25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਤ੍ਰਿਵੇਣੀ ਸਾਹਿਤ ਪ੍ਰੀਸ਼ਦ ਵਲੋਂ ਗੁਰਪ੍ਰੀਤ ਕੌਰ ਪ੍ਰੀਤ ਦੀ ਪੁਸਤਕ ‘ਸਿਰਨਾਵਾਂ’ ਦਾ ਲੋਕ ਅਰਪਣ

ਪਟਿਆਲਾ, 24 ਅਗਸਤ (ਗੁਰਵਿੰਦਰ ਸਿੰਘ ਔਲਖ)-ਤ੍ਰਿਵੇਣੀ ਸਾਹਿਤ ਪ੍ਰੀਸ਼ਦ ਪਟਿਆਲਾ ਵਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿਚ ਮਾਸਿਕ ਸਾਹਿਤਕ ਸਮਾਗਮ ਕਰਵਾਇਆ। ਇਸ ਮੌਕੇ ਉੱਭਰ ਰਹੀ ਸ਼ਾਇਰਾ ਗੁਰਪ੍ਰੀਤ ਕੌਰ ਪ੍ਰੀਤ ਦੀ ਪੁਸਤਕ ‘ਸਿਰਨਾਵਾਂ’ ਦਾ ਲੋਕ ਅਰਪਣ ਕੀਤਾ।

ਤ੍ਰਿਵੇਣੀ ਸਾਹਿਤ ਪ੍ਰੀਸ਼ਦ ਪਟਿਆਲਾ ਵਲੋਂ ਭਾਸ਼ਾ ਵਿਭਾਗ ’ਚ ਕਰਵਾਏ ਮਾਸਿਕ ਸਾਹਿਤਕ ਸਮਾਗਮ ਦਾ ਦ੍ਰਿਸ਼। ਅਜੀਤ ਤਸਵੀਰ 25-08-2026
ਪਟਿਆਲਾ, 24 ਅਗਸਤ (ਗੁਰਵਿੰਦਰ ਸਿੰਘ ਔਲਖ)-ਤ੍ਰਿਵੇਣੀ ਸਾਹਿਤ ਪ੍ਰੀਸ਼ਦ ਪਟਿਆਲਾ ਵਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿਚ ਮਾਸਿਕ ਸਾਹਿਤਕ ਸਮਾਗਮ ਕਰਵਾਇਆ। ਇਸ ਮੌਕੇ ਉੱਭਰ ਰਹੀ ਸ਼ਾਇਰਾ ਗੁਰਪ੍ਰੀਤ ਕੌਰ ਪ੍ਰੀਤ ਦੀ ਪੁਸਤਕ ‘ਸਿਰਨਾਵਾਂ’ ਦਾ ਲੋਕ ਅਰਪਣ ਕੀਤਾ। ਸਮਾਗਮ ਵਿਚ ਸਭਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ, ਸਮਾਜ ਸੇਵੀ ਭਗਵਾਨ ਦਾਸ ਗੁਪਤਾ, ਸਮਰੱਥ ਸ਼ਾਇਰ ਤਰਲੋਚਨ ਮੀਰ, ਇਨਰ ਵ੍ਹੀਲ ਰੋਟਰੀ ਕਲੱਬ ਪਟਿਆਲਾ ਦੀ ਪ੍ਰਧਾਨ ਕੁਲਦੀਪ ਕੌਰ ਧੰਜੂ ਤੇ ਸ਼ਾਇਰਾ ਗੁਰਪ੍ਰੀਤ ਕੌਰ ਪ੍ਰੀਤ ਪ੍ਰਧਾਨਗੀ ਮੰਡਲ ਵਿਚ ਸੁਸ਼ੋਭਿਤ ਹੋਏ। ਸਭਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਨੇ ਆਏ ਸਾਹਿਤਕਾਰਾਂ ਦਾ ਸਵਾਗਤ ਕੀਤਾ। ਸਮਾਗਮ ਦਾ ਆਗਾਜ਼ ਮੰਗਤ ਖ਼ਾਨ ਵਲੋਂ ਦੀਦਾਰ ਖ਼ਾਨ ਧਬਲਾਣ ਦੇ ਗੀਤ ‘ਕਰਾਂ ਮੈਂ ਦੁਆਵਾਂ’ ਨਾਲ ਕੀਤਾ, ਜਿਸ ਵਿਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਇੱਕ ਹੋਣ ਦੀ ਦੁਆ ਕੀਤੀ ਗਈ। ਕਵੀ ਦਰਬਾਰ ਦੌਰਾਨ ਜਗਤਾਰ ਨਿਮਾਣਾ, ਰਾਕੇਸ਼ ਜਲੋਤਰਾ, ਕ੍ਰਿਸ਼ਨ ਲਾਲ ਧੀਮਾਨ, ਜੱਗਾ ਰੰਗੂਵਾਲ, ਗੁਰਚਰਨ ਸਿੰਘ ਚੰਨ ਪਟਿਆਲਵੀ, ਰਣਜੀਤ ਸਿੰਘ ਫ਼ਤਹਿਗੜ੍ਹ ਸਾਹਿਬ, ਅਮਨਦੀਪ ਸਿੰਘ, ਗੁਨਤਾਸ਼ ਸਿੰਘ, ਸੁਰਿੰਦਰ ਕੌਰ ਬਾੜਾ, ਗੁਰਪ੍ਰੀਤ ਕੌਰ ਪ੍ਰੀਤ, ਜਸਵਿੰਦਰ ਕੌਰ ਪਟਿਆਲਾ, ਕੁਲਦੀਪ ਕੌਰ ਧੰਜੂ, ਦਰਸ਼ਨ ਸਿੰਘ ਦਰਸ਼ ਪਸਿਆਣਾ, ਵਿਜੇ ਕੁਮਾਰ, ਇੰਦਰ ਪਰਿਵਾਜ਼, ਕੁਲਜੀਤ ਕੌਰ ਜੀਤ, ਡਾ. ਮੰਜੂ ਅਰੋੜਾ, ਬਲਵਿੰਦਰ ਭੱਟੀ, ਬਲਵੀਰ ਸਿੰਘ ਦਿਲਦਾਰ, ਗੁਰਪ੍ਰੀਤ ਢਿੱਲੋਂ, ਤ੍ਰਿਲੋਕ ਢਿੱਲੋਂ, ਕਿਰਪਾਲ ਸਿੰਘ ਮੂਣਕ, ਤਰਲੋਚਨ ਮੀਰ, ਤਰੁਨ ਪਟਿਆਲਵੀ, ਇੰਸ਼ਾਦ ਖਡਿਆਲਵੀ, ਰਾਮ ਸਿੰਘ ਬੰਗ, ਡਾ. ਗੁਰਵਿੰਦਰ ਅਮਨ, ਸੰਤ ਸਿੰਘ ਸੋਹਲ, ਹਰੀ ਸਿੰਘ ਚਮਕ, ਅਵਤਾਰਜੀਤ ਅਟਵਾਲ, ਮੇਜਰ ਸਿੰਘ ਤੇ ਗੁਰਦੇਵ ਸਿੰਘ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਰੰਗ ਬੰਨ੍ਹਿਆ। ਅਸ਼ਵਨੀ ਕੁਮਾਰ, ਰੇਖਾ, ਸੁਖਵਿੰਦਰ ਸਿੰਘ, ਰਜਿੰਦਰ ਸਿੰਘ, ਗੁਰਦੀਪ ਸਿੰਘ ਸੱਗੂ ਅਤੇ ਰਜੇਸ਼ ਕੋਟੀਆ ਨੇ ਸਰੋਤਿਆਂ ਵਜੋਂ ਹਾਜ਼ਰੀ ਲਵਾਈ। ਅੰਤਿਮ ਪੜਾਅ ’ਤੇ ਸ਼ਾਇਰਾ ਗੁਰਪ੍ਰੀਤ ਕੌਰ ਪ੍ਰੀਤ ਨੂੰ ਤ੍ਰਿਵੇਣੀ ਸਾਹਿਤ ਪ੍ਰੀਸ਼ਦ ਵਲੋਂ ਸਨਮਾਨਿਤ ਕੀਤਾ। ਮੰਚ ਸੰਚਾਲਨ ਮੰਗਤ ਖ਼ਾਨ ਨੇ ਨਿਭਾਇਆ। ਅੰਤ ’ਚ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਨੇ ਆਪਣੀ ਗ਼ਜ਼ਲ ਸਾਂਝੀ ਕਰਦਿਆਂ ਸਾਹਿਤਕਾਰਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮੂਹ ਸ਼ਾਇਰਾਂ ਦੇ ਸਹਿਯੋਗ ਨਾਲ ਸਮਾਗਮ ਯਾਦਗਾਰੀ ਹੋ ਨਿੱਬੜਿਆ।
ਪਿਛਲੀ ਖ਼ਬਰ ਪੰਜਾਬ ਦੀ ਜਨਤਾ ਮੁੜ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੀ-‘ਆਪ’ ਆਗੂ ਅਗਲੀ ਖ਼ਬਰ ਰਣਜੋਧ ਸਿੰਘ ਹਡਾਣਾ ਵਲੋਂ ਸਲੇਮਪੁਰ ਜੱਟਾਂ ਤੇ ਦੁੜਦ ’ਚ ਲੋਕ ਮਿਲਣੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।