ ਦੱਸਿਆ ਕਿ ਦਿਨੋਂ-ਦਿਨ ਵੱਧ ਰਹੀ ਮਹਿੰਗਾਈ ਨੇ ਆਮ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਜ਼ਖ਼ੀਰੇਬਾਜ਼ੀ ਨੂੰ ਨੱਥ ਨਾ ਪਾਈ ਤਾਂ ਗਰੀਬ ਆਦਮੀ ਫ਼ਾਕੇ ਕੱਟਣ ਲਈ ਮਜਬੂਰ ਹੋ ਜਾਵੇਗਾ।
ਪਿਛਲੀ ਖ਼ਬਰ ਪਿੰਡ ਸਹਿਜਪੁਰ ਕਲਾਂ ਵਿਚ ਮਨੁੱਖਤਾ ਦੇ ਭਲੇ ਲਈ 50 ਇਕਾਈਆਂ ਖੂਨ ਇਕੱਤਰ ਅਗਲੀ ਖ਼ਬਰ 70 ਵੇਂ ਜ਼ਿਲ੍ਹਾ ਸਕੂਲ ਟੂਰਨਾਮੈਂਟ ’ਚ ਲੜਕਿਆਂ ਦੇ ਕਬੱਡੀ ਨੈਸ਼ਨਲ ਸਟਾਈਲ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।