25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ’ਚ ਮਨਾਇਆ ਤੀਆਂ ਦਾ ਤਿਉਹਾਰ

ਨਾਭਾ, 24 ਅਗਸਤ (ਵਰਿੰਦਰ ਵਰਮਾ)-ਸਥਾਨਕ ਸੰਜੋਗ ਪੈਲੇਸ ਵਿਖੇ ਵਿਧਾਨ ਸਭਾ ਹਲਕਾ ਨਾਭਾ ਤੋਂ ਨੌਜਵਾਨ ਆਗੂ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਤੇ ਉਨ੍ਹਾਂ ਦੀ ਸੁਪਤਨੀ ਹਰਜੀਤ ਕੌਰ ਦੀ ਅਗਵਾਈ ਹੇਠ ਮਹਿਲਾ ਸ਼ਕਤੀ ਵੈਲਫੇਅਰ ਸੁਸਾਇਟੀ ਵਲੋਂ ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਕਰਵਾਏ ਤੀਆਂ ਦੇ ਮੇਲੇ ਵਿਚ ਹਲਕੇ ਦੀਆਂ ਮਾਵਾਂ, ਭੈਣਾਂ ਤੇ ਧੀਆਂ ਨੇ ਵੱਡੀ ਗਿਣਤੀ ਵਿਚ ਪਹੁੰਚਕੇ ਖੂਬ ਰੌਣਕਾਂ ਲਾਈਆਂ। ਇਸ ਮੌਕੇ ਮੇਲੇ ਦਾ ਉਦਘਾਟਨ ਚੇਅਰਮੈਨ ਜੱਸੀ ਸੋਹੀਆਂ ਵਾਲਾ ਵਲੋਂ ਕੀਤਾ।

ਅਜੀਤ ਡੈਸਕ 25-08-2026
ਨਾਭਾ, 24 ਅਗਸਤ (ਵਰਿੰਦਰ ਵਰਮਾ)-ਸਥਾਨਕ ਸੰਜੋਗ ਪੈਲੇਸ ਵਿਖੇ ਵਿਧਾਨ ਸਭਾ ਹਲਕਾ ਨਾਭਾ ਤੋਂ ਨੌਜਵਾਨ ਆਗੂ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਤੇ ਉਨ੍ਹਾਂ ਦੀ ਸੁਪਤਨੀ ਹਰਜੀਤ ਕੌਰ ਦੀ ਅਗਵਾਈ ਹੇਠ ਮਹਿਲਾ ਸ਼ਕਤੀ ਵੈਲਫੇਅਰ ਸੁਸਾਇਟੀ ਵਲੋਂ ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਕਰਵਾਏ ਤੀਆਂ ਦੇ ਮੇਲੇ ਵਿਚ ਹਲਕੇ ਦੀਆਂ ਮਾਵਾਂ, ਭੈਣਾਂ ਤੇ ਧੀਆਂ ਨੇ ਵੱਡੀ ਗਿਣਤੀ ਵਿਚ ਪਹੁੰਚਕੇ ਖੂਬ ਰੌਣਕਾਂ ਲਾਈਆਂ। ਇਸ ਮੌਕੇ ਮੇਲੇ ਦਾ ਉਦਘਾਟਨ ਚੇਅਰਮੈਨ ਜੱਸੀ ਸੋਹੀਆਂ ਵਾਲਾ ਵਲੋਂ ਕੀਤਾ। ਇਸ ਮੌਕੇ ਪੰਜਾਬੀ ਪਹਿਰਾਵੇ ਵਿਚ ਸਜ ਧਜ ਕੇ ਆਈਆਂ ਮੁਟਿਆਰਾਂ ਨੇ ਗਿੱਧਾ ਤੇ ਬੋਲੀਆਂ ਪਾ ਕੇ ਖੂਬ ਰੌਣਕਾਂ ਲਾਈਆਂ ਅਤੇ ਮੇਲੇ ਦੌਰਾਨ ਵਿਆਹ ਵਰਗਾ ਮਾਹੌਲ ਨਜ਼ਰ ਆਇਆ। ਇਸ ਮੌਕੇ ਦੀਪ ਧਾਲੀਵਾਲ ਨੇ ਬੋਲੀਆਂ ਨਾਲ ਚੰਗਾ ਰੰਗ ਬੰਨ੍ਹਿਆ। ਤੀਆਂ ਦੇ ਮੇਲੇ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਪਿਛਲੇ ਕੁੱਝ ਦਹਾਕਿਆਂ ਤੋਂ ਪੰਜਾਬ ਵਿੱਚ ਤੀਆਂ ਦੇ ਮੇਲੇ ਅਲੋਪ ਹੋ ਗਏ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮੁੜ ਤੋਂ ਪਿੰਡਾਂ ਅਤੇ ਸ਼ਹਿਰਾਂ ਵਿਚ ਤੀਆਂ ਦੀਆਂ ਰੌਣਕਾਂ ਮੁੜ ਪਰਤੀਆਂ ਹਨ ਜਿਸ ਲਈ ਸੂਬੇ ਦੇ ਮੁੱਖ ਮੰਤਰੀ ਵਧਾਈ ਦੇ ਪਾਤਰ ਹਨ। ਇਸ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਵਲੋਂ ਵੱਖ ਵੱਖ ਖੇਤਰ ਵਿਚ ਯੋਗਦਾਨ ਪਾਉਣ ਵਾਲੀਆਂ ਔਰਤਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਡਾ. ਅਮਨਦੀਪ ਕੌਰ, ਦਲਜੀਤ ਕੌਰ ਪ੍ਰਿੰਸੀਪਲ, ‘ਆਪ’ ਮਹਿਲਾ ਆਗੂ ਰਾਜਵਿੰਦਰ ਕੌਰ ਖਰੌੜ, ਰਿਟਾ. ਸੀ. ਡੀ. ਪੀ. ਓ. ਪਰਮਜੀਤ ਕੌਰ ਵਾਲੀਆ, ਕੌਂਸਲਰ ਸਵੀਨਾ ਬੇਗਮ, ਡਾ. ਇੰਦਰਪ੍ਰੀਤ ਕੌਰ, ਲੇਖਿਕਾ ਸੁਖਦੀਪ ਕੌਰ ਬਿਰਧਨੋ, ਪ੍ਰੋ. ਸੁਨੀਤਾ ਰਾਣੀ, ਪੰਜਾਬੀ ਗੀਤਾਂ ਦੀ ਫੇਮਸ ਅਦਾਕਾਰਾ ਸਿਮਰਨ ਕੌਰ, ਸੁਪਰਵਾਈਜ਼ਰ ਹਰਪ੍ਰੀਤ ਕੌਰ, ਪਰਵਿੰਦਰ ਕੌਰ, ਮਨਿੰਦਰ ਕੌਰ, ਰਾਜ ਕੁਮਾਰੀ ਜੱਸੋਮਾਜਰਾ, ਜੋਤੀ ਰਾਣੀ ਗੋਬਿੰਦਪੁਰਾ, ਹਰਵਿੰਦਰ ਕੌਰ ਸਰਪੰਚ ਹਕੀਮਪੁਰਾ, ਅਮਨਦੀਪ ਕੌਰ ਰਹਿਲ ਆਦਿ ਮਹਿਲਾਵਾਂ ਨੇ ਸ਼ਮੂਲੀਅਤ ਕੀਤੀ।
ਪਿਛਲੀ ਖ਼ਬਰ ਯੂਥ ਆਗੂ ਜੱਸਾ ਖੋਖ ਨੇ ਕੀਤੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਅਗਲੀ ਖ਼ਬਰ ਪੰਜਾਬ ਦੀ ਜਨਤਾ ਮੁੜ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੀ-‘ਆਪ’ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।